ਯੋਗ-ਆਯੁਰਵੈਦ ਦਾ ਮਜ਼ਾਕ ਉਡਾਉਣਾ ਬਰਦਾਸ਼ਤ ਨਹੀਂ, ਖ਼ਤਮ ਕਰਣਾ ਚਾਹੁੰਦੇ ਹਾਂ ਵਿਵਾਦ: ਰਾਮਦੇਵ

Monday, May 31, 2021 - 08:52 PM (IST)

ਹਰਿਦੁਆਰ - ਯੋਗ ਗੁਰੂ ਰਾਮਦੇਵ ਆਈ.ਐੱਮ.ਏ. ਨਾਲ ਹੋਏ ਵਿਵਾਦ ਨੂੰ ਵਿਰਾਮ ਦੇਣ ਦੇ ਮੂਡ ਵਿੱਚ ਨਜ਼ਰ ਆ ਰਹੇ ਹਨ। ਹਾਲਾਂਕਿ ਉਨ੍ਹਾਂ ਕਿਹਾ ਹੈ ਕਿ ਦੇਸ਼ ਆਯੁਰਵੈਦ ਦਾ ਮਜ਼ਾਕ ਉਡਾਉਣਾ ਬਰਦਾਸ਼ਤ ਨਹੀਂ ਕਰੇਗਾ।

ਰਾਮਦੇਵ ਨੇ ਟਵੀਟ ਕਰ ਲਿਖਿਆ ਹੈ, ਜੇਕਰ ਐਲੋਪੈਥੀ ਵਿੱਚ ਸਰਜਰੀ ਅਤੇ ਲਾਈਫ ਸੇਵਿੰਗ ਡਰੱਗਜ਼ ਹਨ ਤਾਂ ਬਾਕੀ 98% ਬੀਮਾਰੀਆਂ ਦਾ ਯੋਗ-ਆਯੁਰਵੈਦ ਵਿੱਚ ਸਥਾਈ ਸਮਾਧਾਨ ਹਨ, ਅਸੀਂ ਇੰਟੀਗ੍ਰੇਟਿਡ ਪੈਥੀ ਦੇ ਪੱਖ ਵਿੱਚ ਹਨ। ਯੋਗ-ਆਯੁਰਵੈਦ ਨੂੰ ਸਿਊਡੋ-ਸਾਇੰਸ ਅਤੇ ਅਲਟਰਨੇਟਿਵ ਥੈਰੇਪੀ ਕਹਿ ਕੇ ਮਜ਼ਾਕ ਉਡਾਉਣ ਅਤੇ ਨੀਵਾਂ ਵਿਖਾਉਣ ਦੀ ਮਾਨਸਿਕਤਾ ਨੂੰ ਦੇਸ਼ ਬਰਦਾਸ਼ਤ ਨਹੀਂ ਕਰੇਗਾ।

ਰਾਮਦੇਵ ਨੇ ਇੱਕ ਹੋਰ ਟਵੀਟ ਵਿੱਚ ਲਿਖਿਆ ਹੈ, ਸਾਡੀ ਮੁਹਿੰਮ ਐਲੋਪੈਥੀ ਅਤੇ ਸਰਬੋਤਮ ਡਾਕਟਰਾਂ ਖ਼ਿਲਾਫ਼ ਨਹੀਂ ਹੈ ਅਸੀਂ ਇਨ੍ਹਾਂ ਦਾ ਸਨਮਾਨ ਕਰਦੇ ਹਾਂ, ਉਨ੍ਹਾਂ ਡਰੱਗ ਮਾਫੀਆਵਾਂ ਖ਼ਿਲਾਫ਼ ਹਨ ਜੋ 2 ਰੁਪਏ ਦੀ ਦਵਾਈ ਨੂੰ 2000 ਰੁਪਏ ਤੱਕ ਵੇਚਦੇ ਹਨ‌ ਅਤੇ ਗੈਰ-ਜ਼ਰੂਰੀ ਆਪਰੇਸ਼ਨ ਅਤੇ ਟੈਸਟ ਅਤੇ ਬੇਲੌੜਾ ਦਵਾਈ ਦਾ ਧੰਧਾ ਕਰਦੇ ਹਨ।  ਅਸੀਂ ਇਸ ਵਿਵਾਦ ਨੂੰ ਖ਼ਤਮ ਕਰਣਾ ਚਾਹੁੰਦੇ ਹਨ। 

