ਜੇਲ੍ਹ ਤੋਂ ਬਾਹਰ ਆ ਰਿਹਾ ਡੇਰਾ ਮੁਖੀ ਰਾਮ ਰਹੀਮ! ਮਿਲੀ 40 ਦਿਨ ਦੀ ਪੈਰੋਲ

Sunday, Jan 04, 2026 - 11:21 AM (IST)

ਜੇਲ੍ਹ ਤੋਂ ਬਾਹਰ ਆ ਰਿਹਾ ਡੇਰਾ ਮੁਖੀ ਰਾਮ ਰਹੀਮ! ਮਿਲੀ 40 ਦਿਨ ਦੀ ਪੈਰੋਲ

ਨੈਸ਼ਨਲ ਡੈਸਕ: ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਇਕ ਵਾਰ ਫ਼ਿਰ ਪੈਰੋਲ ਮਿਲ ਗਈ ਹੈ। ਇਸ ਵਾਰ ਵੀ ਰਾਮ ਰਹੀਮ ਦੀ 40 ਦਿਨ ਦੀ ਪੈਰੋਲ ਨੂੰ ਮਨਜ਼ੂਰੀ ਦਿੱਤੀ ਗਈ ਹੈ ਤੇ ਉਹ ਅੱਜ ਹੀ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਆਵੇਗਾ। 

ਰਾਮ ਰਹੀਮ ਨੂੰ ਇਹ ਪੈਰੋਲ ਡੇਰਾ ਸੱਚਾ ਸੌਦਾ ਦੇ ਦੂਜੇ ਗੁਰੂ ਸ਼ਾਹ ਸਤਨਾਮ ਜੀ ਦੇ ਜਨਮ ਮਹੀਨੇ ਮੌਕੇ ਦਿੱਤੀ ਗਈ ਹੈ। ਇਸ ਦੌਰਾਨ ਰਾਮ ਰਹੀਮ ਸੁਨਾਰੀਆ ਜੇਲ੍ਹ ਤੋਂ ਸਿੱਧਾ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਲਈ ਰਵਾਨਾ ਹੋਵੇਗਾ। 

15ਵੀਂ ਮਾਰ ਮਿਲੀ ਪੈਰੋਲ

ਰਾਮ ਰਹੀਮ ਨੂੰ 2017 ਵਿਚ ਸਜ਼ਾ ਸੁਣਾਈ ਗਈ ਸੀ ਤੇ ਉਦੋਂ ਤਕ ਹੁਣ ਤਕ ਰਾਮ ਰਹੀਮ ਨੂੰ 15ਵੀਂ ਪੈਰੋਲ ਮਿਲੀ ਹੈ। ਇਹ ਸਾਲ 2026 ਦੀ ਪਹਿਲੀ ਪੈਰੋਲ ਹੈ। ਪਿਛਲੀ ਵਾਰ ਵੀ ਰਾਮ ਰਹੀਮ ਨੂੰ 40 ਦਿਨਾਂ ਦੀ ਹੀ ਪੈਰੋਲ ਦਿੱਤੀ ਗਈ ਸੀ। 


author

Anmol Tagra

Content Editor

Related News