ਫਰੀਦਾਬਾਦ ''ਚ ਇਸ ਪੋਲਿੰਗ ਬੂਥ ''ਤੇ ਮੁੜ ਚੋਣਾਂ ਜਾਰੀ

05/19/2019 3:28:58 PM

ਫਰੀਦਾਬਾਦ—ਲੋਕ ਸਭਾ ਦੇ ਸੱਤਵੇਂ ਪੜਾਅ ਤਹਿਤ 8 ਸੂਬਿਆਂ ਦੀਆਂ 59 ਸੀਟਾਂ 'ਤੇ ਵੋਟਿੰਗ ਜਾਰੀ ਹੈ। ਇਸ ਦੌਰਾਨ ਅੱਜ ਹਰਿਆਣਾ ਦੇ ਫਰੀਦਾਬਾਦ ਜ਼ਿਲੇ ਲੋਕ ਸਭਾ ਸੀਟ ਦੇ ਅਧੀਨ ਪ੍ਰਿਥਲਾ ਹਲਕੇ 'ਚ ਪਿੰਡ ਅਸਾਵਟੀ ਦੇ ਪੋਲਿੰਗ ਨੰਬਰ 88 'ਤੇ ਮੁੜ ਚੋਣਾਂ ਹੋ ਰਹੀਆਂ ਹਨ। ਇੱਥੇ ਦੁਪਹਿਰ 2 ਵਜੇ ਤੱਕ 52 ਫੀਸਦੀ ਵੋਟਿੰਗ ਹੋਈ ਹੈ। ਚੋਣ ਖਤਮ ਕਰਵਾਉਣ ਲਈ ਚੋਣ ਅਧਿਕਾਰੀ ਅਤੇ ਹੋਰ ਸਟਾਫ ਫਰੀਦਾਬਾਦ 'ਚ ਨਿਯੁਕਤ ਕੀਤਾ ਗਿਆ ਹੈ। ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਕਿਸੇ ਵੀ ਵੋਟਰ ਨੂੰ ਅੰਦਰ ਫੋਨ ਲਿਜਾਣ ਦੀ ਆਗਿਆ ਨਹੀਂ ਦਿੱਤੀ ਗਈ ਹੈ।

ਦੱਸਿਆ ਜਾਂਦਾ ਹੈ ਕਿ ਪਿੰਡ ਅਸਾਵਟੀ ਦੇ ਪੋਲਿੰਗ ਕੇਂਦਰ 88 'ਤੇ 12 ਮਈ ਨੂੰ ਵੋਟਿੰਗ ਵਾਲੇ ਦਿਨ ਫਰਜੀ ਵੋਟਿੰਗ ਦੋਸ਼ ਲੱਗਾ ਸੀ ਅਤੇ ਸੋਸ਼ਲ ਮੀਡੀਆ 'ਤੇ ਉਸ ਦਾ ਵੀਡੀਓ ਵੀ ਵਾਇਰਲ ਹੋਇਆ ਸੀ। ਪੁਲਸ ਨੇ ਚੋਣ ਅਧਿਕਾਰੀ ਅਤੇ ਪਲਪਲ ਦੇ ਸਹਾਇਕ ਰਿਟਰਨਿੰਗ ਚੋਣ ਅਧਿਕਾਰੀ ਦੇ ਬਿਆਨਾਂ ਤਹਿਤ ਦੋ ਐੱਫ. ਆਈ. ਆਰ. ਦਰਜ ਕੀਤੀ ਸੀ ਅਤੇ ਵੋਟਿੰਗ ਰੱਦ ਹੋਈ ਸੀ ਅਤੇ ਦੋਬਾਰਾ ਚੋਣਾਂ ਕਰਵਾਉਣ ਲਈ 19 ਮਈ ਦਾ ਦਿਨ ਐਲਾਨ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਪਿੰਡ ਦੀ ਕੁੱਲ ਆਬਾਦੀ 8,000 ਹੈ ਅਤੇ ਵੋਟਰਾਂ ਦੀ ਗਿਣਤੀ 4,690 ਹੈ। ਬੂਥ ਨੰਬਰ 88 'ਤੇ 1,271 ਵੋਟਰ ਹਨ।


Iqbalkaur

Content Editor

Related News