ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲਾ: ਜੇਲ੍ਹ ''ਚ ਹੋਵੇਗੀ 5 ਹੋਰ ਮੁਲਜ਼ਮਾਂ ਤੋਂ ਪੁੱਛਗਿੱਛ, ਅਦਾਲਤ ਨੇ ਪੁਲਸ ਨੂੰ ਦਿੱਤੀ ਮਨਜ਼ੂਰੀ

Sunday, Jul 05, 2026 - 12:18 AM (IST)

ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲਾ: ਜੇਲ੍ਹ ''ਚ ਹੋਵੇਗੀ 5 ਹੋਰ ਮੁਲਜ਼ਮਾਂ ਤੋਂ ਪੁੱਛਗਿੱਛ, ਅਦਾਲਤ ਨੇ ਪੁਲਸ ਨੂੰ ਦਿੱਤੀ ਮਨਜ਼ੂਰੀ

ਨੈਸ਼ਨਲ ਡੈਸਕ : ਅਯੁੱਧਿਆ ਦੇ ਰਾਮ ਮੰਦਰ ਵਿੱਚ ਚੜ੍ਹਾਵਾ ਚੋਰੀ ਹੋਣ ਦੇ ਮਾਮਲੇ ਵਿੱਚ ਪੁਲਸ ਦੀ ਜਾਂਚ ਤੇਜ਼ ਹੋ ਗਈ ਹੈ। ਅਵਿਨਾਸ਼ ਸ਼ੁਕਲਾ ਤੋਂ ਪੁੱਛਗਿੱਛ ਤੋਂ ਬਾਅਦ ਹੁਣ ਅਦਾਲਤ ਨੇ ਪੁਲਸ ਨੂੰ 5 ਹੋਰ ਮੁਲਜ਼ਮਾਂ ਤੋਂ ਜੇਲ੍ਹ ਵਿੱਚ ਪੁੱਛਗਿੱਛ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। 

ਪੁਲਸ ਐਤਵਾਰ ਤੋਂ ਸ਼ੁਰੂ ਕਰੇਗੀ ਪੁੱਛਗਿੱਛ 

ਜਾਣਕਾਰੀ ਅਨੁਸਾਰ, ਜਾਂਚ ਟੀਮ ਐਤਵਾਰ ਤੋਂ ਜੇਲ੍ਹ ਜਾ ਕੇ ਮੁਲਜ਼ਮਾਂ ਤੋਂ ਸਵਾਲ-ਜਵਾਬ ਕਰੇਗੀ। ਜਿਨ੍ਹਾਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾਣੀ ਹੈ, ਉਨ੍ਹਾਂ ਵਿੱਚ ਅਨੁਕਲਪ ਮਿਸ਼ਰਾ, ਲਵਕੁਸ਼ ਮਿਸ਼ਰਾ, ਰਾਮਸ਼ੰਕਰ ਯਾਦਵ ਉਰਫ਼ ਟਿੰਨੂ, ਕਰੁਣੇਸ਼ ਪਾਂਡੇ ਅਤੇ ਮਨੀਸ਼ ਯਾਦਵ ਸ਼ਾਮਲ ਹਨ। ਸੀ.ਓ. ਅਯੁੱਧਿਆ ਆਸ਼ੂਤੋਸ਼ ਤਿਵਾਰੀ ਨੇ ਭ੍ਰਿਸ਼ਟਾਚਾਰ ਰੋਕੂ ਐਕਟ ਦੇ ਵਿਸ਼ੇਸ਼ ਜੱਜ ਰਜਤ ਵਰਮਾ ਦੀ ਅਦਾਲਤ ਵਿੱਚ ਇਸ ਸਬੰਧੀ ਅਰਜ਼ੀ ਦਿੱਤੀ ਸੀ, ਜਿਸ ਨੂੰ ਪ੍ਰਵਾਨ ਕਰ ਲਿਆ ਗਿਆ ਹੈ। ਪੁਲਸ ਇਨ੍ਹਾਂ ਮੁਲਜ਼ਮਾਂ ਦੇ ਬਿਆਨ ਦਰਜ ਕਰੇਗੀ ਅਤੇ ਲੋੜ ਪੈਣ 'ਤੇ ਰਿਮਾਂਡ ਦੀ ਮੰਗ ਵੀ ਕਰ ਸਕਦੀ ਹੈ।

