ਦੁਰਲੱਭ ਬੀਮਾਰੀ ਨਾਲ ਜੂਝ ਰਹੇ 40 ਬੱਚੇ, ਕੇਂਦਰੀ ਸਿਹਤ ਸਕੱਤਰ ਤਲਬ

05/06/2023 12:45:49 PM

ਨਵੀਂ ਦਿੱਲੀ, (ਭਾਸ਼ਾ)– ਇਕ ਦੁਰਲੱਭ ਬੀਮਾਰੀ ਤੋਂ ਪੀੜਤ 40 ਬੱਚਿਆਂ ਦੀ ਅਣਦੇਖੀ ਨਾ ਕਰਨ ਦਾ ਜ਼ਿਕਰ ਕਰਦੇ ਹੋਏ ਦਿੱਲੀ ਹਾਈ ਕੋਰਟ ਨੇ ਕੇਂਦਰੀ ਸਿਹਤ ਸਕੱਤਰ ਨੂੰ ਤਲਬ ਕੀਤਾ ਹੈ। ਅਦਾਲਤ ਨੇ ਪਹਿਲਾਂ ਉਨ੍ਹਾਂ ਦੇ ਇਲਾਜ ਲਈ 5 ਕਰੋੜ ਰੁਪਏ ਜਾਰੀ ਕਰਨ ਦਾ ਨਿਰਦੇਸ਼ ਦਿੱਤਾ ਸੀ ਪਰ ਇਸ ਦੀ ਪਾਲਣਾ ਨਾ ਹੋਣ ’ਤੇ ਉਸ ਨੇ ਸਿਹਤ ਵਿਭਾਗ ਦੇ ਅਧਿਕਾਰੀ ਨੂੰ ਤਲਬ ਕੀਤਾ ਹੈ।

ਬੱਚਿਆਂ ਦੇ ਇਲਾਜ ਨਾਲ ਜੁੜੀਆਂ ਪਟੀਸ਼ਨਾਂ ’ਤੇ ਸੁਣਵਾਈ ਕਰ ਰਹੀ ਜਸਟਿਸ ਪ੍ਰਤਿਭਾ ਐੱਮ. ਸਿੰਘ ਨੇ ਕਿਹਾ ਕਿ ਅਜਿਹੇ ਬੱਚਿਆਂ ਨੂੰ ਪਹਿਲਾਂ ਤੋਂ ਦਿੱਤੀਆਂ ਗਈਆਂ ਦਵਾਈਆਂ ਦਾ ਅਸਰ ਪੂਰੀ ਤਰ੍ਹਾਂ ਨਾਲ ਖਤਮ ਹੋ ਜਾਵੇਗਾ, ਜੇ ਅੱਗੇ ਦੀ ਖੁਰਾਕ ਜਾਰੀ ਨਹੀਂ ਰੱਖੀ ਜਾਂਦੀ ਹੈ ਅਤੇ ਅਧਿਕਾਰੀ ਨੂੰ 10 ਮਈ ਨੂੰ ਸਿੱਧੇ ਤੌਰ ’ਤੇ ਅਦਾਲਤ ’ਚ ਹਾਜ਼ਰ ਹੋਣ ਲਈ ਕਿਹਾ ਜਾਂਦਾ ਹੈ। ਅਧਿਕਾਰੀ ਦੇ ਹਾਜ਼ਰ ਹੋਣ ’ਤੇ ਹੀ ਅਦਾਲਤ ਇਸ ਗੱਲ ’ਤੇ ਵਿਚਾਰ ਕਰੇਗੀ ਕਿ ਉਲੰਘਣਾ ਦਾ ਨੋਟਿਸ ਜਾਰੀ ਕੀਤਾ ਜਾਣਾ ਚਾਹੀਦਾ ਜਾਂ ਨਹੀਂ।

ਅਦਾਲਤ ਦੇ ਸਾਹਮਣੇ ਪਟੀਸ਼ਨਕਰਤਾਵਾਂ ’ਚ ਕਈ ਦੁਰਲੱਭ ਬੀਮਾਰੀਆਂ ਨਾਲ ਪੀੜਤ ਬੱਚੇ ਹਨ, ਜਿਨ੍ਹਾਂ ’ਚ ਡਿਊਕੇਨ ਮਸਕੁਲਰ ਡਿਸਟ੍ਰਾਫੀ (ਡੀ. ਐੱਮ. ਡੀ.) ਅਤੇ ਮਿਊਕੋਪਾਲੀਸੈਕਰੀਡੋਸਿਸ-2 ਜਾਂ ਐੱਮ. ਪੀ. ਐੱਸ.-2 (ਹੰਟਰ ਸਿੰਡ੍ਰੋਮ) ਸ਼ਾਮਲ ਹਨ। ਉਨ੍ਹਾਂ ਨੇ ਕੇਂਦਰ ਤੋਂ ਉਨ੍ਹਾਂ ਨੂੰ ਨਿਰੰਤਰ ਅਤੇ ਮੁਫਤ ਇਲਾਜ ਮੁਹੱਈਆ ਕਰਵਾਉਣ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ ਕਿਉਂਕਿ ਇਨ੍ਹਾਂ ਬੀਮਾਰੀਆਂ ਦਾ ਇਲਾਜ ਕਾਫੀ ਮਹਿੰਗਾ ਹੈ।


Rakesh

Content Editor

Related News