ਦਿਮਾਗੀ ਤੌਰ ''ਤੇ ਅਸਮਰੱਥ ਬੱਚੀ ਨਾਲ ਹੋਇਆ ਬਲਾਤਕਾਰ

Saturday, Jan 06, 2018 - 04:38 PM (IST)

ਦਿਮਾਗੀ ਤੌਰ ''ਤੇ ਅਸਮਰੱਥ ਬੱਚੀ ਨਾਲ ਹੋਇਆ ਬਲਾਤਕਾਰ

ਪਿਹੋਵਾ — ਪਿਹੋਵਾ ਦੇ ਨਾਲ ਲੱਗਦੇ ਪਿੰਡ 'ਚ ਇਕ ਦਿਮਾਗੀ ਤੌਰ 'ਤੇ ਅਸਮਰਥ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਬਲਾਤਕਾਰ ਕਰਨ ਵਾਲਾ ਉਸੇ ਪਿੰਡ ਦਾ ਵਿਅਕਤੀ ਦੱਸਿਆ ਜਾ ਰਿਹਾ ਹੈ, ਜਿਸਦੀ ਉਮਰ 45 ਸਾਲ ਹੈ। ਪੁਲਸ ਨੇ ਪੀੜਤਾ ਦੇ ਪਿਤਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਕਾਰਵਾਈ ਦੌਰਾਨ ਦੋਸ਼ੀ ਵਿਅਕਤੀ ਨੂੰ ਵੀ ਗ੍ਰਿਫ੍ਰਤਾਰ ਕਰ ਲਿਆ ਗਿਆ ਹੈ।
ਜਾਣਕਾਰੀ ਦੇ ਮੁਤਾਬਕ ਦੋਸ਼ੀ ਵਿਅਕਤੀ ਦੇ ਆਪਣੇ ਤਿੰਨ ਬੱਚੇ ਹਨ। ਖੁਦ ਬਾਪ ਹੁੰਦੇ ਹੋਏ ਉਸਨੇ ਇਸ ਤਰ੍ਹਾਂ ਦੀ ਘਟੀਆ ਹਰਕਤ ਨੂੰ ਅੰਜਾਮ ਦਿੱਤਾ। ਪੁਲਸ ਨੇ ਦੋਸ਼ੀ 'ਤੇ ਪਾਸਕੋ ਐਕਟ ਸਮੇਤ ਹੋਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।


Related News