Indian Navy ''ਚ ਨਿਕਲੀ ਭਰਤੀ ! ਦੇਸ਼ ਦੀ ਸੇਵਾ ''ਚ ਜਾਣ ਦੇ ਚਾਹਵਾਨ ਨੌਜਵਾਨਾਂ ਲਈ ਸੁਨਹਿਰੀ ਮੌਕਾ

Monday, Mar 16, 2026 - 12:41 PM (IST)

Indian Navy ''ਚ ਨਿਕਲੀ ਭਰਤੀ ! ਦੇਸ਼ ਦੀ ਸੇਵਾ ''ਚ ਜਾਣ ਦੇ ਚਾਹਵਾਨ ਨੌਜਵਾਨਾਂ ਲਈ ਸੁਨਹਿਰੀ ਮੌਕਾ

ਵੈੱਬ ਡੈਸਕ- ਭਾਰਤੀ ਜਲ ਸੈਨਾ ਅਗਨੀਵੀਰ ਭਰਤੀ 2026 ਲਈ ਐੱਮਆਰ (ਮੈਟ੍ਰਿਕ ਰਿਕਰੂਟਮੈਂਟ) ਅਤੇ ਐੱਸਐੱਸਆਰ (ਸੀਨੀਅਰ ਸੈਕੰਡਰੀ ਰਿਕੂਰਟ) ਦੇ ਅਹੁਦਿਆਂ 'ਤੇ ਭਰਤੀਆਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਭਰਤੀ ਲਈ ਕੁਆਰੇ ਅਤੇ ਕੁੜੀਆਂ ਅਪਲਾਈ ਕਰ ਸਕਦੇ ਹਨ। ਉਮੀਦਵਾਰਾਂ ਦਾ ਭਾਰਤੀ ਨਾਗਰਿਕ ਹੋਣਾ ਵੀ ਜ਼ਰੂਰੀ ਹੈ। 

ਆਖ਼ਰੀ ਤਰੀਕ

ਉਮੀਦਵਾਰ 6 ਅਪ੍ਰੈਲ 2026 ਤੱਕ ਅਪਲਾਈ ਕਰ ਸਕਦੇ ਹਨ। 

ਸਿੱਖਿਆ ਯੋਗਤਾ

ਅਗਨੀਵੀਰ ਐੱਸਐੱਸਆਰ ਲਈ 12ਵੀਂ ਦੀ ਪ੍ਰੀਖਿਆ ਮੈਥਸ ਅਤੇ ਫਿਜ਼ੀਕਸ ਨਾਲ ਪਾਸ ਕੀਤੀ ਹੋਵੇ। ਕੈਮੇਸਟਰੀ, ਬਾਇਓਲੌਜੀ ਜਾਂ ਕੰਪਿਊਟਰ ਸਾਇੰਸ 'ਚੋਂ ਕਿਸੇ ਇਕ ਵਿਸ਼ੇ 'ਚ ਪੜ੍ਹਾਈ ਕੀਤੀ ਹੋਵੇ।
ਅਗਨੀਵੀਰ ਐੱਮਆਰ ਲਈ 10ਵੀਂ ਪਾਸ ਹੋਣਾ ਜ਼ਰੂਰੀ ਹੈ। ਐੱਸਐੱਸਆਰ (Med) ਲਈ ਘੱਟੋ-ਘੱਟ 50 ਫੀਸਦੀ ਅੰਕਾਂ ਨਾਲ ਫਿਜ਼ੀਕਸ, ਕੈਮੇਸਟਰੀ ਅਤੇ ਬਾਇਓਲਾਜੀ ਨਾਲ 12ਵੀਂ ਪਾਸ।

ਉਮਰ

ਅਗਨੀਵੀਰ SSR 01/2027: 01 ਦਸੰਬਰ 2004 - 31 ਮਈ 2009 ਦੇ ਵਿਚਕਾਰ ਹੋਣਾ ਚਾਹੀਦਾ ਹੈ।
ਅਗਨੀਵੀਰ SSR 02/2027, SSR (ਮੈਡੀਕਲ) 02/2027: 01 ਮਈ 2005 - 31 ਅਕਤੂਬਰ 2009 ਦੇ ਵਿਚਕਾਰ ਹੋਣਾ ਚਾਹੀਦਾ ਹੈ।
ਅਗਨੀਵੀਰ MR 01/2027: 01 ਦਸੰਬਰ 2004 - 31 ਮਈ 2009 ਦੇ ਵਿਚਕਾਰ ਹੋਣਾ ਚਾਹੀਦਾ ਹੈ।
01 ਦਸੰਬਰ 2004 - 31 ਮਈ 2009: 1 ਮਈ 2005 - 31 ਅਕਤੂਬਰ 2009 ਦੇ ਵਿਚਕਾਰ ਹੋਣਾ ਚਾਹੀਦਾ ਹੈ।

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਐੱਸਐੱਸਆਰ ਭਰਤੀ ਦਾ ਅਧਿਕਾਰਤ ਨੋਟੀਫਿਕੇਸ਼ਨ

ਐੱਮਆਰ ਭਰਤੀ ਦਾ ਅਧਿਕਾਰਤ ਨੋਟੀਫਿਕੇਸ਼ਨ

ਐੱਮਈਡੀ ਭਰਤੀ ਦਾ ਅਧਿਕਾਰਤ ਨੋਟੀਫਿਕੇਸ਼ਨ


author

DIsha

Content Editor

Related News