''ਤੁਹਾਡੇ ਲਈ ਪ੍ਰਾਣ...'', ਤੇ ਸੱਚੀਂ ਨਿਕਲ ਗਈ ਦਸ਼ਰਥ ਦੀ ਜਾਨ, ਰਾਮਲੀਲਾ ਮੰਚ ''ਤੇ ਪਈਆਂ ਚੀਕਾਂ
Wednesday, Sep 24, 2025 - 09:52 AM (IST)

ਚੰਬਾ : ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਇਤਿਹਾਸਕ ਚੌਗਾਨ ਮੈਦਾਨ ਵਿੱਚ ਰਾਮਲੀਲਾ ਦੇ ਮੰਚ ਦੌਰਾਨ ਇਸ ਅਜਿਹੀ ਦੁਖਦਾਈ ਘਟਨਾ ਵਾਪਰੀ, ਜਿਸ ਨੇ ਹਰ ਕਿਸੇ ਦੀਆਂ ਅੱਖਾਂ ਵਿੱਚ ਹੰਝੂ ਲਿਆ ਦਿੱਤੇ। ਪਿਛਲੇ ਚਾਰ ਦਹਾਕਿਆਂ ਤੋਂ ਰਾਮਲੀਲਾ ਵਿੱਚ ਆਪਣੀ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਮੋਹਿਤ ਕਰ ਰਹੇ 73 ਸਾਲਾ ਸੀਨੀਅਰ ਕਲਾਕਾਰ ਅਮਰੇਸ਼ ਮਹਾਜਨ ਉਰਫ਼ ਸ਼ਿਬੂ ਦੀ ਰਾਮਲੀਲਾ ਦੀ ਸਟੇਜ 'ਤੇ ਮੌਤ ਹੋ ਗਈ। ਇਹ ਸਾਰੀ ਘਟਨਾ ਲਾਈਵ ਵੀਡੀਓ ਵਿੱਚ ਕੈਦ ਹੋ ਗਈ, ਜੋ ਤੇਜ਼ੀ ਨਾਲ ਫੈਲ ਗਈ।
ਇਹ ਵੀ ਪੜ੍ਹੋ : ਔਰਤਾਂ ਦੇ ਖਾਤੇ 'ਚ ਹਰ ਮਹੀਨੇ ਆਉਣਗੇ 2100! ਭਲਕੇ ਸ਼ੁਰੂ ਹੋਵੇਗੀ ਯੋਜਨਾ
ਦੱਸ ਦੇਈਏ ਕਿ ਬੀਤੀ ਰਾਤ ਦੇ ਲਗਭਗ 8:30 ਵਜੇ ਰਾਮਲੀਲਾ ਦੇ ਮੰਚ 'ਤੇ ਦਸ਼ਰਥ ਦੇ ਦਰਬਾਰ ਦਾ ਇੱਕ ਦ੍ਰਿਸ਼ ਪੇਸ਼ ਕੀਤਾ ਜਾ ਰਿਹਾ ਸੀ। ਇਸ ਦੌਰਾਨ ਰਾਵਣ ਦੀ ਭੂਮਿਕਾ ਨਿਭਾਉਣ ਵਾਲੇ ਅਮਰੇਸ਼ ਮਹਾਜਨ ਰਾਜਾ ਦਸ਼ਰਥ ਦੀ ਭੂਮਿਕਾ ਨਿਭਾ ਰਹੇ ਸਨ। ਆਪਣੀ ਪੇਸ਼ਕਾਰੀ ਪੇਸ਼ ਕਰਦੇ ਸਮੇਂ ਉਹਨਾਂ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਅਤੇ ਉਹ ਸਟੇਜ 'ਤੇ ਡਿੱਗ ਪਏ ਅਤੇ ਬੇਹੋਸ਼ ਹੋ ਗਏ। ਉਹਨਾਂ ਨੂੰ ਬੇਹੋਸ਼ ਹੁੰਦਾ ਦੇਖ ਉਹਨਾਂ ਦੇ ਸਾਥੀ ਕਲਾਕਾਰ ਤੁਰੰਤ ਹਰਕਤ ਵਿੱਚ ਆਏ, ਜਿਸ ਤੋਂ ਬਾਅਦ ਉਸਨੂੰ ਹਸਪਤਾਲ ਲੈ ਗਏ। ਡਾਕਟਰਾਂ ਨੇ ਉਸਦੀ ਜਾਂਚ ਕਰਨ ਤੋਂ ਬਾਅਦ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : 26 ਸਤੰਬਰ ਤੋਂ 5 ਅਕਤੂਬਰ ਤੱਕ ਛੁੱਟੀਆਂ 'ਤੇ ਲੱਗ ਗਈ ਰੋਕ
अभिनय के दौरान मंच पर हुई मौत
— ममता राजगढ़ (@rajgarh_mamta1) September 24, 2025
हिमाचल प्रदेश के चंबा जिले में रामलीला के मंच पर रावण और दशरथ जैसे किरदारों को पिछले चार दशकों से जीवंत करने वाले 73 वर्षीय वरिष्ठ कलाकार अमरेश महाजन उर्फ शिबू का मंच पर अभिनय करते-करते निधन हो गया।
उनकी मौत का कारण हार्ट अटैक बताया जा रहा है। pic.twitter.com/2fzveZ3nlS
ਇਹ ਘਟਨਾ ਹਿਮਾਚਲ ਪ੍ਰਦੇਸ਼ ਦੇ ਚੰਬਾ ਵਿੱਚ ਵਾਪਰੀ। ਇਸ ਦੁਖਦਾਈ ਘਟਨਾ ਤੋਂ ਪਹਿਲਾਂ ਦਸ਼ਰਥ ਦੀ ਭੂਮਿਕਾ ਨਿਭਾਉਣ ਵਾਲੇ ਅਮਰੇਸ਼ ਮਹਾਜਨ ਮੰਚ 'ਤੇ ਆਪਣੇ ਸੰਵਾਦ ਬੋਲ ਰਹੇ ਸਨ। ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਤੋਂ ਬਾਅਦ ਉਕਤ ਸਥਾਨ 'ਤੇ ਹਫ਼ੜਾ-ਦਫ਼ੜੀ ਮੱਚ ਗਈ। ਸਟੇਜ ਦਾ ਪਰਦਾ ਸੁੱਟ ਦਿੱਤਾ ਗਿਆ ਫਿਰ ਉਸ ਨੂੰ ਹਸਪਤਾਲ ਲੈ ਕੇ ਗਏ, ਜਿਸ ਦੌਰਾਨ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : 25 ਲੱਖ ਔਰਤਾਂ ਨੂੰ ਮਿਲੇਗਾ ਮੁਫ਼ਤ LPG ਗੈਸ ਕੁਨੈਕਸ਼ਨ, ਸਰਕਾਰ ਨੇ ਕਰ 'ਤਾ ਐਲਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।