ਵਿਆਹ ਸਮਾਗਮ ਦੇ ਬਿਨਾਂ ਵਿਆਹ ਦੀ ਰਜਿਸਟ੍ਰੇਸ਼ਨ ਸਿਰਫ਼ ਕਾਗਜ਼ੀ ਪੁਲੰਦਾ : ਹਾਈ ਕੋਰਟ
Saturday, Oct 22, 2022 - 12:44 PM (IST)

ਮਦੁਰੈ- ਮਦਰਾਸ ਹਾਈ ਕੋਰਟ ਨੇ ਕਿਹਾ ਕਿ ਵਿਆਹ ਸਮਾਰੋਹ ਦੇ ਬਿਨਾਂ ਵਿਆਹ ਰਜਿਸਟਰੇਸ਼ਨ ਜਾਇਜ਼ ਨਹੀਂ ਹੋਵੇਗਾ। ਇਸ ਨਾਲ ਮਦਰਾਸ ਹਾਈ ਕੋਰਟ ਦੀ ਮਦੁਰੈ ਬੈਂਚ ਦੇ ਜਸਟਿਸ ਆਰ. ਵਿਜੇਕੁਮਾਰ ਨੇ ਮੁਸਲਿਮ ਮਹਿਲਾ ਦਾ ਵਿਆਹ ਪ੍ਰਮਾਣ ਪੱਤਰ ਰੱਦ ਕਰ ਦਿੱਤਾ। ਕੋਰਟ ਨੇ ਕਿਹਾ, ਵਿਆਹ ਦੀ ਪੁਸ਼ਟੀ ਕੀਤੇ ਬਿਨਾਂ ਵਿਆਹ ਰਜਿਸਟਰਡ ਨਹੀਂ ਕਰ ਸਕਦੇ ਹਨ।
ਕੋਰਟ ਨੇ ਕਿਹਾ, ਜੇਕਰ ਵਿਆਹ ਪ੍ਰਮਾਣ ਪੱਤਰ ਵਿਆਹ ਦੇ ਰਸਮੀ ਸਮਾਰੋਹ ਦੇ ਪਹਿਲੇ ਜਾਰੀ ਹੁੰਦਾ ਹੈ ਤਾਂ ਇਸ ਨੂੰ ਨਕਲੀ ਮੰਨਿਆ ਜਾਵੇਗਾ। ਇਸ ਲਈ ਰਜਿਸਟਰੇਸ਼ਨ ਅਧਿਕਾਰੀ ਨੂੰ ਖ਼ੁਦ ਜਾਂਚ ਕਰਨੀ ਚਾਹੀਦੀ ਹੈ ਕਿ ਅਸਲ 'ਚ ਕਾਨੂੰਨਨ ਵਿਆਹ ਸਮਾਰੋਹ ਹੋਇਆ ਹੋਵੇ। ਤਾਮਿਲਨਾਡੂ ਵਿਆਹ ਰਜਿਸਟਰੇਸ਼ਨ ਐਕਟ 2009 ਅਤੇ ਇਸ ਦੇ ਅਧੀਨ ਬਣਾਏ ਨਿਯਮਾਂ 'ਚ ਸਾਫ਼ ਹੈ ਕਿ ਸੰਬੰਧਤ ਪੱਖਾਂ ਲਈ ਵਿਆਹ ਸਮਾਰੋਹ ਜ਼ਰੂਰੀ ਹੈ। ਦਰਅਸਲ, ਮੁਸਲਿਮ ਔਰਤ ਨੇ ਆਪਣੀ ਪਟੀਸ਼ਨ 'ਚ ਕਿਹਾ ਸੀ ਕਿ ਉਹ 2014 'ਚ ਕਾਲਜ 'ਚ ਸੀ। ਇਕ ਦਿਨ ਉਸ ਦਾ ਚਚੇਰਾ ਭਰਾ ਕਾਲਜ ਆਇਆ ਅਤੇ ਮਾਂ ਦੇ ਬੀਮਾਰ ਹੋਣ ਦੀ ਗੱਲ ਕਹਿ ਕੇ ਨਾਲ ਲੈ ਗਿਆ। ਉਹ ਉਸ ਨੂੰ ਸਬ-ਰਜਿਸਟਰਾਰ ਦਫ਼ਤਰ ਲੈ ਗਿਆ ਅਤੇ ਧਮਕੀ ਦੇ ਕੇ ਵਿਆਹ ਰਜਿਸਟਰ 'ਤੇ ਦਸਤਖ਼ਤ ਕਰਵਾ ਲਏ। ਪਟੀਸ਼ਨ ਨੇ ਕਿਹਾ ਕਿ ਇਹ ਵਿਆਹ ਸਹੀ ਨਹੀਂ ਹੈ, ਇਸ ਲਈ ਵਿਆਹ ਪ੍ਰਮਾਣ ਪੱਤਰ ਰੱਦ ਕੀਤਾ ਜਾਵੇ।