ਜਬਰ ਜ਼ਿਨਾਹ ਤੋਂ ਬਚਣ ਲਈ ਔਰਤ ਨੇ ਪਹਿਲੀ ਮੰਜ਼ਿਲ ਤੋਂ ਮਾਰੀ ਛਾਲ, ਹੋਟਲ ਮਾਲਕ ਗ੍ਰਿਫ਼ਤਾਰ
Wednesday, Feb 05, 2025 - 04:01 PM (IST)
ਕੋਝੀਕੋਡ- ਇਕ ਹੋਟਲ ਮਾਲਕ ਨੂੰ ਇਕ ਮਹਿਲਾ ਕਰਮਚਾਰੀ ਨਾਲ ਜਬਰ ਜ਼ਿਨਾਹ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਨੇ ਆਪਣੇ ਆਪ ਨੂੰ ਬਚਾਉਣ ਲਈ ਪਹਿਲੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਦੋਸ਼ੀ ਦੀ ਪਛਾਣ ਦੇਵਦਾਸ ਵਜੋਂ ਹੋਈ ਹੈ। ਦੋਸ਼ੀ ਦੇਵਦਾਸ ਨੂੰ ਮੰਗਲਵਾਰ ਰਾਤ ਨੂੰ ਬੱਸ ਯਾਤਰਾ ਦੌਰਾਨ ਮੁੱਕਮ ਪੁਲਸ ਨੇ ਕੁੰਨਮਕੁਲਮ ਤੋਂ ਗ੍ਰਿਫ਼ਤਾਰ ਕੀਤਾ। ਇਹ ਘਟਨਾ ਕਰਨਾਟਕ ਦੇ ਤ੍ਰਿਸ਼ੂਰ ਜ਼ਿਲ੍ਹੇ ਦੀ ਹੈ। ਇਕ ਸੂਤਰ ਨੇ ਦੱਸਿਆ ਕਿ ਜਾਂਚਕਰਤਾਵਾਂ ਨੂੰ ਦੋਸ਼ੀ ਦੀਆਂ ਹਰਕਤਾਂ ਬਾਰੇ ਜਾਣਕਾਰੀ ਮਿਲੀ ਅਤੇ ਪੁਲਸ ਮੁਲਾਜ਼ਮਾਂ ਦੀ ਇਕ ਟੀਮ ਨੇ ਉਸ ਦਾ ਪਿੱਛਾ ਕੀਤਾ ਅਤੇ ਬੱਸ ਨੂੰ ਵਿਚਕਾਰ ਰੋਕ ਕੇ ਉਸ ਨੂੰ ਫੜ ਲਿਆ। ਦੋਸ਼ੀ ਨੂੰ ਬੁੱਧਵਾਰ ਸਵੇਰੇ ਮੁੱਕਮ ਪੁਲਸ ਸਟੇਸ਼ਨ ਲਿਆਂਦਾ ਗਿਆ। ਪੁਲਸ ਨੇ ਦੱਸਿਆ ਕਿ ਦੇਵਦਾਸ ਸ਼ਨੀਵਾਰ ਰਾਤ ਨੂੰ ਮਹਿਲਾ ਕਰਮਚਾਰੀ ਦੇ ਕਮਰੇ 'ਚ ਦਾਖਲ ਹੋਇਆ ਸੀ।
ਪੁਲਸ ਨੇ ਦੱਸਿਆ ਕਿ ਘਟਨਾ ਦੌਰਾਨ ਮੌਜੂਦ ਦੋਸ਼ੀ ਦੇ 2 ਸਾਥੀ ਰਿਆਜ਼ ਅਤੇ ਸੁਰੇਸ਼ ਫਰਾਰ ਹਨ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਨੇ ਭਾਲ ਸ਼ੁਰੂ ਕਰ ਦਿੱਤੀ ਹੈ। ਔਰਤ ਨੇ ਪੁਲਸ ਨੂੰ ਦੱਸਿਆ ਕਿ ਜਿਨਸੀ ਸ਼ੋਸ਼ਣ ਦੀ ਕੋਸ਼ਿਸ਼ ਤੋਂ ਬਚਣ ਲਈ ਉਸ ਨੇ ਪਹਿਲੀ ਮੰਜ਼ਲ ਤੋਂ ਛਾਲ ਮਾਰਨ ਦਾ ਫ਼ੈਸਲਾ ਕੀਤਾ। ਇਸ ਦੌਰਾਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ। ਕੰਨੂਰ ਦੇ ਪਯਾਨੂਰ ਦੀ ਰਹਿਣ ਵਾਲੀ ਔਰਤ ਕੁਝ ਮਹੀਨੇ ਪਹਿਲੇ ਹੀ ਦੇਵਦਾਸ ਦੇ ਹੋਟਲ 'ਚ ਕੰਮ ਕਰਨ ਆਈ ਸੀ। ਔਰਤ ਨੇ ਇਹ ਬਿਆਨ ਦਿੱਤਾ ਕਿ ਜਦੋਂ ਉਹ ਆਪਣੇ ਕਮਰੇ 'ਚ ਫੋਨ 'ਤੇ ਵੀਡੀਓ ਗੇਮ ਖੇਡ ਰਹੀ ਸੀ, ਉਦੋਂ ਤਿੰਨੋਂ ਦੋਸ਼ੀ ਉਸ ਦੇ ਕਮਰੇ 'ਚ ਆ ਗਏ ਅਤੇ ਉਸ ਨੂੰ ਆਪਣੇ ਬਚਾਅ ਲਈ ਛਾਲ ਮਾਰਨ ਤੋਂ ਇਲਾਵਾ ਕੋਈ ਦੂਜਾ ਰਸਤਾ ਨਹੀਂ ਦਿੱਸਿਆ। ਗੁਆਂਢੀਆਂ ਅਤੇ ਸਥਾਨਕ ਲੋਕਾਂ ਨੇ ਔਰਤ ਦੀਆਂ ਚੀਕਾਂ ਸੁਣੀਆਂ ਅਤੇ ਤੁਰੰਤ ਉਸ ਨੂੰ ਹਸਪਤਾਲ ਪਹੁੰਚਾਇਆ। ਦੇਵਦਾਸ ਨੂੰ ਔਰਤ ਦੇ ਪਰਿਵਾਰ ਵਲੋਂ ਵੀਡੀਓ ਜਾਰੀ ਕਰਨ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ। ਵੀਡੀਓ 'ਚ ਦੋਸ਼ੀਆਂ ਵਲੋਂ ਕੀਤੇ ਗਏ ਸ਼ੋਸ਼ਣ ਦੀ ਕੋਸ਼ਿਸ਼ ਅਤੇ ਔਰਤ ਦੇ ਛਾਲ ਮਾਰਨ ਦੀ ਘਟਨਾ ਦਿਖਾਈ ਦੇ ਰਹੀ ਸੀ। ਪੁਲਸ ਵਲੋਂ ਦੋਸ਼ੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ 'ਚ ਮਾਮਲਾ ਦਰਜ ਕੀਤਾ ਗਿਆ ਹੈ। ਹੋਟਲ ਮਾਲਕ ਦੀ ਗ੍ਰਿਫ਼ਤਾਰੀ ਜਲਦ ਹੀ ਕੀਤੀ ਜਾਵੇਗੀ। ਔਰਤ ਦਾ ਇਲਾਜ ਅਜੇ ਮੈਡੀਕਲ ਕਾਲਜ ਹਸਪਤਾਲ 'ਚ ਜਾਰੀ ਹੈ। ਉਹ ਗੰਭੀਰ ਰੂਪ ਨਾਲ ਜ਼ਖਮੀ ਹੋਈ ਹੈ ਪਰ ਉਸ ਦੀ ਸਥਿਤੀ ਅਜੇ ਸਥਿਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8