ਡਰਿੱਪ ’ਚ ਬੇਹੋਸ਼ੀ ਦੀ ਦਵਾਈ ਦੇ ਕੇ ਲੜਕੀ ਨਾਲ ਜਬਰ-ਜ਼ਨਾਹ

Wednesday, Jun 15, 2022 - 11:08 AM (IST)

ਡਰਿੱਪ ’ਚ ਬੇਹੋਸ਼ੀ ਦੀ ਦਵਾਈ ਦੇ ਕੇ ਲੜਕੀ ਨਾਲ ਜਬਰ-ਜ਼ਨਾਹ

ਜੈਪੁਰ– ਅਜਮੇਰ ਦੇ ਸਭ ਤੋਂ ਵੱਡੇ ਜਵਾਹਰ ਲਾਲ ਨਹਿਰੂ ਹਸਪਤਾਲ ’ਚ ਦਾਖਲ 23 ਸਾਲਾ ਲੜਕੀ ਨਾਲ ਹਸਪਤਾਲ ਦੇ ਨਰਸਿੰਗ ਮੁਲਾਜ਼ਮ ਨੇ ਜਬਰ-ਜ਼ਨਾਹ ਕੀਤਾ। ਮੁਲਜ਼ਮ ਨੇ ਪੀੜਤਾ ਦੇ ਨਾਲ ਆਏ ਉਸ ਦੇ ਭਰਾ ਨੂੰ ਫਿਲਮ ਦੇਖਣ ਲਈ ਭੇਜ ਦਿੱਤਾ, ਫਿਰ ਡ੍ਰਿਪ ’ਚ ਬੇਹੋਸ਼ੀ ਦੀ ਦਵਾਈ ਦੇ ਕੇ ਉਸ ਨਾਲ ਜਬਰ-ਜ਼ਨਾਹ ਕੀਤਾ।

ਪੁਲਸ ਮੁਤਾਬਕ ਰਾਮਗੰਜ ਥਾਣਾ ਖੇਤਰ ਦੀ ਲੜਕੀ ਆਪਣੀ ਮਾਸੀ ਦੇ ਬੇਟੇ ਨਾਲ ਇਲਾਜ ਲਈ ਹਸਪਤਾਲ ਗਈ ਸੀ, ਜਿੱਥੇ ਉਹ ਜਾਣ-ਪਛਾਣ ਵਾਲੇ ਨਰਸਿੰਗ ਵਰਕਰ ਰਾਜੇਸ਼ ਨੂੰ ਮਿਲੀ। ਰਾਜੇਸ਼ ਨੇ ਲੜਕੀ ਦੇ ਇਲਾਜ ਦੀ ਜ਼ਿੰਮੇਵਾਰੀ ਲਈ ਅਤੇ ਉਸ ਦੇ ਭਰਾ ਨੂੰ ਫਿਲਮ ਦੇਖਣ ਲਈ ਭੇਜ ਦਿੱਤਾ। ਫਿਰ ਲੜਕੀ ਨੂੰ ਐਮਰਜੈਂਸੀ ਯੂਨਿਟ ਵਿਚ ਦਾਖਲ ਕਰਵਾ ਕੇ ਡਰਿੱਪ ਲਾ ਦਿੱਤੀ। ਇਸ ਦੌਰਾਨ ਉਸ ਨੂੰ ਨਸ਼ੀਲੀ ਦਵਾਈ ਦੇ ਦਿੱਤੀ। ਇਸ ਤੋਂ ਬਾਅਦ ਮੁਲਜ਼ਮ ਨੇ ਉਸ ਨਾਲ ਬੇਹੋਸ਼ੀ ਦੀ ਹਾਲਤ ’ਚ ਜਬਰ-ਜ਼ਨਾਹ ਕੀਤਾ। ਪੁਲਸ ਨੇ ਮੁਲਜ਼ਮ ਨੂੰ ਹਿਰਾਸਤ ’ਚ ਲੈ ਲਿਆ ਹੈ।


author

Rakesh

Content Editor

Related News