ਰਾਮ ਰਹੀਮ ਨੂੰ 8 ਸ਼ਰਤਾਂ ’ਤੇ ਮਿਲੀ ਪੈਰੋਲ, ਆਨਲਾਈਨ ਸਤਿਸੰਗ ’ਤੇ ਪਾਬੰਦੀ ਨਹੀਂ
Friday, Nov 04, 2022 - 12:09 PM (IST)
ਸਿਰਸਾ (ਬਿਊਰੋ)– ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਮਾਮਲਾ ਕਾਫੀ ਗਰਮਾਇਆ ਹੋਇਆ ਹੈ। ਇਸੇ ਦੌਰਾਨ ਪੈਰੋਲ ਆਰਡਰ ਦੀ ਕਾਪੀ ਸਾਹਮਣੇ ਆਈ ਹੈ, ਜਿਸ ਵਿਚ ਆਨਲਾਈਨ ਸਤਿਸੰਗ ਦੇ ਪ੍ਰੋਗਰਾਮ ’ਤੇ ਕਿਸੇ ਤਰ੍ਹਾਂ ਦੀ ਪਾਬੰਦੀ ਦੀ ਗੱਲ ਸਾਹਮਣੇ ਨਹੀਂ ਆਈ।
ਇਹ ਵੀ ਪੜ੍ਹੋ– ਮੰਦਬੁੱਧੀ ਨਾਬਾਲਗ ਨਾਲ ਸਾਥੀਆਂ ਨੇ ਕੀਤੀ ਹੈਵਾਨੀਅਤ, ਪ੍ਰਾਈਵੇਟ ਪਾਰਟ ’ਚ ਪਟਾਕਾ ਰੱਖ ਕੇ ਲਾਈ ਅੱਗ
ਰੋਹਤਕ ਦੇ ਡਵੀਜ਼ਨਲ ਕਮਿਸ਼ਨਰ ਦੇ ਆਰਡਰ ’ਤੇ ਇਹ ਪੈਰੋਲ ਦਿੱਤੀ ਗਈ ਹੈ, ਜਿਸ ਵਿਚ ਡੇਰਾ ਮੁਖੀ ਰਾਮ ਰਹੀਮ ਨੂੰ ਠਹਿਰਣ ਵਾਲੀ ਥਾਂ ’ਤੇ ਪੁਲਸ ਤੇ ਸਥਾਨਕ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰਨਾ ਪਵੇਗਾ। ਹਾਲਾਂਕਿ ਸ਼ਾਂਤ ਤੇ ਚੰਗੇ ਵਤੀਰੇ ਦੀ ਸ਼ਰਤ ਦੇ ਬਾਵਜੂਦ ਰਾਮ ਰਹੀਮ ਦੇ ਸਤਿਸੰਗ ਸਬੰਧੀ ਕੋਈ ਸਪਸ਼ਟ ਗੱਲ ਨਹੀਂ ਲਿਖੀ ਗਈ। ਮੰਨਿਆ ਜਾਵੇ ਤਾਂ ਪੈਰੋਲ ’ਚ ਸਤਿਸੰਗ ਨੂੰ ਅਸਿੱਧੇ ਤੌਰ ’ਤੇ ਮਨਜ਼ੂਰੀ ਦਿੱਤੀ ਗਈ ਹੈ। ਉਸ ਦੇ ਗਾਣੇ ਰਿਲੀਜ਼ ਕਰਨ ’ਤੇ ਵੀ ਕਿਸੇ ਕਿਸਮ ਦੀ ਪਾਬੰਦੀ ਦਾ ਜ਼ਿਕਰ ਨਹੀਂ ਹੈ।
ਇਹ ਵੀ ਪੜ੍ਹੋ– WhatsApp ’ਚ ਆਇਆ ਹੁਣ ਤਕ ਦਾ ਸਭ ਤੋਂ ਸ਼ਾਨਦਾਰ ਫੀਚਰ, ਜਾਣੋ ਕਿਵੇਂ ਕਰੇਗਾ ਕੰਮ
ਦੱਸ ਦੇਈਏ ਕਿ ਡੇਰਾ ਮੁਖੀ ਰਾਮ ਰਹੀਮ 15 ਅਕਤੂਬਰ ਨੂੰ ਰੋਹਤਕ ਦੀ ਸੁਨਾਰੀਆ ਜੇਲ ’ਚੋਂ 40 ਦਿਨ ਦੀ ਪੈਰੋਲ ’ਤੇ ਬਾਹਰ ਆਇਆ ਹੈ। ਰਾਮ ਰਹੀਮ ਨੇ ਹਰਿਆਣਾ ਗੁਡ ਕੰਡਕਟ ਪ੍ਰਿਜ਼ਨਰਜ਼ ਐਕਟ, 2022 ਦੀ ਧਾਰਾ-3 ਤਹਿਤ ਆਰਜ਼ੀ ਰਿਹਾਈ ਲਈ ਪੈਰੋਲ ਦੀ ਅਰਜ਼ੀ ਦਿੱਤੀ ਸੀ। 8 ਸ਼ਰਤਾਂ ਤਹਿਤ ਇਹ ਪੈਰੋਲ ਮਨਜ਼ੂਰ ਹੋਈ ਹੈ।
