ਰੇਲਵੇ ''ਚ ਨਿਕਲੀ 3000 ਤੋਂ ਵੱਧ ਅਸਾਮੀਆਂ ਲਈ ਭਰਤੀ, ਇਸ ਤਰੀਕ ਤੋਂ ਕਰੋ ਅਪਲਾਈ

Tuesday, Aug 05, 2025 - 04:07 PM (IST)

ਰੇਲਵੇ ''ਚ ਨਿਕਲੀ 3000 ਤੋਂ ਵੱਧ ਅਸਾਮੀਆਂ ਲਈ ਭਰਤੀ, ਇਸ ਤਰੀਕ ਤੋਂ ਕਰੋ ਅਪਲਾਈ

ਨੈਸ਼ਨਲ ਡੈਸਕ- ਪੂਰਬੀ ਰੇਲਵੇ ਨੇ ਹਜ਼ਾਰਾਂ ਅਪ੍ਰੈਂਟਿਸ ਅਸਾਮੀਆਂ ਲਈ ਭਰਤੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਯੋਗ ਉਮੀਦਵਾਰਾਂ ਨੂੰ ਵੱਖ-ਵੱਖ ਟਰੇਡਾਂ ਵਿੱਚ ਅਪ੍ਰੈਂਟਿਸ ਵਜੋਂ ਚੁਣਿਆ ਜਾਵੇਗਾ। ਅਰਜ਼ੀ ਪ੍ਰਕਿਰਿਆ 14 ਅਗਸਤ, 2025 ਤੋਂ ਸ਼ੁਰੂ ਹੋਵੇਗੀ। ਇਛੁੱਕ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਭਰਤੀ ਦਾ ਵੇਰਵਾ
ਇਸ ਭਰਤੀ ਰਾਹੀਂ ਪੂਰਬੀ ਰੇਲਵੇ ਵਿੱਚ 3115 ਅਪ੍ਰੈਂਟਿਸ ਅਸਾਮੀਆਂ ਭਰੀਆਂ ਜਾਣਗੀਆਂ। ਡਿਵੀਜ਼ਨ ਅਨੁਸਾਰ ਅਸਾਮੀਆਂ ਦੀ ਗਿਣਤੀ ਇਸ ਤਰ੍ਹਾਂ ਹੈ-

  • ਹਾਵੜਾ ਡਿਵੀਜ਼ਨ: 659 ਅਸਾਮੀਆਂ
  • ਲੀਲੂਆ ਵਰਕਸ਼ਾਪ: 612 ਅਸਾਮੀਆਂ
  • ਸਿਆਲਦਾਹ ਡਿਵੀਜ਼ਨ: 440 ਅਸਾਮੀਆਂ
  • ਕਾਂਚਰਾਪਾਰਾ ਵਰਕਸ਼ਾਪ: 187 ਅਸਾਮੀਆਂ
  • ਮਾਲਦਾ ਡਿਵੀਜ਼ਨ: 138 ਅਸਾਮੀਆਂ
  • ਆਸਨਸੋਲ ਡਿਵੀਜ਼ਨ: 412 ਅਸਾਮੀਆਂ
  • ਜਮਾਲਪੁਰ ਵਰਕਸ਼ਾਪ: 667 ਅਸਾਮੀਆਂ

ਕੁੱਲ ਪੋਸਟਾਂ
3115

ਆਖ਼ਰੀ ਤਾਰੀਖ਼
ਉਮੀਦਵਾਰ 13 ਸਤੰਬਰ 2025 ਤੱਕ ਅਪਲਾਈ ਕਰ ਸਕਦੇ ਹਨ।

ਸਿੱਖਿਆ ਯੋਗਤਾ
ਉਮੀਦਵਾਰਾਂ ਕੋਲ ਘੱਟੋ-ਘੱਟ 10ਵੀਂ ਪਾਸ (ਸੈਕੰਡਰੀ) ਹੋਣੀ ਚਾਹੀਦੀ ਹੈ। ਇਸ ਦੇ ਨਾਲ, ਸੰਬੰਧਿਤ ਟ੍ਰੇਡ ਵਿੱਚ ਆਈ.ਟੀ.ਆਈ. ਸਰਟੀਫਿਕੇਟ ਵੀ ਜ਼ਰੂਰੀ ਹੈ। ਉਮੀਦਵਾਰ ਦਾ ਸਰਟੀਫਿਕੇਟ ਕਿਸੇ ਮਾਨਤਾ ਪ੍ਰਾਪਤ ਬੋਰਡ ਜਾਂ ਸੰਸਥਾ ਤੋਂ ਹੋਣਾ ਚਾਹੀਦਾ ਹੈ।

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

Shubam Kumar

Content Editor

Related News