ਰੈਪਿਡੋ ਡਰਾਈਵਰ ਨੇ ਔਰਤ ਨੂੰ ਮਾਰਿਆ ਥੱਪੜ, ਵੀਡੀਓ ਹੋ ਰਿਹੈ ਵਾਇਰਲ
Monday, Jun 16, 2025 - 05:06 PM (IST)

ਬੈਂਗਲੁਰੂ- ਰੈਪਿਡੋ ਬਾਈਕ ਟੈਕਸੀ ਡਰਾਈਵਰ ਵਲੋਂ ਔਰਤ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਤਿੰਨ ਦਿਨ ਪੁਰਾਣੀ ਯਾਨੀ ਸ਼ੁੱਕਰਵਾਰ ਦੀ ਹੈ। ਹਾਲਾਂਕਿ ਇਸ ਦਾ ਵੀਡੀਓ ਸੋਮਵਾਰ ਨੂੰ ਵਾਇਰਲ ਹੋਇਆ ਹੈ, ਜਿਸ ਤੋਂ ਬਾਅਦ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਅਨੁਸਾਰ ਔਰਤ ਨੇ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਣ 'ਤੇ ਡਰਾਈਵਰ ਨੂੰ ਸ਼ਿਕਾਇਤ ਕੀਤੀ ਸੀ। ਇਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਹੋਈ, ਜੋ ਬਾਅਦ 'ਚ ਝਗੜੇ 'ਚ ਬਦਲ ਗਈ। ਵੀਡੀਓ 'ਚ ਦਿੱਸ ਰਿਹਾ ਹੈ ਕਿ ਡਰਾਈਵਰ ਨੇ ਔਰਤ ਨੂੰ ਥੱਪੜ ਮਾਰਿਆ, ਜਿਸ ਨਾਲ ਉਹ ਜ਼ਮੀਨ 'ਤੇ ਡਿੱਗ ਗਈ।
A #Rapido bike taxi driver in #Bengaluru allegedly slapped and assaulted a woman passenger after an argument over rash driving.
— Hate Detector 🔍 (@HateDetectors) June 16, 2025
The incident, which occurred in #Jayanagar three days ago, was caught on camera and has since gone viral. pic.twitter.com/1x389U1sYg
ਘਟਨਾ ਦਾ ਵੀਡੀਓ ਕਿਸੇ ਰਾਹਗੀਰ ਨੇ ਰਿਕਾਰਡ ਕੀਤਾ, ਜਿਸ 'ਚ ਨੇੜੇ-ਤੇੜੇ ਖੜ੍ਹੇ ਕਈ ਲੋਕ ਵੀ ਨਜ਼ਰ ਆ ਰਹੇ ਹਨ। ਪਹਿਲਾਂ ਤਾਂ ਔਰਤ ਸ਼ਿਕਾਇਤ ਕਰਨ 'ਚ ਝਿਜਕ ਰਹੀ ਸੀ ਪਰ ਬਾਅਦ 'ਚ ਪੁਲਸ ਦੇ ਸਮਝਾਉਣ 'ਤੇ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ। ਉੱਥੇ ਹੀ ਦੂਜੇ ਪਾਸੇ ਕਰਨਾਟਕ 'ਚ ਬਾਈਕ ਟੈਕਸੀ 'ਤੇ ਬੈਨ ਲਗਾਇਆ ਗਿਆ ਹੈ। ਇਸ ਨੂੰ ਲੈ ਕੇ ਬਾਈਕ ਟੈਕਸੀ ਐਸੋਸੀਏਸ਼ਨ ਨੇ ਮੁੱਖ ਮੰਤਰੀ ਸਿੱਧਰਮਈਆ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਚਿੱਠੀ ਲਿਖੀ ਹੈ ਅਤੇ ਬੈਨ ਹਟਾਉਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਤੌਬਾ-ਤੌਬਾ, ਐਨਾ ਤਿੱਖਾ ਮੋੜ ! ਕਰੋੜਾਂ ਰੁਪਏ ਲਾ ਕੇ ਬਣਾ'ਤਾ ਇਹ Temple Run ਵਰਗਾ ਬਰਿੱਜ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8