ਹਿਮਾਚਲ ’ਚ ਬੱਦਲ ਫਟਣ ਕਾਰਨ ਹੁਣ ਤੱਕ 50 ਮੌਤਾਂ : ਵਿਕਰਮਾਦਿਤਿਆ
Sunday, Aug 04, 2024 - 12:57 AM (IST)
ਸ਼ਿਮਲਾ- ਬੱਦਲ ਫਟਣ ਨਾਲ ਹਿਮਾਚਲ ਪ੍ਰਦੇਸ਼ ਦੇ 3 ਜ਼ਿਲਿਆਂ ’ਚ ਭਾਰੀ ਤਬਾਹੀ ਮਚੀ ਹੈ। ਸੂਬੇ ਦੇ ਰਾਜ ਮੰਤਰੀ ਵਿਕਰਮਾਦਿੱਤਿਆ ਸਿੰਘ ਨੇ ਸ਼ਨੀਵਾਰ ਦਾਅਵਾ ਕੀਤਾ ਕਿ ਹੁਣ ਤਕ 50 ਵਿਅਕਤੀਆਂ ਦੇ ਮਾਰੇ ਜਾਣ ਦਾ ਡਰ ਹੈ। ਬਚਾਅ ਕਾਰਜ ਪੂਰਾ ਹੋਣ ਤੋਂ ਬਾਅਦ ਹੀ ਅਧਿਕਾਰਤ ਗਿਣਤੀ ਦਾ ਐਲਾਨ ਕੀਤਾ ਜਾ ਸਕੇਗਾ।
ਬੁੱਧਵਾਰ ਰਾਤ ਬੱਦਲ ਫਟਣ ਨਾਲ ਕੁੱਲੂ, ਮੰਡੀ ਤੇ ਸ਼ਿਮਲਾ ਜ਼ਿਲਿਆਂ ’ਚ ਹੜ੍ਹ ਆ ਗਿਆ, ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਝੱਲਣੀ ਪਈ। ਹੜ੍ਹ ਇੰਨਾ ਜ਼ਬਰਦਸਤ ਸੀ ਕਿ ਹਿਮਾਚਲ ਦਾ ਸਮੇਜ ਨਾਂ ਦਾ ਪਿੰਡ ਪੂਰੀ ਤਰ੍ਹਾਂ ਵਹਿ ਗਿਆ।
ਅਧਿਕਾਰਤ ਤੌਰ ’ਤੇ ਇਸ ਘਟਨਾ ’ਚ ਹੁਣ ਤੱਕ 8 ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ ਪਰ ਵਿਕਰਮਾਦਿੱਤਿਆ ਸਿੰਘ ਦੇ ਦਾਅਵੇ ਮੁਤਾਬਕ 50 ਵਿਅਕਤੀ ਮਾਰੇ ਜਾ ਚੁਕੇ ਹਨ।
ਉਨ੍ਹਾਂ ਕਿਹਾ ਕਿ ਇਸ ਸਮੇਂ ਸਰਕਾਰ ਦੀ ਸਭ ਤੋਂ ਵੱਡੀ ਪਹਿਲ ਸੂਬੇ ਦੇ ਹੜ੍ਹ ਪ੍ਰਭਾਵਿਤ ਹਿੱਸਿਆਂ ’ਚੋਂ ਲਾਸ਼ਾਂ ਨੂੰ ਕੱਢਣਾ ਅਤੇ ਉੱਥੇ ਸੰਪਰਕ ਬਹਾਲ ਕਰਨਾ ਹੈ।