ਮੰਤਰੀ ਰਣਜੀਤ ਸਿੰਘ ਨੇ ਦਿੱਤਾ ਅਸਤੀਫ਼ਾ, ਟਿਕਟ ਨਾ ਮਿਲਣ ਤੋਂ ਸਨ ਨਾਰਾਜ਼
Thursday, Sep 05, 2024 - 06:19 PM (IST)
ਸਿਰਸਾ (ਵਾਰਤਾ)- ਹਰਿਆਣਾ ਦੇ ਕੈਬਨਿਟ ਮੰਤਰੀ ਚੌਧਰੀ ਰਣਜੀਤ ਸਿੰਘ ਚੌਟਾਲਾ ਨੇ ਅੱਜ ਯਾਨੀ ਵੀਰਵਾਰ ਨੂੰ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਰਣਜੀਤ ਸਿੰਘ ਭਾਜਪਾ ਵਲੋਂ ਰਾਣੀਆ ਵਿਧਾਨ ਸਭਾ ਖੇਤਰ ਤੋਂ ਟਿਕਟ ਨਾ ਦੇਣ ਕਾਰਨ ਨਾਰਾਜ਼ ਹਨ। ਉਨ੍ਹਾਂ ਨੇ ਅੱਜ ਰਾਣੀਆ ਵਿਧਾਨ ਸਭਾ ਖੇਤਰ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਹੈ। ਭਾਜਪਾ ਵਲੋਂ ਪਹਿਲੀ ਸੂਚੀ ਬੀਤੀ ਦੇਰ ਸ਼ਾਮ ਜਾਰੀ ਕੀਤੀ ਗਈ ਸੀ, ਇਸ ਸੂਚੀ 'ਚ ਰਾਣੀਆ ਵਿਧਾਨ ਸਭਾ ਖੇਤਰ ਤੋਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ਸ਼ੀਪਾਲ ਕੰਬੋਜ ਨੂੰ ਟਿਕਟ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਰਣਜੀਤ ਸਿੰਘ ਨੇ ਪਿਛਲੀਆਂ ਲੋਕ ਸਭਾ ਚੋਣਾਂ 'ਚ ਹੀ ਭਾਜਪਾ ਦੀ ਮੈਂਬਰਸ਼ਿਪ ਲਈ ਸੀ, ਉਸੇ ਦਿਨ ਭਾਜਪਾ ਨੇ ਉਨ੍ਹਾਂ ਨੂੰ ਹਿਸਾਰ ਲੋਕ ਸਭਾ ਖੇਤਰ ਤੋਂ ਉਮੀਦਵਾਰ ਬਣਾ ਦਿੱਤਾ ਸੀ, ਉਹ ਹਿਸਾਰ 'ਚ ਕਾਂਗਰਸ ਦੇ ਜੈਪ੍ਰਕਾਸ਼ ਜੇਪੀ ਤੋਂ ਚੋਣ ਹਾਰ ਗਏ ਸਨ।
ਹਿਸਾਰ ਸੰਸਦੀ ਖੇਤਰ ਤੋਂ ਚੌਧਰੀ ਰਣਜੀਤ ਸਿੰਘ ਦੇ ਸਾਹਮਣੇ ਇਨ੍ਹਾਂ ਦੇ ਪਰਿਵਾਰ ਦੀਆਂ 2 ਨੂੰਹਾਂ ਨੈਨਾ ਜਨਨਾਇਕ ਜਨਤਾ ਪਾਰਟੀ ਅਤੇ ਸੁਨੈਨਾ ਚੌਟਾਲਾ ਇੰਡੀਅਨ ਨੈਸ਼ਨਲ ਲੋਕਦਲ ਤੋਂ ਉਮੀਦਵਾਰ ਵਜੋਂ ਸਾਹਮਣੇ ਆ ਖੜ੍ਹੀ ਹੋਈ ਸੀ। ਹੁਣ ਰਾਣੀਆ ਵਿਧਾਨ ਸਭਾ ਖੇਤਰ 'ਚ ਜ਼ਿਲ੍ਹਾ ਪ੍ਰਧਾਨ ਸ਼ਸ਼ੀਪਾਲ ਕੰਬੋਜ ਨੂੰ ਉਮੀਦਵਾਰ ਬਣਾਇਆ ਹੈ। ਉਮੀਦਵਾਰ ਸੂਚੀ ਆਉਣ ਦੇ ਬਾਅਦ ਰਣਜੀਤ ਸਿੰਘ ਨੇ ਅੱਜ ਆਪਣੇ ਸਮਰਥਕਾਂ ਦੀ ਇਕ ਬੈਠਕ 'ਚ ਸਿਰਸਾ ਸਥਿਤ ਘਰ ਬੁਲਾਈ। ਆਪਣੇ ਖ਼ਾਸ ਸਮਰਥਨ ਦੇ ਨਾਲ ਵਾਰ-ਵਾਰ ਵਿਚਾਰ-ਵਟਾਂਦਰਾ ਕੀਤਾ। ਸਲਾਹ ਤੋਂ ਬਾਅਦ ਰਣਜੀਤ ਸਿੰਘ ਨੇ ਰਾਣੀਆ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ। ਇਸ ਦੇ ਤੁਰੰਤ ਬਾਅਦ ਰਣਜੀਤ ਸਿੰਘ ਦੇ ਪੋਤੇ ਸੂਰਜ ਪ੍ਰਕਾਸ਼ ਨੇ ਉਨ੍ਹਾਂ ਦੇ ਘਰ ਲੱਗੇ ਭਾਜਪਾ ਦੇ ਝੰਡੇ ਨੂੰ ਉਖਾੜ ਦਿੱਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8