ਇਹ ਵੀ ਪੜ੍ਹੋ : PM ਮੋਦੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ ! ਆਸਟ੍ਰੇਲੀਆ ਦੌਰੇ ਤੋਂ ਪਹਿਲਾਂ ਮੈਲਬੌਰਨ 'ਚ ਸੁਰੱਖਿਆ ਏਜੰਸੀਆਂ ਅਲਰਟ

SIT ਜਾਂਚ ਦੀ ਉੱਠੀ ਮੰਗ 

ਇਸ ਦੌਰਾਨ ਰਾਮ ਮੰਦਰ ਦੇ ਫੰਡਾਂ ਅਤੇ ਜ਼ਮੀਨੀ ਸੌਦਿਆਂ ਨੂੰ ਲੈ ਕੇ ਸਿਆਸੀ ਹਲਚਲ ਵੀ ਤੇਜ਼ ਹੋ ਗਈ ਹੈ। ਉੱਤਰ ਪ੍ਰਦੇਸ਼ ਯੂਥ ਕਾਂਗਰਸ ਦੇ ਉਪ ਪ੍ਰਧਾਨ ਸ਼ਰਦ ਸ਼ੁਕਲਾ ਨੇ ਮੰਦਰ ਦੇ ਫੰਡਾਂ ਵਿੱਚ ਕਥਿਤ ਗੜਬੜੀ ਅਤੇ ਜ਼ਮੀਨ ਖਰੀਦ ਵਿੱਚ ਬੇਨਿਯਮੀਆਂ ਦੇ ਦੋਸ਼ ਲਗਾਏ ਹਨ। ਉਨ੍ਹਾਂ ਨੇ ਇਸ ਪੂਰੇ ਮਾਮਲੇ ਦੀ ਵਿਸ਼ੇਸ਼ ਜਾਂਚ ਟੀਮ (SIT) ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। 

ਉਧਰ, ਸ਼ੁਕਲਾ ਨੇ ਦੋਸ਼ ਲਾਇਆ ਕਿ ਕਰੋੜਾਂ ਸ਼ਰਧਾਲੂਆਂ ਦੀ ਆਸਥਾ ਨਾਲ ਖਿਲਵਾੜ ਕਰਕੇ ਦਾਨ ਦੇ ਪੈਸੇ ਦੀ ਬਾਂਦਰਵੰਡ ਕੀਤੀ ਜਾ ਰਹੀ ਹੈ। ਉਨ੍ਹਾਂ ਨੇ 12 ਜ਼ਮੀਨੀ ਸੌਦਿਆਂ, ਖਾਸ ਕਰਕੇ 14.67 ਕਰੋੜ ਰੁਪਏ ਦੀ ਇੱਕ ਜ਼ਮੀਨ ਖਰੀਦ 'ਤੇ ਸਵਾਲ ਉਠਾਏ ਹਨ ਅਤੇ ਮੰਦਰ ਟਰੱਸਟ ਦੇ ਕੁਝ ਮੈਂਬਰਾਂ ਦੇ ਕਾਲ ਡਿਟੇਲ ਰਿਕਾਰਡ (CDR) ਦੀ ਜਾਂਚ ਦੀ ਵੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ 'ਚ ਚੱਲ ਰਹੀ ਹਲਚਲ ਵਿਚਾਲੇ ਰਵਨੀਤ ਸਿੰਘ ਬਿੱਟੂ ਦਾ ਵੱਡਾ ਬਿਆਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News