ਯਾਤਰੀਆਂ ਲਈ ਖ਼ੁਸ਼ਖ਼ਬਰੀ; ਸਿਰਫ਼ ਇਕ ਘੰਟੇ 'ਚ ਪਹੁੰਚੋ ਅੰਮ੍ਰਿਤਸਰ ਤੋਂ ਸ਼ਿਮਲਾ, ਹਵਾਈ ਸੇਵਾ ਅੱਜ ਤੋਂ ਸ਼ੁਰੂ
Thursday, Nov 16, 2023 - 12:15 PM (IST)
ਸ਼ਿਮਲਾ (ਅਭਿਸ਼ੇਕ)- ਸ਼ਿਮਲਾ-ਅੰਮ੍ਰਿਤਸਰ ਵਿਚਾਲੇ ਹਵਾਈ ਸੇਵਾ ਵੀਰਵਾਰ ਤੋਂ ਸ਼ੁਰੂ ਹੋਵੇਗੀ। ਇਸ ਦੇ ਲਈ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਅਲਾਇੰਸ ਏਅਰ ਵਲੋਂ ਇਹ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਇਸ ਹਵਾਈ ਰੂਟ ’ਤੇ ਏ. ਟੀ. ਆਰ. 42-600 ਫਲਾਈਟ ਸੰਚਾਲਿਤ ਹੋਵੇਗੀ। ਫਲਾਈਟ ਹਫਤੇ ਵਿਚ 3 ਦਿਨ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਉਡਾਣ ਭਰੇਗੀ। ਅਲਾਇੰਸ ਏਅਰ ਨੇ ਸ਼ਿਮਲਾ ਤੇ ਅੰਮ੍ਰਿਤਸਰ ਵਿਚਾਲੇ ਦਾ ਸ਼ੁਰੂਆਤੀ ਕਿਰਾਇਆ 1999 ਰੁਪਏ ਰੱਖਿਆ ਹੈ।
ਇਹ ਵੀ ਪੜ੍ਹੋ- ਮੁੱਖ ਸਕੱਤਰ ਨਰੇਸ਼ ਨੇ ਪੁੱਤਰ ਨੂੰ ਪਹੁੰਚਾਇਆ 850 ਕਰੋੜ ਦਾ ਫਾਇਦਾ, ਆਤਿਸ਼ੀ ਨੇ CM ਕੇਜਰੀਵਾਲ ਨੂੰ ਸੌਂਪੀ ਰਿਪੋਰਟ
ਫਲਾਈਟ ਦੇ ਸ਼ੈਡਿਊਲ ਮੁਤਾਬਕ ਸ਼ਿਮਲਾ ਤੋਂ ਅੰਮ੍ਰਿਤਸਰ ਫਲਾਈਟ ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਨੂੰ ਸਵੇਰੇ 8.10 ਵਜੇ ਰਵਾਨਾ ਹੋਵੇਗੀ ਅਤੇ 9.10 ਵਜੇ ਅੰਮ੍ਰਿਤਸਰ ਪਹੁੰਚੇਗੀ। ਅੰਮ੍ਰਿਤਸਰ ਤੋਂ ਸ਼ਿਮਲਾ ਲਈ ਫਲਾਈਟ ਸਵੇਰੇ 9.35 ਵਜੇ ਰਵਾਨਾ ਹੋਵੇਗੀ ਅਤੇ 10.35 ਵਜੇ ਸ਼ਿਮਲਾ ਪਹੁੰਚੇਗੀ। ਇਸ ਫਲਾਈਟ ਦੇ ਸ਼ੁਰੂ ਹੋਣ ਨਾਲ ਸੈਰ-ਸਪਾਟੇ ਦੀ ਦ੍ਰਿਸ਼ਟੀ ਨਾਲ ਲਾਭ ਹੋਵੇਗਾ।
ਇਹ ਵੀ ਪੜ੍ਹੋ- ਬ੍ਰਹਮਕੁਮਾਰੀ ਆਸ਼ਰਮ ’ਚ ਖੁਦਕੁਸ਼ੀ ਕਰਨ ਵਾਲੀਆਂ ਭੈਣਾਂ ਨੇ 8 ਸਾਲ ਪਹਿਲਾਂ ਲਈ ਸੀ ਦੀਕਸ਼ਾ
ਦੱਸ ਦੇਈਏ ਕਿ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਅਤੇ ਸੈਲਾਨੀਆਂ ਨੂੰ ਸੌਖਾਲੀ ਯਾਤਰਾ ਦੇ ਮਕਸਦ ਨਾਲ ਸ਼ਿਮਲਾ-ਅੰਮ੍ਰਿਤਸਰ ਜਹਾਜ਼ ਸੇਵਾ ਅੱਜ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਏਅਰਪੋਰਟ ਪ੍ਰਬੰਧਨ ਦੇ ਬੁਲਾਰੇ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਜਹਾਜ਼ ਸੇਵਾ ਨਾਲ ਸ਼ਿਮਲਾ ਅਤੇ ਅੰਮ੍ਰਿਤਸਰ ਵਿਚਾਲੇ ਆਵਾਜਾਈ ਸੌਖਾਲੀ ਹੋਵੇਗੀ।
ਇਹ ਵੀ ਪੜ੍ਹੋ- 8 ਸਾਲ ਦੀ ਮਾਸੂਮ ਨਾਲ ਹੈਵਾਨੀਅਤ; ਕੇਲੇ ਦੇ ਪੱਤੇ ਕੱਟਣ ਗਈ ਸੀ ਬੱਚੀ, ਫਿਰ ਹੋਇਆ ਘਿਨੌਣਾ ਕਾਂਡ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8