ਦੁਖਦ ਖ਼ਬਰ: ਰੱਖੜੀ ਵਾਲੇ ਦਿਨ ਘਰ ''ਚ ਵਿਛਿਆ ਸੱਥਰ, ਦੋ ਸਕੇ ਭਰਾਵਾਂ ਦੀ ਮੌਤ

08/03/2020 4:03:29 PM

ਭਦੋਹੀ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲ੍ਹੇ ਦੇ ਕੋਤਵਾਲੀ ਇਲਾਕੇ 'ਚ ਸੋਮਵਾਰ ਨੂੰ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਦਰਅਸਲ ਬਿਜਲੀ ਦੇ ਕੰਰਟ ਦੀ ਲਪੇਟ 'ਚ ਆਏ ਤਿੰਨ ਸਕੇ ਭਰਾਵਾਂ 'ਚੋਂ 2 ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਕਰੰਟ ਦਾ ਜ਼ੋਰਦਾਰ ਝਟਕਾ ਲੱਗਣ ਕਾਰਨ ਦੂਰ ਜਾ ਡਿੱਗਿਆ। ਤੀਜੇ ਭਰਾ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਪੁਲਸ ਮੁਤਾਬਕ ਘਟਨਾ ਧੌਰਹਰਾ ਚੌਕੀ ਦੇ ਪਾਰਸਪੁਰ ਪਿੰਡ 'ਚ ਸੰਤੋਸ਼ ਚੌਰਸੀਆ ਦੇ ਮਕਾਨ ਦੇ ਨਿਰਮਾਣ ਅਧੀਨ ਹਿੱਸੇ 'ਚ ਅੱਜ ਭਾਵ ਸੋਮਵਾਰ ਨੂੰ ਵਾਪਰੀ।

ਇਹ ਵੀ ਪੜ੍ਹੋ: ਰੱਖੜੀ ਵਾਲੇ ਦਿਨ ਬੁੱਝਿਆ ਘਰ ਦਾ ਚਿਰਾਗ, ਦੋ ਭੈਣਾਂ ਦੇ ਸਿਰ ਤੋਂ ਉੱਠਿਆ ਭਰਾ ਦਾ ਸਾਇਆ

ਰੱਖੜੀ ਦੇ ਤਿਉਹਾਰ ਮੌਕੇ ਦਿਨ ਭਰਾਵਾਂ ਦੀ ਇਕਲੌਤੀ 9 ਸਾਲ ਦੀ ਭੈਣ ਰੋਸ਼ਨੀ ਆਪਣੇ ਵੀਰਾਂ ਦੇ ਗੁੱਟ 'ਤੇ ਰੱਖੜੀ ਬੰਨ੍ਹਣ ਦੀ ਤਿਆਰੀ ਕਰ ਚੁੱਕੀ ਸੀ। ਇਸ ਦੌਰਾਨ ਭਰਾ ਇਸ਼ਨਾਨ ਕਰ ਕੇ ਤਿਆਰ ਹੋ ਰਹੇ ਸਨ। ਪੁਲਸ ਮੁਤਾਬਕ ਘਰ ਦੇ ਨਿਰਮਾਣ ਅਧੀਨ ਹਿੱਸੇ 'ਚ ਗੀਲੇ ਫ਼ਰਸ਼ ਤੋਂ ਬਿਜਲੀ ਦੀ ਤਾਰ ਦੇ ਸੰਪਰਕ ਆਉਣ ਤੋਂ ਬਾਅਦ ਉਨ੍ਹਾਂ ਨੂੰ ਕਰੰਟ ਲੱਗ ਗਿਆ। ਪੁਲਸ ਦਾ ਕਹਿਣਾ ਹੈ ਕਿ ਕਰੰਟ ਲੱਗਣ ਕਾਰਨ ਨਿਤੀਸ਼ ਚੌਰਸੀਆ (21), ਰਿਤਿਕ ਚੌਰਸੀਆ (19) ਦੀ ਮੌਤ ਗਈ, ਉੱਥੇ ਹੀ ਰੋਸ਼ਨ (12) ਵੀ ਬਿਜਲੀ ਦਾ ਝਟਕਾ ਲੱਗਣ ਕਾਰਨ ਜ਼ਖਮੀ ਹੋ ਗਿਆ। ਮੌਕੇ 'ਤੇ ਪੁੱਜੇ ਚੌਕੀ ਇੰਚਾਰਜ ਇੰਦਰਜੀਤ ਯਾਦਵ ਨੇ ਜ਼ਰੂਰੀ ਕਾਰਵਾਈ ਕਰ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਇਸ ਦੁਖਦਾਈ ਘਟਨਾ ਮਗਰੋਂ ਪੂਰੇ ਪਰਿਵਾਰ 'ਚ ਮਾਤਮ ਛਾ ਗਿਆ ਹੈ। ਭੈਣ ਵਲੋਂ ਆਪਣੇ ਵੀਰਾਂ ਦੇ ਗੁੱਟ 'ਤੇ ਰੱਖੜੀ ਬੰਨ੍ਹਣ ਦੀ ਆਸ ਅਧੂਰੀ ਰਹਿ ਗਈ। 

ਇਹ ਵੀ ਪੜ੍ਹੋ: ਕੈਨੇਡਾ 'ਚ ਫ਼ੌਤ ਹੋਏ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਹੀਪਾਲ ਦਾ ਹੋਇਆ ਸਸਕਾਰ, ਪਰਿਵਾਰ ਨੇ ਸਿਹਰਾ ਲਾ ਕੀਤਾ ਵਿਦਾ


Tanu

Content Editor

Related News