''ਜੋ ਸੱਤਾ ''ਚ ਹੈ, ਉਨ੍ਹਾਂ ਨੂੰ ਰਾਮ ਮੰਦਰ ਬਣਾਉਣ ਦੀ ਮੰਗ ਪੂਰੀ ਕਰਨੀ ਚਾਹੀਦੈ''

12/09/2018 4:07:01 PM

ਨਵੀਂ ਦਿੱਲੀ (ਭਾਸ਼ਾ)— ਰਾਸ਼ਟਰੀ ਸਵੈ-ਸੇਵਕ ਸੰਘ (ਆਰ. ਐੱਸ. ਐੱਸ.) ਦੇ ਸੀਨੀਅਰ ਨੇਤਾ ਸੁਰੇਸ਼ 'ਭਈਆ ਜੀ' ਜੋਸ਼ੀ ਨੇ ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ ਦੇ ਆਪਣੇ ਵਾਅਦੇ ਨੂੰ ਪੂਰਾ ਨਾ ਕਰਨ ਨੂੰ ਲੈ ਕੇ ਐਤਵਾਰ ਨੂੰ ਭਾਜਪਾ 'ਤੇ ਹਮਲਾ ਕੀਤਾ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਰਾਮ ਮੰਦਰ ਨਿਰਮਾਣ ਲਈ ਕਾਨੂੰਨ ਬਣਾਉਣ ਦੀ ਮੰਗ ਕੀਤੀ। ਰਾਮਲੀਲਾ ਮੈਦਾਨ ਵਿਚ ਵਿਸ਼ਵ ਹਿੰਦੂ ਪਰੀਸ਼ਦ (ਵੀ. ਐੱਚ. ਪੀ.) ਦੀ ਇਕ ਰੈਲੀ 'ਚ ਬੋਲਦੇ ਹੋਏ ਆਰ. ਐੱਸ. ਐੱਸ. ਦੇ ਜੋਸ਼ੀ ਨੇ ਕਿਹਾ, ''ਜੋ ਅੱਜ ਸੱਤਾ 'ਚ ਹੈ, ਉਨ੍ਹਾਂ ਨੇ ਰਾਮ ਮੰਦਰ ਬਣਾਉਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਨੂੰ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਹੈ ਅਤੇ ਅਯੁੱਧਿਆ ਵਿਚ ਰਾਮ ਮੰਦਰ ਦੀ ਮੰਗ ਨੂੰ ਪੂਰਾ ਕਰਨਾ ਚਾਹੀਦਾ ਹੈ।''

ਭਾਜਪਾ ਦਾ ਨਾਂ ਲਏ ਬਿਨਾਂ ਉਨ੍ਹਾਂ ਨੇ ਕਿਹਾ, ''ਅਸੀਂ ਇਸ ਲਈ ਭੀਖ ਨਹੀਂ ਮੰਗ ਰਹੇ। ਅਸੀਂ ਆਪਣੀਆਂ ਭਾਵਨਾਵਾਂ ਜ਼ਾਹਰ ਕਰ ਰਹੇ ਹਾਂ। ਦੇਸ਼ 'ਰਾਮ ਰਾਜ' ਚਾਹੁੰਦਾ ਹੈ।'' ਇੱਥੇ ਦੱਸ ਦੇਈਏ ਕਿ ਰੈਲੀ ਵਿਚ ਹਜ਼ਾਰਾਂ ਲੋਕ ਅਯੁੱਧਿਆ ਵਿਚ ਰਾਮ ਮੰਦਰ ਬਣਾਉਣ ਦੀ ਮੰਗ ਨਾਲ ਰਾਮਲੀਲਾ ਮੈਦਾਨ 'ਚ ਜੁਟੇ ਹਨ। ਅਯੁੱਧਿਆ 'ਚ ਸਬੰਧਤ ਭੂਮੀ ਦੇ ਮਲਕਾਣਾ ਹੱਕ ਦਾ ਵਿਵਾਦ ਸੁਪਰੀਮ ਕੋਰਟ ਵਿਚ ਪੈਂਡਿੰਗ ਹੈ। ਅਗਲੇ ਸਾਲ ਜਨਵਰੀ ਵਿਚ ਅਦਾਲਤ ਸੁਣਵਾਈ ਦੀ ਤਰੀਕ ਦਾ ਐਲਾਨ ਕਰੇਗੀ। ਇਹ ਵਿਵਾਦ ਪਿਛਲੇ 25 ਸਾਲ ਤੋਂ ਸੁਲਝਿਆ ਨਹੀਂ ਹੈ।


Related News