ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਦੀ ਮਾਤਾ ਜੀ ਦਾ ਹੋਇਆ ਦਿਹਾਂਤ
Friday, Dec 25, 2020 - 04:28 PM (IST)
ਪਟਨਾ- ਕੇਂਦਰੀ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਰਵੀਸ਼ੰਕਰ ਪ੍ਰਸਾਦ ਦੀ ਮਾਂ ਬਿਮਲਾ ਪ੍ਰਸਾਦ ਦਾ ਇੱਥੇ ਦਿਹਾਂਤ ਹੋ ਗਿਆ। ਰਵੀਸ਼ੰਕਰ ਪ੍ਰਸਾਦ ਨੇ ਸ਼ੁੱਕਰਵਰ ਨੂੰ ਟਵੀਟ ਕਰ ਕੇ ਇਹ ਜਾਣਕਾਰੀ ਦਿੰਦੇ ਹੋਏ ਮਾਂ ਨੂੰ ਬੇਹੱਦ ਧਾਰਮਿਕ ਅਤੇ ਦ੍ਰਿੜ ਸੰਕਲਪ ਵਾਲੀ ਬੀਬੀ ਦੇ ਤੌਰ 'ਤੇ ਯਾਦ ਕੀਤਾ। ਪ੍ਰਸਾਦ ਨੇ ਟਵੀਟ ਕਰ ਕੇ ਕਿਹਾ,''ਮੇਰੀ ਮਾਂ ਬਿਮਲਾ ਪ੍ਰਸਾਦ ਹੁਣ ਨਹੀਂ ਰਹੀ। ਉਹ ਕੁਝ ਤੋਂ ਬੀਮਾਰ ਸੀ। ਮੇਰੀ ਮਾਂ ਬੇਹੱਦ ਧਾਰਮਿਕ ਅਤੇ ਦ੍ਰਿੜ ਸੰਕਲਪ ਵਾਲੀ ਬੀਬੀ ਸੀ। ਉਹ ਸ਼ੁਰੂਆਤ ਤੋਂ ਹੀ ਪਾਰਟੀ ਦੀ ਸਮਰਥਕ ਰਹੀ। ਉਨ੍ਹਾਂ ਨੇ ਸੋਇਮ ਸੇਵਕ ਬੀਬੀ ਦੇ ਤੌਰ 'ਤੇ ਬਿਹਾਰ 'ਚ ਜੇ.ਪੀ. ਅੰਦੋਲਨ 'ਚ ਹਿੱਸਾ ਲਿਆ ਸੀ।'' ਪ੍ਰਸਾਦ ਨੇ ਮਾਂ ਨਾਲ ਆਪਣੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ।
ਇਕ ਹੋਰ ਟਵੀਟ 'ਚ ਉਨ੍ਹਾਂ ਨੇ ਲਿਖਿਆ,''ਮੈਨੂੰ ਯਾਦ ਆਉਂਦਾ ਹੈ ਕਿ ਅਟਲ ਜੀ, ਦੀਨਦਿਆਲ ਜੀ ਅਤੇ ਨਾਨਾਜੀ ਦੇਸ਼ਮੁਖ ਨੇ ਪਟਨਾ ਦੀ ਆਪਣੀ ਯਾਤਰਾ ਦੌਰਾਨ ਉਨ੍ਹਾਂ ਦੇ ਹੱਥਾਂ ਦੇ ਬਣੇ ਭੋਜਨ ਦਾ ਆਨੰਦ ਲਿਆ। ਉਹ ਮੇਰੀ ਪ੍ਰੇਰਨਾ ਸਰੋਤ ਸੀ ਅਤੇ ਮੇਰੇ ਜੀਵਨ ਦੀਆਂ ਸਾਰੀਆਂ ਉਪਲੱਬਧੀਆਂ ਉਨ੍ਹਾਂ ਦੇ ਆਸ਼ੀਰਵਾਦ ਦੀ ਦੇਣ ਹਨ।'' ਪ੍ਰਸਾਦ ਦੇ ਪਿਤਾ ਠਾਕੁਰ ਪ੍ਰਸਾਦ ਜਨਸੰਘ ਦੇ ਬਹੁਤ ਵੱਡੇ ਨੇਤਾ ਸਨ ਅਤੇ ਉਹ 1970 ਦੇ ਦਹਾਕੇ 'ਚ ਜਨਤਾ ਪਾਰਟੀ ਸਰਕਾਰ 'ਚ ਮੰਤਰੀ ਰਹੇ। ਬਿਹਾਰ ਦੇ ਰਾਜਪਾਲ ਫਾਗੂ ਚੌਹਾਨ ਅਤੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਕੇਂਦਰੀ ਮੰਤਰੀ ਦੀ ਮਾਂ ਦੇ ਦਿਹਾਂਤ 'ਤੇ ਸੋਗ ਪ੍ਰਗਟ ਕੀਤਾ ਹੈ।