ਸ਼੍ਰੀਰਾਮ ਜਨਮ ਭੂਮੀ ਖੇਤਰ ਟਰੱਸਟ ਦੇ ਪ੍ਰਧਾਨ ਮਹੰਤ ਨ੍ਰਿਤਯ ਗੋਪਾਲ ਦਾਸ ਹਸਪਤਾਲ ''ਚ ਦਾਖ਼ਲ

Wednesday, Jul 01, 2026 - 05:16 PM (IST)

ਸ਼੍ਰੀਰਾਮ ਜਨਮ ਭੂਮੀ ਖੇਤਰ ਟਰੱਸਟ ਦੇ ਪ੍ਰਧਾਨ ਮਹੰਤ ਨ੍ਰਿਤਯ ਗੋਪਾਲ ਦਾਸ ਹਸਪਤਾਲ ''ਚ ਦਾਖ਼ਲ

ਲਖਨਊ- ਅਯੁੱਧਿਆ ਸਥਿਤ ਰਾਮ ਮੰਦਰ ਨਾਲ ਜੁੜੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਪ੍ਰਧਾਨ ਮਹੰਤ ਨ੍ਰਿਤਿਆ ਗੋਪਾਲ ਦਾਸ ਨੂੰ ਸਿਹਤ ਵਿਗੜਨ ਤੋਂ ਬਾਅਦ ਇੱਥੇ ਮੇਦਾਂਤਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਮੈਡੀਕਲ ਬੁਲੇਟਿਨ ਦੇ ਅਨੁਸਾਰ, ਦਾਸ (89) ਨੂੰ 29 ਜੂਨ ਨੂੰ ਦੁਪਹਿਰ ਲਗਭਗ 1:30 ਵਜੇ ਐਮਰਜੈਂਸੀ ਵਿਭਾਗ 'ਚ ਲਿਆਂਦਾ ਗਿਆ ਸੀ ਅਤੇ ਉਸ ਸਮੇਂ ਉਹ ਬੇਹੋਸ਼ ਸਨ। ਹਸਪਤਾਲ ਦੇ ਅਨੁਸਾਰ, ਮੁੱਢਲੀ ਜਾਂਚ 'ਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ।

ਬੁਲੇਟਿਨ 'ਚ ਕਿਹਾ ਗਿਆ ਹੈ, "ਉਨ੍ਹਾਂ ਦਾ ਇਲਾਜ ਇਸ ਸਮੇਂ 'ਕ੍ਰਿਟੀਕਲ ਕੇਅਰ' ਸਪੈਸ਼ਲਿਸਟ ਡਾਕਟਰ ਦਿਲੀਪ ਅਤੇ ਉਨ੍ਹਾਂ ਦੀ ਟੀਮ ਦੀ ਨਿਗਰਾਨੀ ਹੇਠ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਆਈਸੀਯੂ 'ਚ ਦਾਖਲ ਕੀਤਾ ਗਿਆ ਹੈ, ਜਿੱਥੇ ਮਾਹਰ ਡਾਕਟਰਾਂ ਦੀ ਇਕ ਟੀਮ 24 ਘੰਟੇ ਨਿਗਰਾਨੀ ਰੱਖ ਰਹੀ ਹੈ। ਉਨ੍ਹਾਂ ਦੀ ਹਾਲਤ 'ਤੇ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਜ਼ਰੂਰੀ ਇਲਾਜ ਦਿੱਤਾ ਜਾ ਰਿਹਾ ਹੈ।"

ਟਰੱਸਟ ਦੀ ਸਥਾਪਨਾ ਰਾਮ ਮੰਦਰ ਦੇ ਨਿਰਮਾਣ ਦੀ ਦੇਖਰੇਖ ਲਈ ਕੀਤੀ ਗਈ ਸੀ। ਨ੍ਰਿਤਯ ਗੋਪਾਲ ਦਾਸ ਰਾਮ ਮੰਦਰ ਟਰੱਸਟ ਦੇ ਪ੍ਰਧਾਨ ਹਨ, ਜੋ ਰਾਮ ਮੰਦਰ ਦਾਨ ਵਿਵਾਦ 'ਤੇ 2 ਮੁੱਖ ਟਰੱਸਟੀਆਂ ਚੰਪਤ ਰਾਏ ਅਤੇ ਅਨਿਲ ਮਿਸ਼ਰਾ ਦੇ ਅਸਤੀਫ਼ੇ ਤੋਂ ਬਾਅਦ ਸਥਿਤੀ 'ਤੇ ਚਰਚਾ ਕਰਨ ਤੋਂ ਬਾਅਦ 6 ਜੁਲਾਈ ਨੂੰ ਇਕ ਮਹੱਤਵਪੂਰਨ ਬੈਠਕ ਕਰਨਗੇ। ਹਾਲਾਂਕਿ, ਉਮਰ ਸੰਬੰਧੀ ਸਮੱਸਿਆਵਾਂ ਕਾਰਨ ਦਾਸ ਦੀ ਟਰੱਸਟ ਨਾਲ ਜੁੜੀਆਂ ਪਿਛਲੀਆਂ ਕੁਝ ਬੈਠਕਾਂ ਡਿਜੀਟਲ ਮਾਧਿਅਮ ਨਾਲ ਹੋਈਆਂ ਸਨ। ਸੂਤਰਾਂ ਨੇ ਕਿਹਾ ਕਿ ਉਨ੍ਹਾਂ ਦੇ ਬੈਠਕ 'ਚ ਹਿੱਸਾ ਲੈਣ ਦੀ ਸੰਭਾਵਨਾ 'ਤੇ ਅਨਿਸ਼ਚਿਤਤਾ ਬਣੀ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News