ਬੇਟੀ ਨਾਲ ਰੇਪ ਦੇ ਦੋਸ਼ੀ ਨੇ ਬਲੇਡ ਨਾਲ ਕੱਟਿਆ ਆਪਣਾ ਪ੍ਰਾਈਵੇਟ ਪਾਰਟ
Wednesday, Nov 21, 2018 - 05:01 PM (IST)
![ਬੇਟੀ ਨਾਲ ਰੇਪ ਦੇ ਦੋਸ਼ੀ ਨੇ ਬਲੇਡ ਨਾਲ ਕੱਟਿਆ ਆਪਣਾ ਪ੍ਰਾਈਵੇਟ ਪਾਰਟ](https://static.jagbani.com/multimedia/2018_11image_17_00_3755900001542798255-blade_21111.jpg)
ਇਦੁੱਕੀ— ਕੋਚੀ ਦੇ ਇਦੁੱਕੀ ਦੀ ਪੀਰਮਾਡੇ ਸਬ ਜੇਲ ’ਚ ਬੰਦ ਰੇਪ ਦੇ ਇਕ ਮੁਲਜ਼ਮ ਨੇ ਦਾੜ੍ਹੀ ਬਣਾਉਣ ਵਾਲੇ ਬਲੇਡ ਨਾਲ ਅਾਪਣਾ ਪ੍ਰਾਈਵੇਟ ਅੰਗ ਕੱਟ ਲਿਅਾ। ਜਿਸ ਨਾਲ ਉਸ ਦੀ ਹਾਲਤ ਵਿਗੜ ਗਈ। ਜੇਲ ਪ੍ਰਸ਼ਾਸਨ ਨੇ ਉਸ ਨੂੰ ਕੋਟਿਅਮ ਮੈਡੀਕਲ ਕਾਲਜ ਹਸਪਤਾਲ ਵਿਚ ਦਾਖਲ ਕਰਾਇਅਾ ਹੈ।
ਦੱਸਿਅਾ ਜਾ ਰਿਹਾ ਹੈ ਕਿ 42 ਸਾਲ ਦੇ ਵੈਂਦੀ ਪੇਰੀਅਾਰ ਅਾਪਣੀ ਹੀ ਬੇਟੀ ਨਾਲ ਰੇਪ ਦੇ ਦੋਸ਼ ਵਿਚ ਜੇਲ ’ਚ ਸਜ਼ਾ ਕੱਟ ਰਿਹਾ ਹੈ। ਉਸ ਨੂੰ ਕੁਝ ਦਿਨ ਪਹਿਲਾਂ ਅਦਾਲਤ ਨੇ ਜ਼ਮਾਨਤ ਦਿੱਤੀ ਸੀ। ਉਸ ਨੂੰ ਬੇਟੀ ਨਾਲ ਰੇਪ ਕਰਨ ਦਾ ਇੰਨਾ ਪਸ਼ਚਾਤਾਪ ਸੀ ਕਿ ਉਹ ਨਿਰਾਸ਼ ਰਹਿਣ ਲੱਗਾ ਅਤੇ ਫਿਰ ਮੰਗਲਵਾਰ ਨੂੰ ਕੈਦੀਅਾਂ ਨੂੰ ਦਾੜ੍ਹੀ ਬਣਾਉਣ ਲਈ ਦਿੱਤੇ ਜਾਣ ਵਾਲੇ ਬਲੇਡ ਨਾਲ ਉਸ ਨੇ ਅਾਪਣਾ ਪ੍ਰਾਈਵੇਟ ਅੰਗ ਕੱਟ ਲਿਅਾ।