ਅਯੁੱਧਿਆ : 2023 ਤੱਕ ਸ਼ਰਧਾਲੂਆਂ ਲਈ ਖੁੱਲ੍ਹ ਜਾਏਗਾ ਰਾਮ ਮੰਦਰ

Thursday, Aug 05, 2021 - 11:11 AM (IST)

ਅਯੁੱਧਿਆ : 2023 ਤੱਕ ਸ਼ਰਧਾਲੂਆਂ ਲਈ ਖੁੱਲ੍ਹ ਜਾਏਗਾ ਰਾਮ ਮੰਦਰ

ਅਯੁੱਧਿਆ- ਉਸਾਰੀ ਅਧੀਨ ਵਿਸ਼ਾਲ ਰਾਮ ਮੰਦਰ 2023 ਤੱਕ ਸ਼ਰਧਾਲੂਆਂ ਲਈ ਖੁੱਲ੍ਹ ਜਾਏਗਾ। ਰਾਮ ਮੰਦਰ ਟਰੱਸਟ ਦੇ ਹਵਾਲੇ ਨਾਲ ਸੂਤਰਾਂ ਨੇ ਬੁੱਧਵਾਰ ਇਸ ਸਬੰਧੀ ਜਾਣਕਾਰੀ ਦਿੱਤੀ। ਰਾਮ ਮੰਦਰ ’ਚ ਬੇਸ਼ੱਕ ਸ਼ਰਧਾਲੂ ਦਸੰਬਰ 2023 ਤੋਂ ਹੀ ਪੂਜਾ ਸ਼ੁਰੂ ਕਰ ਸਕਣਗੇ ਪਰ ਪੂਰੇ ਕੰਪਲੈਕਸ ਦੀ ਉਸਾਰੀ 2025 ਤੱਕ ਮੁਕੰਮਲ ਹੋਣ ਦੀ ਉਮੀਦ ਹੈ। ਮੰਦਰ ਕੰਪਲੈਕਸ ’ਚ ਹੀ ਮਿਊਜ਼ੀਅਮ, ਡਿਜੀਟਲ ਆਕਾਈਵ ਅਤੇ ਇਕ ਰਿਸਰਚ ਸੈਂਟਰ ਵੀ ਹੋਵੇਗਾ। ਮਿਊਜ਼ੀਅਮ ਅਤੇ ਅਕਾਈਵ ਰਾਹੀਂ ਲੋਕ ਅਯੁੱਧਿਆ ਅਤੇ ਰਾਮ ਮੰਦਰ ਦੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕਰ ਸਕਣਗੇ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ : ਪੁਲਸ ਨੇ ਹੁਣ ਤੱਕ 183 ਵਿਅਕਤੀ ਕੀਤੇ ਗ੍ਰਿਫ਼ਤਾਰ, ਸਾਰੇ ਜ਼ਮਾਨਤ 'ਤੇ

ਯੋਗੀ ਜਾਣਗੇ ਅਯੁੱਧਿਆ, ਮੋਦੀ ਕਰ ਸਕਦੇ ਹਨ ਵਰਚੂਅਲੀ ਸੰਬੋਧਿਤ
5 ਅਗਸਤ ਭਾਵ ਵੀਰਵਾਰ ਨੂੰ ਅਯੁੱਧਿਆ ’ਚ ਰਾਮ ਮੰਦਰ ਦੀ ਉਸਾਰੀ ਦੀ ਸ਼ੁਰੂਆਤ ਨੂੰ ਇਕ ਸਾਲ ਮੁਕੰਮਲ ਹੋ ਜਾਏਗਾ। ਇਸ ਮੌਕੇ ’ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਅਯੁੱਧਿਆ ਦਾ ਦੌਰਾ ਕਰਣਗੇ। ਕਿਹਾ ਜਾ ਰਿਹਾ ਹੈ ਕਿ ਇਸ ਪ੍ਰੋਗਰਾਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਵਰਚੂਅਲੀ ਸੰਬੋਧਿਤ ਕਰ ਸਕਦੇ ਹਨ।

ਇਹ ਵੀ ਪੜ੍ਹੋ : ਰਾਜਸਥਾਨ 'ਚ ਮੀਂਹ ਦਾ ਕਹਿਰ, ਘਰ ਡਿੱਗਣ ਨਾਲ 4 ਬੱਚਿਆਂ ਸਮੇਤ ਇਕ ਹੀ ਪਰਿਵਾਰ ਦੇ 7 ਲੋਕਾਂ ਦੀ ਮੌਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ 


author

DIsha

Content Editor

Related News