ਇਕ ਲੱਖ ਪੁਰਾਣੇ ਮਾਸਕ ਧੋ ਕੇ ਫਿਰ ਤੋਂ ਵੇਚਣ ਦੀ ਤਿਆਰੀ? ਪੋਲ ਖੁੱਲ੍ਹੀ ਤਾਂ ਨਾਲੇ ’ਚ ਸੁੱਟ ਦਿੱਤੇ

Tuesday, Mar 10, 2020 - 01:57 AM (IST)

ਇਕ ਲੱਖ ਪੁਰਾਣੇ ਮਾਸਕ ਧੋ ਕੇ ਫਿਰ ਤੋਂ ਵੇਚਣ ਦੀ ਤਿਆਰੀ? ਪੋਲ ਖੁੱਲ੍ਹੀ ਤਾਂ ਨਾਲੇ ’ਚ ਸੁੱਟ ਦਿੱਤੇ

ਮੁੰਬਈ (ਇੰਟ.)-ਕੋਰੋਨਾ ਦੇ ਡਰ ਕਾਰਣ ਮਾਸਕ ਦੀ ਮੰਗ ਵਧ ਗਈ ਹੈ। ਕਈ ਥਾਵਾਂ ’ਤੇ ਬਹੁਤ ਮੁਸ਼ਕਲ ਨਾਲ ਲੋਕਾਂ ਨੂੰ ਮਾਸਕ ਮਿਲ ਰਹੇ ਹਨ। ਉਥੇ ਹੀ ਦੂਜੇ ਪਾਸੇ ਮੁੰਬਈ ਦੇ ਭਿਵੰਡੀ ’ਚ ਇਕ ਪਾਈਪਲਾਈਨ ਦੇ ਨੇੜੇ ਇਕ ਲੱਖ ਮਾਸਕ ਸੁੱਟੇ ਗਏ ਸਨ। ਮਹਾਰਾਸ਼ਟਰ ਦੇ ਫੂਡ ਡਿਪਾਰਟਮੈਂਟ, ਮਹਾਰਾਸ਼ਟਰ ਪ੍ਰਦੂਸ਼ਣ ਕੰਟਰੋਲ ਬੋਰਡ, ਸਿਹਤ ਵਿਭਾਗ ਅਤੇ ਪੁਲਸ ਦੇ ਕਈ ਅਧਿਕਾਰੀ ਮੌਕੇ ’ਤੇ ਜਾਂਚ ਲਈ ਪਹੁੰਚੇ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਮਾਸਕ ਪੁਰਾਣੇ ਹਨ ਅਤੇ ਇਨ੍ਹਾਂ ਨੂੰ ਧੋ ਕੇ ਫਿਰ ਤੋਂ ਵੇਚਣ ਦੀ ਤਿਆਰੀ ਹੋ ਰਹੀ ਸੀ।

ਅਧਿਕਾਰੀਆਂ ਨੇ ਕਿਹਾ ਕਿ ਅਜੇ ਇਹ ਨਿਸ਼ਚਿਤ ਤਾਂ ਨਹੀਂ ਹੈ ਪਰ ਲੱਗਦਾ ਹੈ ਕਿ ਇਹ ਮਾਸਕ ਇਸਤੇਮਾਲ ਕੀਤੇ ਜਾ ਚੁੱਕੇ ਹਨ। ਉਨ੍ਹਾਂ ਇਹ ਵੀ ਕਿਹਾ ਕਿ 2 ਦਿਨ ਪਹਿਲਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਏ ਇਕ ਵੀਡਿਓ ’ਚ ਜਿਨ੍ਹਾਂ ਮਾਸਕ ਦੀ ਗੱਲ ਕੀਤੀ ਜਾ ਰਹੀ ਸੀ, ਉਹ ਇਹੀ ਹਨ। ਵੀਡੀਓ ’ਚ ਦਾਅਵਾ ਕੀਤਾ ਗਿਆ ਸੀ ਕਿ ਮਾਸਕ ਨੂੰ ਧੋ ਕੇ ਅਤੇ ਸੁਕਾ ਕੇ ਫਿਰ ਤੋਂ ਵੇਚਿਆ ਜਾ ਰਿਹਾ ਹੈ।


author

Sunny Mehra

Content Editor

Related News