ਦਿੱਲੀ ਹਿੰਸਾ 'ਤੇ ਰਣਜੀਤ ਚੌਟਾਲਾ ਨੇ ਦਿੱਤਾ ਇਤਰਾਜ਼ਯੋਗ ਬਿਆਨ

02/27/2020 4:57:41 PM

ਚੰਡੀਗੜ੍ਹ—ਇੱਕ ਪਾਸੇ ਜਿੱਥੇ ਦਿੱਲੀ 'ਚ ਹਿੰਸਾ ਹੋਣ ਕਾਰਨ ਬਵਾਲ ਮਚਿਆ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਹਰਿਆਣਾ ਸਰਕਾਰ ਦੇ ਭਾਜਪਾ ਨੇਤਾ ਰਣਜੀਤ ਚੌਟਾਲਾ ਨੇ ਇਸ 'ਤੇ ਇਤਰਾਜ਼ਯੋਗ ਬਿਆਨ ਦੇ ਕੇ ਹੈਰਾਨ ਕਰ ਦਿੱਤਾ ਹੈ। ਦੱਸ ਦੇਈਏ ਕਿ ਰਣਜੀਤ ਸਿੰਘ ਚੌਟਾਲਾ ਨੇ ਕਿਹਾ ਹੈ, ''ਇਸ ਤਰ੍ਹਾ ਦੀ ਹਿੰਸਾ ਜ਼ਿੰਦਗੀ ਦਾ ਹਿੱਸਾ ਹੈ।' ਉਨ੍ਹਾਂ ਨੇ ਕਿਹਾ, ''ਦੰਗੇ ਤਾਂ ਹੁੰਦੇ ਹੀ ਰਹਿੰਦੇ ਹਨ, ਪਹਿਲਾਂ ਵੀ ਹੁੰਦੇ ਰਹੇ, ਅਜਿਹਾ ਨਹੀਂ ਹੈ, ਜਦੋਂ ਇੰਦਰਾ ਗਾਂਧੀ ਦੀ ਹੱਤਿਆ ਹੋਈ ਤਾਂ ਪੂਰੀ ਦਿੱਲੀ ਸੜ੍ਹਦੀ ਰਹੀ, ਇਹ ਤਾਂ ਜ਼ਿੰਦਗੀ ਦਾ ਹਿੱਸਾ ਹੈ,ਜੋ ਹੁੰਦੇ ਰਹਿੰਦੇ ਹਨ,ਉਨ੍ਹਾਂ ਨੇ ਅੱਗੇ ਕਿਹਾ ਕਿ ਸਰਕਾਰ ਇਸ ਮਾਮਲੇ 'ਚ ਜਲਦੀ ਕੰਟਰੋਲ ਕਰ ਰਹੀ ਹੈ।''

ਦੱਸਣਯੋਗ ਹੈ ਕਿ ਰਣਜੀਤ ਚੌਟਾਲਾ ਨੇ ਇਹ ਬਿਆਨ ਅਜਿਹੇ ਸਮੇਂ ਦਿੱਤਾ ਹੈ, ਜਦੋਂ ਦਿੱਲੀ 'ਚ ਹਿੰਸਾ ਕਾਰਨ ਬਵਾਲ ਮੱਚਿਆ ਹੋਇਆ ਹੈ ਅਤੇ ਇਸ ਦੌਰਾਨ ਹੁਣ ਤੱਕ 34 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਲਗਭਗ 200 ਲੋਕ ਜ਼ਖਮੀ ਹੋ ਚੁੱਕੇ ਹਨ। ਦਿੱਲੀ ਦੇ ਉੱਤਰ-ਪੂਰਬੀ ਦਿੱਲੀ ਦਾ ਜਾਫਰਾਬਾਦ, ਗੋਕੁਲਪੁਰੀ, ਮੌਜਪੁਰ, ਸੀਲਮਪੁਰ ਆਦਿ ਇਲਾਕਿਆਂ 'ਚ ਹਿੰਸਾ ਦੀ ਇਹ ਘਟਨਾਵਾਂ ਹੋਈਆਂ।

PunjabKesari


Iqbalkaur

Content Editor

Related News