ਜੇਲ੍ਹ ''ਚ ਚੱਲ ਰਹੀ ਸੀ ਰਾਮਲੀਲਾ, ''ਵਾਨਰ'' ਬਣ ਕੇ ਫਰਾਰ ਹੋਏ ਦੋ ਕੈਦੀ

Saturday, Oct 12, 2024 - 02:49 PM (IST)

ਜੇਲ੍ਹ ''ਚ ਚੱਲ ਰਹੀ ਸੀ ਰਾਮਲੀਲਾ, ''ਵਾਨਰ'' ਬਣ ਕੇ ਫਰਾਰ ਹੋਏ ਦੋ ਕੈਦੀ

ਹਰਿਦੁਆਰ- ਉਤਰਾਖੰਡ ਦੀ ਹਰਿਦੁਆਰ ਜ਼ਿਲ੍ਹਾ ਜੇਲ੍ਹ 'ਚ ਦੁਸਹਿਰੇ ਦੇ ਮੌਕੇ 'ਤੇ ਆਯੋਜਿਤ ਰਾਮਲੀਲਾ ਦੌਰਾਨ ਦੋ ਕੈਦੀਆਂ ਦੇ ਫਰਾਰ ਹੋਣ ਕਾਰਨ ਹੜਕੰਪ ਮਚ ਗਿਆ। ਕੈਦੀ ਪੰਕਜ ਵਾਸੀ ਰੁੜਕੀ ਅਤੇ ਰਾਜਕੁਮਾਰ ਵਾਸੀ ਗੋਂਡਾ,ਉੱਤਰ ਪ੍ਰਦੇਸ਼ ਦੋਵੇਂ ਜੇਲ੍ਹ ਵਿਚੋਂ ਫਰਾਰ ਹੋ ਗਏ। ਜ਼ਿਲ੍ਹਾ ਅਧਿਕਾਰੀ ਕਾਮੇਂਦਰ ਸਿੰਘ ਨੇ ਦੱਸਿਆ ਕਿ ਇਹ ਵੱਡੀ ਲਾਪ੍ਰਵਾਹੀ ਹੈ, ਜੇਲ੍ਹ ਪ੍ਰਸ਼ਾਸਨ ਵਿਚ ਜੋ ਵੀ ਇਸ ਦਾ ਜ਼ਿੰਮੇਵਾਰ ਹੋਵੇਗਾ, ਉਸ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਪੰਕਜ ਕਤਲ ਦੇ ਇਕ ਕੇਸ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ ਜਦਕਿ ਰਾਜਕੁਮਾਰ ਅੰਡਰ ਟਰਾਇਲ ਕੈਦੀ ਹੈ, ਜੋ ਕਿ ਕਿਡਨੈਪਿੰਗ ਦੇ ਕੇਸ ਵਿਚ ਜੇਲ੍ਹ ਵਿਚ ਬੰਦ  ਸੀ। ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਦੋਵਾਂ ਦੀ ਭਾਲ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਰਾਮਲੀਲਾ ਜੇਲ੍ਹ 'ਚ ਹੀ ਚਲ ਰਹੀ ਸੀ। ਇਸ ਤੋਂ ਇਲਾਵਾ ਜੇਲ੍ਹ ਅੰਦਰ ਕੁਝ ਉਸਾਰੀ ਵੀ ਕੀਤੀ ਜਾ ਰਹੀ ਸੀ, ਜਿਸ ਨੂੰ ਲੈ ਕੇ ਪੌੜੀ ਲੱਗੀ ਹੋਈ ਸੀ, ਜਿੱਥੋਂ ਦੋਵੇਂ ਕੈਦੀ ਫਰਾਰ ਹੋ ਗਏ । ਫਿਲਹਾਲ ਜੇਲ੍ਹ ਪ੍ਰਸ਼ਾਸਨ 'ਤੇ ਸਵਾਲ ਉੱਠ ਰਹੇ ਹਨ। ਪੁਲਸ ਦੋਵਾਂ ਕੈਦੀਆਂ ਦੀ ਭਾਲ ਕਰ ਰਹੀ ਹੈ।


author

Tanu

Content Editor

Related News