ਰਵੀਸ਼ ਕੁਮਾਰ ਫਿਨਲੈਂਡ ''ਚ ਭਾਰਤ ਦੇ ਨਵੇਂ ਰਾਜਦੂਤ ਨਿਯੁਕਤ

06/03/2020 1:38:49 PM

ਨਵੀਂ ਦਿੱਲੀ (ਭਾਸ਼ਾ)— ਵਿਦੇਸ਼ ਮੰਤਰਾਲਾ 'ਚ ਸੰਯੁਕਤ ਸਕੱਤਰ ਰਵੀਸ਼ ਕੁਮਾਰ ਨੂੰ ਫਿਨਲੈਂਡ ਵਿਚ ਭਾਰਤ ਦਾ ਨਵਾਂ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਮੰਤਰਾਲਾ ਦੇ ਬੁੱਧਵਾਰ ਭਾਵ ਅੱਜ ਜਾਰੀ ਬਿਆਨ ਤੋਂ ਇਹ ਜਾਣਕਾਰੀ ਮਿਲੀ। ਰਵੀਸ਼ ਕੁਮਾਰ ਕਾਫੀ ਲੰਬੇ ਸਮੇਂ ਤੋਂ ਵਿਦੇਸ਼ ਮੰਤਰਾਲਾ ਦੇ ਬੁਲਾਰੇ ਵੀ ਰਹੇ ਹਨ।
ਮੰਤਰਾਲਾ ਦੇ ਬਿਆਨ ਮੁਤਾਬਕ 1995 ਬੈਂਚ ਦੇ ਆਈ. ਐੱਫ. ਐੱਸ. ਅਧਿਕਾਰੀ ਅਤੇ ਮੰਤਰਾਲਾ 'ਚ ਸੰਯੁਕਤ ਸਕੱਤਰ ਰਵੀਸ਼ ਕੁਮਾਰ ਨੂੰ ਫਿਨਲੈਂਡ ਵਿਚ ਭਾਰਤ ਦਾ ਨਵਾਂ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕੁਮਾਰ ਆਪਣੀ ਜ਼ਿੰਮੇਵਾਰੀ ਛੇਤੀ ਹੀ ਸੰਭਾਲ ਸਕਦੇ ਹਨ।


Tanu

Content Editor

Related News