ਰੇਲਵੇ ਸਟੇਸ਼ਨ 'ਤੇ ਚੂਹੇ ਦੀ ਪਾਰਟੀ ! ਪੈਟੀਜ਼ ਖਾਂਦੇ ਦੀ ਵੀਡੀਓ ਵਾਇਰਲ, ਹੁਣ ਹੋ ਗਈ ਵੱਡੀ ਕਾਰਵਾਈ

Monday, Aug 31, 2026 - 02:06 PM (IST)

ਰੇਲਵੇ ਸਟੇਸ਼ਨ 'ਤੇ ਚੂਹੇ ਦੀ ਪਾਰਟੀ ! ਪੈਟੀਜ਼ ਖਾਂਦੇ ਦੀ ਵੀਡੀਓ ਵਾਇਰਲ, ਹੁਣ ਹੋ ਗਈ ਵੱਡੀ ਕਾਰਵਾਈ

ਸੂਰਤ : ਜੇਕਰ ਤੁਸੀਂ ਵੀ ਰੇਲ ਗੱਡੀ ਵਿਚ ਸਫ਼ਰ ਕਰਨ ਤੋਂ ਪਹਿਲਾਂ ਰੇਲਵੇ ਸਟੇਸ਼ਨ ਤੋਂ ਕੁਝ ਨਾ ਕੁਝ ਖਾਣ ਰਹਿੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ, ਜਿਸ ਨੂੰ ਪੜ੍ਹ ਤੁਹਾਡੇ ਖਾਣੇ ਦਾ ਸੁਆਦ ਬੇਕਾਰ ਹੋ ਸਕਦਾ ਹੈ। ਇਸ ਦੌਰਾਨ ਸੂਰਤ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 1 'ਤੇ ਸਥਿਤ 'ਦਿਨੇਸ਼ ਐਸੋਸੀਏਟਸ ਟੀ ਸਟਾਲ' ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ। ਜਿਸ ਵਿੱਚ ਇੱਕ ਚੂਹਾ ਫੂਡ ਕਾਊਂਟਰ 'ਤੇ ਰੱਖੀ ਮਸ਼ੀਨ ਦੇ ਅੰਦਰ ਪੱਫ (ਪੈਟੀਜ਼) ਖਾਂਦਾ ਹੋਇਆ ਦਿਖਾਈ ਦੇ ਰਿਹਾ ਹੈ। ਚੂਹੇ ਨੂੰ ਪੈਟੀਜ਼ ਖਾਉਂਦੇ ਹੋਏ ਦੇਖ ਕਿਸੇ ਰਾਹਗੀਰ ਸ਼ਖ਼ਸ ਨੇ ਇਸ ਦੀ ਵੀਡੀਓ ਬਣਾ ਲਈ।

ਪੜ੍ਹੋ ਇਹ ਵੀ - ਹਰ ਸਾਲ ਮਿਲਣਗੇ 3 ਸਿਲੰਡਰ ਫ੍ਰੀ ! ਔਰਤਾਂ ਤੇ ਟ੍ਰਾਂਸਜੈਂਡਰਾਂ ਲਈ ਬੱਸਾਂ 'ਚ ਮੁਫ਼ਤ ਸਫ਼ਰ, CM ਵਿਜੇ ਨੇ ਕਰ'ਤਾ ਐਲਾਨ

ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਰੇਲਵੇ ਅਧਿਕਾਰੀ ਸਟੇਸ਼ਨ 'ਤੇ ਆਉਣ-ਜਾਣ ਵਾਲੇ ਯਾਤਰੀਆਂ ਦੀ ਸਿਹਤ ਨੂੰ ਲੈ ਕੇ ਚੌਕਸ ਹੋ ਗਏ। ਇਸ ਸਬੰਧ ਵਿਚ ਕਾਰਵਾਈ ਕਰਦੇ ਹੋਏ ਉਨ੍ਹਾਂ ਨੇ ਸਬੰਧਿਤ ਖਾਣੇ ਦੇ ਸਟਾਲ ਨੂੰ ਸੀਲ ਕਰ ਦਿੱਤਾ। ਠੇਕੇਦਾਰ ਵਿਰੁੱਧ ਸਜ਼ਾਯੋਗ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਉਸਦਾ ਲਾਇਸੈਂਸ ਰੱਦ ਕਰਨ ਦੀ ਪ੍ਰਕਿਰਿਆ ਵੀ ਜਾਰੀ ਹੈ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਰੇਲਵੇ ਸਟੇਸ਼ਨਾਂ 'ਤੇ ਉਪਲਬਧ ਭੋਜਨ ਦੀ ਸਫਾਈ ਅਤੇ ਭੋਜਨ ਸੁਰੱਖਿਆ ਨੂੰ ਲੈ ਕੇ ਯਾਤਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਨੂੰ ਦੇਖ ਖਾਣੇ ਦੀ ਸਾਫ਼-ਸਫ਼ਾਈ ਨੂੰ ਲੈ ਕੇ ਚਿੰਤਾਵਾਂ ਵਧਦੀਆਂ ਜਾ ਰਹੀਆਂ ਹਨ, ਜਿਸ ਨਾਲ ਗੰਭੀਰ ਬੀਮਾਰੀਆਂ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। 

ਪੜ੍ਹੋ ਇਹ ਵੀ - 1 ਸਤੰਬਰ ਤੋਂ ਔਰਤਾਂ ਨੂੰ ਮਿਲਣਗੇ 2500-2500 ਰੁਪਏ, CM ਰੇਖਾ ਗੁਪਤਾ ਨੇ ਸ਼ੁਰੂ ਕੀਤੀ ਲਕਸ਼ਮੀ ਯੋਜਨਾ

 

ਮਿਲੀ ਜਾਣਕਾਰੀ ਮੁਤਾਬਕ ਚੂਹੇ ਵਲੋਂ ਪੈਟੀਜ਼ ਖਾਣ ਦਾ ਇਹ 30 ਸਕਿੰਟ ਦਾ ਵੀਡੀਓ ਇੱਕ ਯਾਤਰੀ ਨੇ ਐਤਵਾਰ ਨੂੰ ਸਵੇਰੇ 3.30 ਵਜੇ ਦੇ ਕਰੀਬ ਆਪਣੇ ਫੋਨ ਵਿਚ ਰਿਕਾਰਡ ਕੀਤਾ ਹੈ। ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਪਲੇਟਫਾਰਮ 1 'ਤੇ 'ਦਿਨੇਸ਼ ਐਸੋਸੀਏਟਸ ਟੀ ਸਟਾਲ' ਨਾਮ ਦੇ ਪੋਸਟਰ ਵੀ ਸਾਫ਼ ਦਿਖਾਈ ਦੇ ਰਿਹਾ ਹੈ, ਜਿਸ ਵਿੱਚ ਇੱਕ ਚੂਹਾ ਆਊਟਲੇਟ 'ਤੇ ਪਫ ਖਾ ਰਿਹਾ ਹੈ। ਸਟਾਲ ਦੇ ਨੇੜੇ ਬਹੁਤ ਸਾਰੇ ਯਾਤਰੀ ਰੇਲ ਗੱਡੀ ਦੀ ਉਡੀਕ ਕਰ ਰਹੇ ਹਨ। ਇਸ ਸਮੇਂ ਸਟੇਸ਼ਨ 'ਤੇ ਯਾਤਰੀਆਂ ਦੀ ਭਾਰੀ ਭੀੜ ਵੀ ਦਿਖਾਈ ਦੇ ਰਹੀ ਹੈ। 

ਪੜ੍ਹੋ ਇਹ ਵੀ - ਓਹ ਤੇਰੀ ! ਡਿਊਟੀ ਕਰਦਿਆਂ ਇਕ-ਦੂਜੇ ਨੂੰ ਦਿਲ ਦੇ ਬੈਠੀਆਂ 2 ਮਹਿਲਾ ਕਾਂਸਟੇਬਲਾਂ, ਹੁਣ ਲੈਣਗੀਆਂ ਲਾਵਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News