ਫੋਰਡਾ ਦਾ ਕਾਲ਼ਾ ਦਿਨ ਮਨਾਉਣ ਦਾ ਐਲਾਨ
ਹਾਲਾਂਕਿ ਡਾਕਟਰਾਂ ਵੱਲੋਂ ਇਸ ਵਿਵਾਦ ਨੂੰ ਲੈ ਕੇ ਨਰਮ ਰਵੱਈਆ ਫਿਲਹਾਲ ਸਾਹਮਣੇ ਨਹੀਂ ਆਇਆ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.) ਤੋਂ ਬਾਅਦ ਫੈਡਰੇਸ਼ਨ ਆਫ ਆਲ ਇੰਡੀਆ ਮੈਡੀਕਲ ਐਸੋਸੀਏਸ਼ਨ (ਐੱਫ.ਏ.ਆਈ.ਐੱਮ.ਏ.) ਨੇ ਬਾਬਾ ਨੂੰ ਪਹਿਲਾਂ ਹੀ ਕਾਨੂੰਨੀ ਨੋਟਿਸ ਫੜ੍ਹਾ ਦਿੱਤਾ ਹੈ। ਹੁਣ ਫੈਡਰੇਸ਼ਨ ਆਫ ਰੈਜੀਡੈਂਟ ਡਾਕਟਰਾਂ ਐਸੋਸੀਏਸ਼ਨ ਇੰਡੀਆ (ਫੋਰਡਾ) ਨੇ 1 ਜੂਨ ਨੂੰ ਦੇਸ਼ ਭਰ ਵਿੱਚ ਕਾਲ਼ਾ ਦਿਨ ਮਨਾਉਣ ਦਾ ਐਲਾਨ ਕੀਤਾ ਹੈ।

ਰਾਮਦੇਵ ਨੇ ਐਲੋਪੈਥਿਕ ਮੈਡੀਕਲ ਪ੍ਰੈਕਟਿਸ ਨੂੰ ਲੈ ਕੇ ਚੁੱਕੇ ਸਨ ਸਵਾਲ
ਦੱਸ ਦਈਏ ਕਿ ਯੋਗ ਗੁਰੂ ਰਾਮਦੇਵ ਨੇ ਹਾਲ ਹੀ ਵਿੱਚ ਐਲੋਪੈਥਿਕ ਮੈਡੀਕਲ ਪ੍ਰੈਕਟਿਸ ਨੂੰ ਲੈ ਕੇ ਚੁੱਕੇ ਸਨ। ਉਨ੍ਹਾਂ ਦੇ ਇੱਕ ਬਿਆਨ ਨੂੰ ਲੈ ਕੇ ਵਿਵਾਦ ਵੱਧ ਗਿਆ ਸੀ। ਆਈ.ਐੱਮ.ਏ. ਨੇ ਰਾਮਦੇਵ ਦੇ ਬਿਆਨ 'ਤੇ ਨਾਰਾਜ਼ਗੀ ਜਤਾਈ ਸੀ। ਬੰਗਾਲ ਵਿੱਚ ਆਈ.ਐੱਮ.ਏ. ਨੇ ਰਾਮਦੇਵ ਖ਼ਿਲਾਫ਼ ਐੱਫ.ਆਈ.ਆਰ. ਵੀ ਦਰਜ ਕਰਾਈ ਸੀ। ਰਾਮਦੇਵ ਨੇ ਵੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਅਤੇ ਫਾਰਮਾ ਕੰਪਨੀਆਂ ਨੂੰ 25 ਸਵਾਲ ਪੁੱਛੇ ਸਨ। ਵਿਵਾਦ ਵਧਣ ਤੋਂ ਬਾਅਦ ਯੋਗ ਗੁਰੂ ਬਾਬਾ ਰਾਮਦੇਵ ਨੇ ਐਲੋਪੈਥੀ 'ਤੇ ਦਿੱਤੇ ਗਏ ਆਪਣੇ ਬਿਆਨ 'ਤੇ ਦੁੱਖ ਜਤਾਇਆ ਸੀ ਅਤੇ ਆਪਣਾ ਬਿਆਨ ਵਾਪਸ ਲੈ ਲਿਆ ਸੀ। IMA ਨੇ ਰਾਮਦੇਵ ਦੇ ਬਿਆਨ 'ਤੇ ਸਖ਼ਤ ਇਤਰਾਜ ਜਤਾਈ ਹੈ ਅਤੇ ਕਿਹਾ ਹੈ ਕਿ ਅਫਵਾਹ ਫੈਲਾਣ ਨਾਲ ਵੱਡੀ ਆਬਾਦੀ ਦਾ ਨੁਕਸਾਨ ਹੋਵੇਗਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News