'ਦੇਸ਼ 'ਚ ਗ਼ਮ ਦਾ ਮਾਹੌਲ, ਮੋਦੀ ਜੀ ਸਿਆਸਤ 'ਚ ਰੁੱਝੇ'

Thursday, Feb 28, 2019 - 01:42 PM (IST)

'ਦੇਸ਼ 'ਚ ਗ਼ਮ ਦਾ ਮਾਹੌਲ, ਮੋਦੀ ਜੀ ਸਿਆਸਤ 'ਚ ਰੁੱਝੇ'

ਨਵੀਂ ਦਿੱਲੀ (ਵਾਰਤਾ)— ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਦੋਸ਼ ਲਾਇਆ ਹੈ ਕਿ ਜਦੋਂ ਪੂਰਾ ਦੇਸ਼ ਆਪਣੇ ਜਾਂਬਾਜ਼ ਵਿੰਗ ਕਮਾਂਡਰ ਦੀ ਸੁਰੱਖਿਅਤ ਵਾਪਸੀ ਦੀ ਉਡੀਕ ਕਰ ਰਿਹਾ ਹੈ ਤਾਂ ਉਹ ਸੱਤਾ ਵਿਚ ਵਾਪਸੀ ਲਈ ਸਿਆਸੀ ਕੰਮਾਂ ਵਿਚ ਰੁੱਝੇ ਹਨ। ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਟਵੀਟ ਕੀਤਾ, ''ਦੇਸ਼ ਜਾਂਬਾਜ਼, ਵਿੰਗ ਕਮਾਂਡਰ ਅਭਿਨੰਦਰ ਦੀ ਸੁਰੱਖਿਅਤ ਵਾਪਸੀ ਨੂੰ ਲੈ ਕੇ ਪਰੇਸ਼ਾਨ ਹੈ ਅਤੇ ਪ੍ਰਧਾਨ ਸੇਵਕ ਸੱਤਾ ਵਾਪਸੀ ਨੂੰ। ਕਾਂਗਰਸ ਨੇ ਅੱਜ ਹੋਣ ਵਾਲੀ ਮਹੱਤਵਪੂਰਨ ਕਾਰਜ ਕਮੇਟੀ ਦੀ ਬੈਠਕ ਅਤੇ ਰੈਲੀ ਨੂੰ ਰੱਦ ਕਰ ਦਿੱਤਾ। ਦੇਸ਼ ਅਤੇ ਸਾਰੇ ਸਿਆਸੀ ਦਲ ਹਥਿਆਰਬੰਦ ਫੌਜੀਆਂ ਨਾਲ ਹਨ। ਮੋਦੀ ਜੀ ਵੀਡੀਓ ਕਾਨਫਰੰਸ ਦਾ ਰਿਕਾਰਡ ਬਣਾਉਣ ਨੂੰ ਬੇਚੈਨ ਹਨ।''

PunjabKesari

ਜ਼ਿਕਰਯੋਗ ਹੈ ਕਿ ਕੱਲ ਭਾਵ 27 ਫਰਵਰੀ ਨੂੰ ਪਾਕਿਸਤਾਨ ਦੇ ਲੜਾਕੂ ਜਹਾਜ਼ ਐੱਫ-16 ਨੂੰ ਤਬਾਹ ਕਰਨ ਦੌਰਾਨ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਲਾਪਤਾ ਹੋ ਗਏ ਸਨ ਪਰ ਬਾਅਦ ਵਿਚ ਪਾਕਿਸਤਾਨ ਨੇ ਦਾਅਵਾ ਕੀਤਾ ਕਿ ਉਹ ਉਸ ਦੇ ਕਬਜ਼ੇ 'ਚ ਹੈ। ਇਸ ਦਰਮਿਆਨ ਮੋਦੀ ਜਾ ਅੱਜ ਦੇਸ਼ ਭਰ ਦੇ ਭਾਜਪਾ ਵਰਕਰਾਂ ਨੂੰ ਇਕ ਸਾਥ ਵੀਡੀਓ ਕਾਨਫਰੰਸ ਤੋਂ ਸੰਬੋਧਨ ਕਰਨ ਦਾ ਪ੍ਰੋਗਰਾਮ ਹੈ।


author

Tanu

Content Editor

Related News