ਬਰਫਬਾਰੀ ਦਰਮਿਆਨ ਕੇਦਾਰਨਾਥ ''ਚ ਮੁੜ ਨਿਰਮਾਣ ਕਾਰਜ ਜਾਰੀ

Friday, Dec 15, 2017 - 10:00 AM (IST)

ਬਰਫਬਾਰੀ ਦਰਮਿਆਨ ਕੇਦਾਰਨਾਥ ''ਚ ਮੁੜ ਨਿਰਮਾਣ ਕਾਰਜ ਜਾਰੀ

ਉਤਰਾਖੰਡ— ਕੇਦਾਰਨਾਥ ਗੁਫਾ ਕੰਪਲੈਕਸ ਵਿਚ ਭਾਰੀ ਬਰਫਬਾਰੀ ਹੋਣ ਦੇ ਬਾਵਜੂਦ ਉੱਤਰਾਖੰਡ ਸਰਕਾਰ ਨੇ ਇਸ ਦੇ ਸੁੰਦਰੀਕਰਨ ਅਤੇ ਮੁੜ-ਉਸਾਰੀ ਦੇ ਕਾਰਜ ਜਾਰੀ ਰੱਖੇ ਹੋਏ ਹਨ। ਪ੍ਰਧਾਨ ਮੰਤਰੀ ਵਲੋਂ ਮੁੜ-ਉਸਾਰੀ ਲਈ ਨਿਰਧਾਰਿਤ ਸਮਾਂ ਹੱਦ 'ਚ ਇਸ ਕੰਮ ਨੂੰ ਪੂਰਾ ਕਰਨਾ ਹੈ। 
ਭਾਰੀ ਬਰਫਬਾਰੀ 'ਚ ਨਹਿਰੂ ਇੰਸਟੀਚਿਊਟ ਆਫ ਮਾਊਂਟੇਨਰਿੰਗ (ਐੱਨ. ਆਈ.ਐੱਮ.) ਦੇ ਅਧਿਕਾਰੀ ਲਗਾਤਾਰ ਕੰਮ ਕਰ ਰਹੇ ਹਨ ਜਿਸਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਐੱਨ. ਆਈ. ਐੱਮ. ਰੱਖਿਆ ਮੰਤਰਾਲਾ ਦੇ ਅਧੀਨ ਹੈ ਅਤੇ ਕੇਦਾਰਨਾਥ ਮੰਦਰ ਦੀ ਮੁੜ ਉਸਾਰੀ ਦੀ ਜ਼ਿੰਮੇਵਾਰੀ ਉਸ 'ਤੇ ਹੈ।


Related News