ਰਾਮ ਰਹੀਮ 20 ਦਿਨਾਂ ਦੀ ਪੈਰੋਲ ਪਿੱਛੋਂ ਵਾਪਸ ਪੁੱਜਾ ਸੁਨਾਰੀਆ ਜੇਲ
Wednesday, Oct 23, 2024 - 09:31 PM (IST)
ਰੋਹਤਕ, (ਮੇਨਪਾਲ)- ਸਾਧਵੀ ਸੈਕਸ ਸ਼ੋਸ਼ਣ ਮਾਮਲੇ ’ਚ ਸਜ਼ਾ ਕੱਟ ਰਿਹਾ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਬੁੱਧਵਾਰ ਵਾਪਸ ਰੋਹਤਕ ਦੀ ਸੁਨਾਰੀਆ ਜੇਲ ’ਚ ਪਹੁੰਚ ਗਿਆ।
ਰਾਮ ਰਹੀਮ ਨੂੰ 2 ਅਕਤੂਬਰ ਨੂੰ ਪੈਰੋਲ ਮਿਲੀ ਸੀ ਤੇ ਉਹ ਜੇਲ ਤੋਂ ਬਾਹਰ ਆਇਆ ਸੀ। 20 ਦਿਨ ਜੇਲ ਤੋਂ ਬਾਹਰ ਰਹਿਣ ਪਿੱਛੋਂ ਉਸ ਨੂੰ ਬੁੱਧਵਾਰ ਜੇਲ ’ਚ ਲਿਆਂਦਾ ਗਿਆ।
ਪੈਰੋਲ ਦੌਰਾਨ ਉਹ ਉੱਤਰ ਪ੍ਰਦੇਸ਼ ਦੇ ਬਰਨਾਵਾ ਆਸ਼ਰਮ ’ਚ ਰਿਹਾ। ਰਾਮ ਰਹੀਮ ਨੇ ਸਰਕਾਰ ਤੋਂ ਐਮਰਜੈਂਸੀ ਪੈਰੋਲ ਦੀ ਮੰਗ ਕੀਤੀ ਸੀ।