ਮੌਸਮ ਵਿਭਾਗ ਦਾ ਰੈੱਡ ਅਲਰਟ! ਪੰਜਾਬ ਸਮੇਤ ਦਿੱਲੀ-ਹਰਿਆਣਾ ''ਚ ਵਧੇਗੀ ਠੰਡ

12/28/2019 5:43:22 PM

ਨਵੀਂ ਦਿੱਲੀ (ਕਮਲ ਕਾਂਸਲ)— ਉੱਤਰੀ ਭਾਰਤ 'ਚ ਕੜਾਕੇ ਦੀ ਠੰਡ ਪੈਣ ਕਾਰਨ ਲੋਕ ਠਰ ਰਹੇ ਹਨ। ਠੰਡ ਦੇ ਨਾਲ-ਨਾਲ ਕਈ ਥਾਵਾਂ 'ਤੇ ਸੰਘਣੀ ਧੁੰਦ ਵੀ ਪੈ ਰਹੀ ਹੈ, ਜਿਸ ਕਾਰਨ ਵਿਜ਼ੀਬਿਲਟੀ ਘੱਟ ਹੈ। ਮੌਸਮ ਵਿਭਾਗ ਵਲੋਂ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਵਿਭਾਗ ਮੁਤਾਬਕ ਅਗਲੇ ਦੋ ਦਿਨਾਂ 'ਚ ਠੰਡ ਹੋਰ ਵਧੇਗੀ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ, ਹਰਿਆਣਾ ਸਮੇਤ ਦਿੱਲੀ ਵਿਚ ਠੰਡ ਕਾਫੀ ਵਧੇਗੀ ਅਤੇ 31 ਦਸੰਬਰ ਨੂੰ ਬਾਰਿਸ਼ ਵੀ ਪੈਣ ਦੀ ਵੀ ਸੰਭਾਵਨਾ ਜ਼ਾਹਰ ਕੀਤੀ ਹੈ। ਇਸ ਦੇ ਨਾਲ ਹੀ ਸੰਘਣੀ ਧੁੰਦ ਛਾਈ ਰਹੇਗੀ, ਜਿਸ ਕਾਰਨ ਲੋਕ ਠੰਡ ਨਾਲ ਹੋਰ ਠਰ ਜਾਣਗੇ।

ਮੌਸਮ ਵਿਭਾਗ ਮੁਤਾਬਕ ਨਵੇਂ ਸਾਲ ਮੌਕੇ ਪੰਜਾਬ ਅਤੇ ਹਰਿਆਣਾ ਵਿਚ ਨਵੇਂ ਸਾਲ 'ਤੇ ਬਾਰਿਸ਼ ਹੋਵੇਗੀ। ਉੱਥੇ ਵਿਭਾਗ ਦਾ ਕਹਿਣਾ ਹੈ ਕਿ ਪਹਾੜੀ ਇਲਾਕਿਆਂ ਵਿਚ ਭਾਰੀ ਬਰਫਬਾਰੀ ਹੋਵੇਗੀ। ਅਨੁਮਾਨ ਹੈ ਕਿ ਜੰਮੂ-ਕਸ਼ਮੀਰ ਅਤੇ ਹਿਮਾਚਲ ਦੇ ਕੁਝ ਇਲਾਕਿਆਂ 'ਚ ਭਾਰੀ ਬਰਫਬਾਰੀ ਹੋਵੇਗੀ। ਇੱਥੇ ਦੱਸ ਦੇਈਏ ਕਿ ਦਿੱਲੀ 'ਚ ਠੰਡ ਦਾ 118 ਸਾਲ ਪੁਰਾਣਾ ਰਿਕਾਰਡ ਟੁੱਟਿਆ ਹੈ। ਸ਼ਨੀਵਾਰ ਨੂੰ ਦਿੱਲੀ 'ਚ ਤਾਪਮਾਨ 2.4 ਡਿਗਰੀ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ 118 ਸਾਲ ਪਹਿਲਾਂ ਇਹ ਦੂਜਾ ਦਸੰਬਰ ਮਹੀਨਾ ਹੈ, ਜਦੋਂ ਦਿੱਲੀ 'ਚ ਇੰਨੀ ਠੰਡ ਪੈ ਰਹੀ ਹੈ। ਇਸ ਤੋਂ ਪਹਿਲਾਂ 1901 'ਚ ਇੰਨੀ ਜ਼ਿਆਦਾ ਠੰਡ ਪਈ ਸੀ।


Tanu

Content Editor

Related News