ਇਹ ਵੀ ਪੜ੍ਹੋ– ਬੁਰੀ ਖ਼ਬਰ! ਗੂਗਲ ਹਮੇਸ਼ਾ ਲਈ ਬੰਦ ਕਰਨ ਜਾ ਰਿਹੈ ਆਪਣੀ ਇਹ ਐਪ, ਜਾਣੋ ਵਜ੍ਹਾ
ਰਾਮ ਰਹੀਮ ਨੂੰ ਇਨ੍ਹਾਂ 8 ਸ਼ਰਤਾਂ ’ਤੇ ਮਿਲੀ ਪੈਰੋਲ
1. ਪੈਰੋਲ ਦੌਰਾਨ ਰਾਮ ਰਹੀਮ ਬਾਗਪਤ ਆਸ਼ਰਮ ’ਚੋਂ ਬਾਹਰ ਨਹੀਂ ਜਾਵੇਗਾ ਅਤੇ ਡੀ. ਐੱਮ. ਦੀ ਪਰਮਿਸ਼ਨ ਨਾਲ ਹੀ ਕਿਤੇ ਜਾਵੇਗਾ।
2. ਪੈਰੋਲ ਦੌਰਾਨ ਪ੍ਰੋਗਰਾਮ ਜਾਂ ਸਥਾਨ ’ਚ ਹੋਣ ਵਾਲੀ ਹਰ ਤਬਦੀਲੀ ਦੀ ਜਾਣਕਾਰੀ ਡੀ.ਐੱਮ. ਨੂੰ ਦੇਣੀ ਪਵੇਗੀ।
3. ਜੇਲ ਤੋਂ ਬਾਹਰ ਡੇਰਾ ਮੁਖੀ ਨੂੰ ਪੂਰੀ ਤਰ੍ਹਾਂ ਸ਼ਾਂਤ ਰਹਿਣਾ ਅਤੇ ਹੋਰ ਲੋਕਾਂ ਨਾਲ ਚੰਗਾ ਵਤੀਰਾ ਕਰਨਾ ਪਵੇਗਾ।
4. ਪੈਰੋਲ ਦੀ ਮਿਆਦ ਖਤਮ ਹੋਣ ’ਤੇ ਰਾਮ ਰਹੀਮ ਖੁਦ ਸੁਨਾਰੀਆ ਜੇਲ ਦੇ ਜੇਲ ਸੁਪਰਡੈਂਟ ਸਾਹਮਣੇ ਸਰੰਡਰ ਕਰੇਗਾ।
5. ਪੈਰੋਲ ’ਤੇ ਰਿਹਾਈ ਤੋਂ ਪਹਿਲਾਂ ਉਸ ਨੂੰ ਡੀ. ਐੱਮ. ਲਈ ਇਕ ਬਾਂਡ ਭਰਨਾ ਪਵੇਗਾ। ਇਸ ਦੇ ਨਾਲ ਹੀ ਸਕਿਓਰਟੀ ਲਈ 3 ਲੱਖ ਰੁਪਏ ਦੇ 2 ਜ਼ਮਾਨਤੀ ਪੇਸ਼ ਕਰਨੇ ਪੈਣਗੇ।
6. ਜ਼ਮਾਨਤੀ ਦੇ ਦਿਵਾਲੀਆ ਜਾਂ ਉਸਦੀ ਮੌਤ ਹੋਣ ’ਤੇ ਹਰਿਆਣਾ ਸਰਕਾਰ ਤੁਰੰਤ ਨਵਾਂ ਮੁਚੱਲਕਾ ਜਮ੍ਹਾ ਕਰਵਾਉਣ ਦਾ ਹੁਕਮ ਦੇਵੇਗੀ।
7. ਬਾਂਡ ਦੀ ਸ਼ਰਤ ਪੂਰੀ ਨਾ ਕਰਨ ’ਤੇ ਸੂਬਾ ਸਰਕਾਰ ਜਮ੍ਹਾ ਰਕਮ ਜ਼ਬਤ ਕਰ ਲਵੇਗੀ।
8. ਰਾਮ ਰਹੀਮ ਨੂੰ ਬਾਗਪਤ ਦੇ ਡੀ. ਐੱਮ. ਵੱਲੋਂ ਤਿਆਰ ਰਿਪੋਰਟ ਵਿਚ ਦਿੱਤੀਆਂ ਗਈਆਂ ਸ਼ਰਤਾਂ ਸਬੰਧੀ ਪੁਲਸ ਤੇ ਸਥਾਨਕ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਪਵੇਗਾ।
ਇਹ ਵੀ ਪੜ੍ਹੋ– ਸਾਵਧਾਨ! ਤੁਹਾਡਾ ਬੈਂਕ ਖ਼ਾਤਾ ਖਾਲੀ ਕਰ ਸਕਦੇ ਹਨ ਇਹ ਐਪਸ, ਫੋਨ ’ਚੋਂ ਤੁਰੰਤ ਕਰ ਡਿਲੀਟ