ਰਿਕਾਰਡ ਗਰਮੀ ਨੇ ਵਿਗਾੜਿਆ ਕਸ਼ਮੀਰੀ ਸੇਬ ਦਾ ਸੁਆਦ

Sunday, Aug 04, 2024 - 11:34 AM (IST)

ਰਿਕਾਰਡ ਗਰਮੀ ਨੇ ਵਿਗਾੜਿਆ ਕਸ਼ਮੀਰੀ ਸੇਬ ਦਾ ਸੁਆਦ

ਸ਼੍ਰੀਨਗਰ- ਕਸ਼ਮੀਰ ਵਿਚ ਭਿਆਨਕ ਗਰਮੀ ਅਤੇ ਹੁਣ ਕੀੜਿਆਂ ਦੀ ਵਜ੍ਹਾ ਤੋਂ ਸੇਬ ਉਤਪਾਦਨ 'ਤੇ ਅਸਰ ਪੈ ਰਿਹਾ ਹੈ। ਇਸ ਸਾਲ ਹੁਣ ਕਸ਼ਮੀਰੀ ਸੇਬ ਦਾ ਸੁਆਦ ਫਿੱਕਾ ਰਹੇਗਾ। ਦੇਸ਼ ਦੇ ਕੁੱਲ ਸੇਬਾਂ ਦਾ 75 ਫ਼ੀਸਦੀ ਉਤਪਾਦਨ ਕਰਨ ਵਾਲੇ ਕਸ਼ਮੀਰ ਵਿਚ 2023 ਵਿਚ 22 ਲੱਖ ਮੀਟ੍ਰਿਕ ਟਨ ਸੇਬ ਹੋਇਆ ਸੀ। ਇਸ ਸਾਲ ਉਤਪਾਦਨ ਵਿਚ ਗਿਰਾਵਟ ਹੁਣ ਤੋਂ ਹੀ ਨਜ਼ਰ ਆ ਰਹੀ ਹੈ। ਬਾਗਬਾਨੀ ਮਾਹਰ ਫਾਰੂਕ ਅਹਿਮਦ ਨੇ ਕਿਹਾ ਕਿ ਸੇਬ ਉਤਪਾਦਨ ਵਿਚ 20 ਤੋਂ 30 ਫ਼ੀਸਦੀ ਦੀ ਗਿਰਾਵਟ ਦਾ ਅਨੁਮਾਨ ਹੈ। ਪਹਿਲਾਂ ਤੇਜ਼ ਗਰਮੀ, ਹੁਣ ਮੀਂਹ ਦੀ ਕਮੀ ਅਤੇ ਕੀੜਿਆਂ ਦੇ ਲਾਗ ਕਾਰਨ ਸੇਬ ਬਾਗਾਨ ਲਈ ਵਿਨਾਸ਼ਕਾਰੀ ਸਾਬਤ ਹੋ ਰਿਹਾ ਹੈ।

ਸੋਪੋਰ ਦੇ ਸੇਬ ਬਾਗਬਾਨ ਬਸ਼ੀਰ ਅਹਿਮਦ ਨੇ ਕਿਹਾ ਕਿ ਜ਼ਿਆਦਾ ਗਰਮੀ ਦੇ ਚੱਲਦੇ ਸੇਬ ਜ਼ਿਆਦਾ ਛੋਟੇ ਹੋ ਗਏ ਹਨ ਅਤੇ ਰੰਗ-ਸੁਆਦ ਵੀ ਫਿੱਕਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਤੰਬਰ ਤੱਕ ਆਖ਼ਰੀ ਗਿਰਾਵਟ ਵਿਖਾਈ ਦੇਵੇਗੀ। ਮੌਸਮ ਕਾਰਨ ਸੇਬ 'ਤੇ ਕੀੜਿਆਂ, ਫੰਗਸ ਅਤੇ ਹੋਰ ਰੋਗਾਂ ਦਾ ਕਹਿਰ ਹੈ। ਇਸ ਕਾਰਨ ਕਿਸਾਨਾਂ ਨੂੰ ਕੀਟਨਾਸ਼ਕਾਂ ਦਾ ਭਾਰੀ ਛਿੜਕਾਅ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ। ਸ਼ੋਪੀਆ ਦੇ ਕਿਸਾਨ ਅਲੀ ਮੁਹੰਮਦ ਨੇ ਕਿਹਾ ਕਿ ਅਸੀਂ ਪਹਿਲਾਂ ਕਦੇ ਇੰਨੇ ਕੀੜਿਆਂ ਅਤੇ ਰੋਗਾਂ ਦਾ ਇੰਨਾ ਅਸਰ ਨਹੀਂ ਵੇਖਿਆ ਹੈ। ਦਵਾਈਆਂ ਦੇ ਛਿੜਕਾਅ ਦੇ ਬਾਵਜੂਦ ਕੀੜਿਆਂ ਦੀ ਮਾਰ ਪੈ ਰਹੀ ਹੈ। 

ਕਿਸਾਨ ਮੁਤਾਬਕ ਉਤਪਾਦਨ ਵਿਚ 20 ਤੋਂ 30 ਫ਼ੀਸਦੀ ਦੀ ਗਿਰਾਵਟ ਦਾ ਅਨੁਮਾਨ ਹੈ। ਆਯਾਤ ਕੀਤੇ ਸੇਬਾਂ ਦੀ ਆਮਦ ਨੇ ਘਰੇਲੂ ਕੀਮਤਾਂ ਨੂੰ ਸਥਿਰ ਰੱਖਿਆ ਹੈ। ਕੁਝ ਕੀਮਤਾਂ ਨੂੰ ਸਥਿਰ ਰੱਖਿਆ ਹੈ। ਫ਼ਲ ਕਾਰੋਬਾਰੀ ਅਸ਼ਰਫ ਨੇ ਕਿਹਾ ਕਿ ਇਕ ਪਾਸੇ ਫ਼ਸਲ ਦੇ ਨੁਕਸਾਨ ਕਾਰਨ ਸਾਡੇ ਕੋਲ ਸਪਲਾਈ ਘੱਟ ਹੈ। ਦੂਜੇ ਪਾਸ ਬਾਜ਼ਾਰ ਆਯਾਤ ਕੀਤੇ ਸੇਬਾਂ ਨਾਲ ਭਰਿਆ ਹੋਇਆ ਹੈ। ਪਿਛਲੇ ਸਾਲ ਦਾ ਹਜ਼ਾਰਾਂ ਟਨ ਸੇਬ ਕੋਲਡ ਸਟੋਰ ਵਿਚ ਪਿਆ ਹੈ।


author

Tanu

Content Editor

Related News