ਰਾਮਦਾਸ ਅਠਾਵਲੇ ਦੀ ਕਵਿਤਾ ਸੁਣ ਹਾਸਾ ਨਹੀਂ ਰੋਕ ਸਕੇ ਮੋਦੀ, ਰਾਹੁਲ ਤੇ ਸੋਨੀਆ

Wednesday, Jun 19, 2019 - 04:03 PM (IST)

ਰਾਮਦਾਸ ਅਠਾਵਲੇ ਦੀ ਕਵਿਤਾ ਸੁਣ ਹਾਸਾ ਨਹੀਂ ਰੋਕ ਸਕੇ ਮੋਦੀ, ਰਾਹੁਲ ਤੇ ਸੋਨੀਆ

ਨਵੀਂ ਦਿੱਲੀ— 17ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੇ ਤੀਜੇ ਦਿਨ ਰਾਜਸਥਾਨ ਦੇ ਕੋਟਾ ਤੋਂ ਭਾਜਪਾ ਸੰਸਦ ਮੈਂਬਰ ਓਮ ਬਿਰਲਾ ਨੂੰ ਲੋਕ ਸਭਾ ਦਾ ਬਿਨਾਂ ਵਿਰੋਧ ਸਪੀਕਰ ਐਲਾਨ ਕੀਤਾ ਗਿਆ। ਜਿਸ ਤੋਂ ਬਾਅਦ ਉਨ੍ਹਾਂ ਦੀ ਤਾਰੀਫ਼ 'ਚ ਨਰਿੰਦਰ ਮੋਦੀ ਤੋਂ ਲੈ ਕੇ ਲੋਕ ਸਭਾ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਕਸੀਦੇ ਪੜ੍ਹੇ। ਇਸੇ ਕ੍ਰਮ 'ਚ ਪੀ.ਐੱਮ. ਮੋਦੀ ਦੇ ਮੰਤਰੀ ਰਾਮਦਾਸ ਅਠਾਵਲੇ ਨੇ ਓਮ ਬਿਰਲਾ ਨੂੰ ਆਪਣੇ ਹੀ ਅੰਦਾਜ 'ਚ ਵਧਾਈ ਦਿੱਤੀ। ਉਨ੍ਹਾਂ ਨੇ ਇਕ ਕਵਿਤਾ ਪੜ੍ਹੀ, ਜਿਸ ਨੂੰ ਸੁਣ ਕੇ ਪੀ.ਐੱਮ. ਮੋਦੀ, ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਤੱਕ ਹੱਸਦੇ ਦਿੱਸੇ। ਇੰਨਾ ਹੀ ਨਹੀਂ ਉਨ੍ਹਾਂ ਦੀ ਕਵਿਤਾ ਸੁਣ ਪੂਰਾ ਸਦਨ ਹੀ ਠਹਾਕੇ ਲਗਾ ਕੇ ਹੱਸਣ ਲੱਗਾ।

ਅਠਾਵਲੇ ਨੇ ਰਾਹੁਲ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਵਧਾਈ ਵੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਰਾਹੁਲ ਜੀ ਨੇ ਬਹੁਤ ਕੋਸ਼ਿਸ਼ ਕੀਤੀ ਪਰ ਲੋਕਤੰਤਰ ਦੇ ਲੋਕ ਜੋ ਚਾਹੁੰਦੇ ਹਨ, ਉਨ੍ਹਾਂ ਦੀ ਸਰਕਾਰ ਬਣਦੀ ਹੈ। ਜਦੋਂ ਤੁਹਾਡੀ ਸੱਤਾ ਸੀ ਤਾਂ ਮੈਂ ਤੁਹਾਡੇ ਨਾਲ ਸੀ ਪਰ ਹੁਣ ਤੁਹਾਡੀ ਸੱਤਾ ਨਹੀਂ ਹੈ। ਚੋਣਾਂ ਤੋਂ ਪਹਿਲਾਂ ਕਾਂਗਰਸ ਵਾਲੇ ਬੋਲ ਰਹੇ ਸਨ ਕਿ ਇੱਧਰ ਆਓ ਪਰ ਮੈਂ ਹਵਾ ਦਾ ਰੁਖ ਦੇਖਿਆ ਸੀ ਕਿ ਹਵਾ ਮੋਦੀ ਨਾਲ ਹੈ। ਹਰ ਵਾਰ ਦੀ ਤਰ੍ਹਾਂ ਰਾਮਦਾਸ ਅਠਾਵਲੇ ਨੇ ਇਸ ਵਾਰ ਵੀ ਕਵਿਤਾ ਰਾਹੀਂ ਲੋਕ ਸਭਾ 'ਚ ਆਪਣੀ ਗੱਲ ਰੱਖੀ।


author

DIsha

Content Editor

Related News