RBI ਨੇ ਡਿਮਾਂਡ ਡਰਾਫਟ ਬਣਾਉਣ ਦੇ ਨਿਯਮਾਂ 'ਚ ਕੀਤੀ ਸੋਧ, 15 ਸਤੰਬਰ ਤੋਂ ਹੋਣਗੇ ਲਾਗੂ

07/15/2018 2:38:16 PM

ਨਵੀਂ ਦਿੱਲੀ — ਕਾਲੇ ਧਨ ਅਤੇ ਮਨੀ ਲਾਂਡਰਿੰਗ ਦੇ ਵਧ ਰਹੇ ਮਾਮਲਿਆਂ ਨੂੰ ਰੋਕਣ ਲਈ ਭਾਰਤੀ ਰਿਜ਼ਰਵ ਬੈਂਕ ਨੇ ਇਕ ਵੱਡਾ ਫੈਸਲਾ ਲਿਆ ਹੈ। RBI ਮੁਤਾਬਕ 15 ਸਤੰਬਰ ਤੋਂ ਡਿਮਾਂਡ ਡਰਾਫਟ 'ਤੇ ਇਸ ਨੂੰ ਬਣਵਾਉਣ ਵਾਲੇ ਦਾ ਨਾਂ ਵੀ ਦਰਜ(ਸ਼ਾਮਲ) ਹੋਵੇਗਾ। ਹੁਣ ਤੱਕ ਜਿਸ ਦੇ ਖਾਤੇ ਵਿਚ ਪੈਸੇ ਜਮ੍ਹਾ ਹੁੰਦੇ ਹਨ ਉਸ ਦਾ ਨਾਂ ਹੀ ਲਿਖੇ(ਦਿੱਤੇ) ਜਾਣ ਦੀ ਵਿਵਸਥਾ ਹੈ।
ਭਾਰਤੀ ਰਿਜ਼ਰਵ ਬੈਂਕ ਨੂੰ ਉਮੀਦ ਹੈ ਕਿ ਇਸ ਨਾਲ ਬੈਂਕਿੰਗ ਪ੍ਰਣਾਲੀ ਵਿਚ ਪਾਰਦਰਸ਼ਿਤਾ ਆਵੇਗੀ। ਇਸ ਸਬੰਧ ਵਿਚ ਵੀਰਵਾਰ ਨੂੰ ਨੋਟੀਫਿਕੇਸ਼ਨ ਜਾਰੀ ਕੀਤੀ ਗਈ। ਨੋਟੀਫਿਕੇਸ਼ਨ ਅਨੁਸਾਰ ਹੁਣ ਬੈਂਕ ਜਦੋਂ ਵੀ ਡਿਮਾਂਡ ਡਰਾਫਟ, ਪੇਅ ਆਰਡਰ ਅਤੇ ਬੈਂਕ ਚੈੱਕ ਬਣਵਾਉਂਦਾ ਹੈ ਤਾਂ ਉਸ 'ਤੇ ਬਣਵਾਉਣ ਵਾਲੇ ਵਿਅਕਤੀ ਦਾ ਨਾਂ ਵੀ ਦਰਜ ਕਰਨਾ ਲਾਜ਼ਮੀ ਹੋਵੇਗਾ। 

PunjabKesari
ਰਿਜ਼ਰਵ ਬੈਂਕ ਨੇ ਸਾਰੇ ਵਪਾਰਕ ਬੈਂਕਾਂ, ਸਹਿਕਾਰੀ ਬੈਂਕਾਂ ਅਤੇ ਜ਼ਿਲਾ ਕੇਂਦਰੀ ਸਹਿਕਾਰੀ ਬੈਂਕਾਂ ਸਮੇਤ ਬੈਂਕਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਬੈਂਕਾਂ ਨੂੰ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ 15 ਸਤੰਬਰ ਤੋਂ ਇਸ ਨਵੇਂ ਨਿਯਮ ਨੂੰ ਲਾਗੂ ਕਰਨਾ ਹੋਵੇਗਾ।
ਰਿਜ਼ਰਵ ਬੈਂਕ ਨੇ ਇਸ ਦੇ ਲਈ 'ਨੋਅ ਯੂਅਰ ਕਸਟਮਰ'(ਕੇ.ਵਾਈ.ਸੀ.) ਦੇ ਨਿਯਮਾਂ ਵਿਚ ਸੋਧ ਕੀਤੀ ਗਈ ਹੈ। ਇਹ ਸੋਧ ਕੇ.ਵਾਈ.ਸੀ. ਦੇ ਮਾਸਟਰ ਡਾਇਰੈਕਟਰ ਦੀ ਧਾਰਾ 66 ਵਿਚ ਕੀਤੀ ਗਈ
ਹੈ।


Related News