ਭਾਰੀ ਮੀਂਹ ਕਾਰਨ RIMS ਹਸਪਤਾਲ ''ਚ ਭਰਿਆ ਪਾਣੀ, ਗੰਦੇ ਪਾਣੀ ''ਚੋਂ ਲੰਘਣ ਲਈ ਮਜ਼ਬੂਰ ਮਰੀਜ਼
Friday, Aug 07, 2026 - 10:48 AM (IST)
ਨੈਸ਼ਨਲ ਡੈਸਕ : ਝਾਰਖੰਡ ਦੇ ਰਾਂਚੀ ਵਿੱਚ ਮਾਨਸੂਨ ਨੇ ਆਪਣਾ ਅਸਲੀ ਰੂਪ ਦਿਖਾ ਦਿੱਤਾ ਹੈ। ਬੀਤੇ ਦਿਨੀਂ ਰਾਂਚੀ ਵਿਚ ਪਏ ਭਾਰੀ ਮੀਂਹ ਕਾਰਨ ਸ਼ਹਿਰ ਦੇ ਹਾਲਾਤ ਬਹੁਤ ਖ਼ਰਾਬ ਹੋ ਗਏ ਹਨ। ਮੀਂਹ ਕਾਰਨ ਪਾਣੀ ਦੀ ਨਿਕਾਸੀ ਦੀਆਂ ਗੰਭੀਰ ਸਮੱਸਿਆਵਾਂ ਪੈਦਾ ਹੋ ਗਈਆਂ ਹਨ, ਜਿਸ ਨਾਲ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਰਾਜੇਂਦਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਰਿਮਸ) ਦੇ ਜਨਰਲ ਵਾਰਡ ਵਿੱਚ ਮੀਂਹ ਦਾ ਪਾਣੀ ਭਰ ਗਿਆ, ਜਿਸ ਕਾਰਨ ਹਸਪਤਾਲ ਦੀਆਂ ਸੇਵਾਵਾਂ ਵਿੱਚ ਵਿਘਨ ਪਿਆ।
ਪੜ੍ਹੋ ਇਹ ਵੀ - 17 ਅਗਸਤ ਤੋਂ ਔਰਤਾਂ ਦੇ ਖਾਤੇ 'ਚ ਆਉਣਗੇ 3-3 ਹਜ਼ਾਰ ਰੁਪਏ! ਸ਼ੁਭੇਂਦੂ ਸਰਕਾਰ ਦਾ ਵੱਡਾ ਐਲਾਨ
ਇਸ ਨਾਲ ਹਸਪਤਾਲ ਵਿਚ ਇਲਾਜ, ਦਵਾਈ ਲੈਣ ਆਏ ਲੋਕਾਂ ਨੂੰ ਪਾਣੀ ਵਿਚੋਂ ਲੰਘਣ ਲਈ ਮਜ਼ਬੂਰ ਹੋਣਾ ਪਿਆ। ਮੀਂਹ ਕਾਰਨ ਬਣੇ ਇਨ੍ਹਾਂ ਹਾਲਾਤ ਨੂੰ ਦੇਖ ਕੇ ਹਸਪਤਾਲ ਵਿਚ ਇਲਾਜ ਕਰਵਾਉਣ ਲਈ ਆਏ ਮਰੀਜ਼ਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਿੰਤਾਵਾਂ ਪੈਦਾ ਹੋ ਗਈਆਂ ਹਨ। ਹਸਪਤਾਲ ਵਿਚ ਮੀਂਹ ਦਾ ਪਾਣੀ ਇੱਕਠਾਂ ਹੋਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਸਾਫ਼ ਦਿਖਾਈ ਦੇ ਰਿਹਾ ਕਿ ਮਰੀਜ਼ਾਂ ਦੇ ਬਿਸਤਰਿਆਂ ਦੇ ਹੇਠਾਂ ਵੱਡੀ ਮਾਤਰਾ ਵਿਚ ਪਾਣੀ ਇਕੱਠਾ ਹੈ, ਜੋ ਗੰਭੀਰ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ।
ਪੜ੍ਹੋ ਇਹ ਵੀ - ਰੱਖੜੀ ਮੌਕੇ ਔਰਤਾਂ ਦੇ ਖਾਤਿਆਂ 'ਚ ਆਉਣਗੇ 2500 ਰੁਪਏ, ਅੱਜ ਤੋਂ ਰਜਿਸਟ੍ਰੇਸ਼ਨ ਹੋਈ ਸ਼ੁਰੂ
ਵਾਰਡ ਭਰੇ ਹੋਏ ਹਨ ਅਤੇ ਹਰ ਪਾਸੇ ਗੰਦਗੀ ਹੈ। ਮਰੀਜ਼ਾਂ ਦੇ ਬਿਸਤਰਿਆਂ 'ਤੇ ਲੋਕ ਸਾਰਾ ਸਾਮਾਨ ਰੱਖ ਕੇ ਬੈਠੇ ਹੋਏ ਹੋਏ ਹਨ। ਇਸ ਸਬੰਧ ਵਿਚ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਸਮੱਸਿਆ ਭਾਰੀ ਬਾਰਸ਼ ਦੌਰਾਨ ਪਾਈਪਲਾਈਨ ਲੀਕ ਹੋਣ ਕਾਰਨ ਹੋਈ ਸੀ, ਜਿਸ ਨੂੰ ਦੇਖਭਾਲ ਟੀਮ ਦੁਆਰਾ ਤੁਰੰਤ ਠੀਕ ਕਰ ਦਿੱਤਾ ਗਿਆ ਸੀ। ਰਾਂਚੀ ਦੇ ਹਸਪਤਾਲ ਵਿਚ ਵਾਪਰੀ ਇਸ ਘਟਨਾ ਨੇ ਇੱਕ ਵਾਰ ਫਿਰ ਸ਼ਹਿਰ ਦੀ ਮਾਨਸੂਨ ਅਤੇ ਜਨਤਕ ਬੁਨਿਆਦੀ ਢਾਂਚੇ ਦੀ ਸਥਿਤੀ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਪੜ੍ਹੋ ਇਹ ਵੀ - 21 ਸਾਲ ਦਾ ਵਿਆਹ ਤੇ 5 ਜਵਾਕ! ਇਸ਼ਕ 'ਚ ਅੰਨ੍ਹੀ ਪਤਨੀ ਨਾਲ ਪਤੀ ਨੇ ਕਰ 'ਤਾ ਕੁਝ ਅਜਿਹਾ ਉੱਡ ਜਾਣਗੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
