'ਗੇਮ ਚੇਂਜਰ' ਸਾਬਤ ਹੋਏ ਰਾਕੇਸ਼ ਟਿਕੈਤ ਦੇ ਹੰਝੂ, ਕਿਸਾਨਾਂ ਦੀ ਵੱਧਦੀ ਗਿਣਤੀ ਵੇਖ ਪ੍ਰਸ਼ਾਸਨ ਨੇ ਲਿਆ 'ਯੂ-ਟਰਨ'

01/29/2021 3:57:47 PM

ਗਾਜੀਆਬਾਦ (ਵਾਰਤਾ) : ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਅਤੇ ਗਾਜੀਪੁਰ ਸਰਹੱਦ ’ਤੇ ਅੰਦੋਲਨ ਦੀ ਅਗਵਾਈ ਕਰ ਰਹੇ ਰਾਕੇਸ਼ ਟਿਕੈਤ ਦੇ ਹੰਝੂ ਕੰਮ ਕਰ ਗਏ, ਉਨ੍ਹਾਂ ਦੀ ਅਪੀਲ ਦੇ ਬਾਅਦ ਕਿਸਾਨਾਂ ਦਾ ਇਕੱਠ ਗਾਜੀਪੁਰ ’ਤੇ ਇਕ ਵਾਰ ਫਿਰ ਜਮ੍ਹਾ ਹੋ ਗਿਆ। ਸਥਿਤੀ ਨੂੰ ਵੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਯੂ ਟਰਨ ਲੈਂਦੇ ਹੋਏ ਪੁਲਸ ਦੀ ਗਿਣਤੀ ਨੂੰ ਕੰਟਰੋਲ ਕਰ ਦਿੱਤਾ। ਗਾਜੀਪੁਰ ਸਰਹੱਦ ’ਤੇ ਸ਼ੁੱਕਰਵਾਰ ਸਵੇਰੇ ਇਕ ਵਾਰ ਫਿਰ ਅੰਦੋਲਨਕਾਰੀਆਂ ਦੀ ਚਹਿਲ ਕਦਮੀ ਵਧਦੀ ਵੀ ਨਜ਼ਰ ਆਉਣ ਲੱਗੀ ਹੈ।

ਇਹ ਵੀ ਪੜ੍ਹੋ: ਸਿੰਘੂ ਸਰਹੱਦ ’ਤੇ ਹੰਗਾਮਾ, ਪੁਲਸ ਨੇ ਚਲਾਏ ਹੰਝੂ ਗੈਸ ਦੇ ਗੋਲੇ

PunjabKesari

26 ਜਨਵਰੀ ਨੂੰ ਦਿੱਲੀ ਦੇ ਲਾਲ ਕਿਲ੍ਹੇ ’ਤੇ ਹੋਈ ਹਿੰਸਕ ਘਟਨਾਵਾਂ ਦੇ ਬਾਅਦ ਕਿਸਾਨਾਂ ਦਾ ਮਨੋਬਲ ਟੁੱਟ ਗਿਆ ਸੀ ਕਈ ਕਿਸਾਨ ਪੁਲਸ ਦੀ ਐਫ.ਆਈ.ਆਰ. ਦੇ ਬਾਅਦ ਗ੍ਰਿਫ਼ਤਾਰੀ ਦੇ ਡਰੋਂ ਆਪਣੇ-ਆਪਣੇ ਸਥਾਨਾਂ ’ਤੇ ਵਾਪਸ ਪਰਤਣ ਲੱਗੇ ਸਨ। ਇਸ ਗੱਲ ਦਾ ਫ਼ਾਇਦਾ ਚੁੱਕ ਕੇ ਉਤਰ ਪ੍ਰਦੇਸ਼ ਸਰਕਾਰ ਨੇ ਵੀ ਕਿਸਾਨਾਂ ਨੂੰ ਖਦੇੜਣ ਦੀ ਯੋਜਨਾ ’ਤੇ ਕੰਮ ਸ਼ੁਰੂ ਕਰ ਦਿੱਤਾ। ਵੀਰਵਾਰ ਸਵੇਰ ਤੋਂ ਹੀ ਗਾਜੀਪੁਰ ਸਰਹੱਦ ’ਤੇ ਪੁਲਸ ਫੋਰਸ ਅਚਾਨਕ ਵੱਧ ਗਈ। ਇਸ ਦੌਰਾਨ ਪੁਲਸ ਨੇ ਕਈ ਵਾਰ ਫਲੈਗ ਮਾਰਚ ਵੀ ਕੱਢਿਆ ਅਤੇ ਕਿਸਾਨਾਂ ਨੂੰ ਹਲਕੇ ਬਲ ਨਾਲ ਖਦੇੜਣ ਦੀ ਕੋਸ਼ਿਸ਼ ਵੀ ਕੀਤੀ। ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਸਰਹੱਦੀ ਖੇਤਰ ਖਾਲ੍ਹੀ ਕਰਣ ਲਈ ਨੋਟਿਸ ਵੀ ਦੇ ਦਿੱਤੇ ਸੀ, ਇਸ ਦੇ ਬਾਅਦ ਕੁੱਝ ਪੁਲਸ ਕਰਮੀ ਰਾਕੇਸ਼ ਟਿਕੈਤ ਨੂੰ ਰੰਗ ਮੰਚ ਤੋਂ ਹਟਾਉਣ ਲਈ ਪਹੁੰਚ ਗਏ।

ਇਹ ਵੀ ਪੜ੍ਹੋ: ਰਾਕੇਸ਼ ਟਿਕੈਤ ਦੇ ਹੰਝੂਆਂ ਨੇ ਮੁੜ ਪਾਈ ਕਿਸਾਨੀ ਘੋਲ ’ਚ ਜਾਨ, ਗਾਜ਼ੀਪੁਰ ਸਰਹੱਦ ’ਤੇ ਪੁੱਜੇ ਮਨੀਸ਼ ਸਿਸੋਦੀਆ

PunjabKesari

ਹਾਲਾਂਕਿ ਇਸ ਤੋਂ ਪਹਿਲਾਂ ਕਿਸਾਨ ਯੂਨੀਅਨ ਦੇ ਪ੍ਰਧਾਨ ਨਰੇਸ਼ ਟਿਕੈਤ ਅੰਦੋਲਨ ਨੂੰ ਖ਼ਤਮ ਕੀਤੇ ਜਾਣ ਦੀ ਸਹਿਮਤੀ ਵਿਅਕਤ ਕਰ ਚੁੱਕੇ ਸਨ ਪਰ ਰੰਗ ਮੰਚ ’ਤੇ ਪਹੁੰਚੀ ਪੁਲਸ ਅਤੇ ਬਲਪੂਰਵਕ ਹਟਾਉਣ ਦੀ ਕੋਸ਼ਿਸ਼ ਦੇ ਬਾਅਦ ਰਾਕੇਸ਼ ਟਿਕੈਤ ਦੇ ਹੰਝੂ ਨੇ ਸਾਰੀ ਬਾਜੀ ਪਲਟ ਦਿੱਤੀ। ਟਿਕੈਤ ਦੇ ਹੰਝੂਆਂ ਦੇ ਬਾਅਦ ਕਿਸਾਨ ਯੂਨੀਅਨ ਨੇ ਅੰਦੋਲਨ ਸਮਾਪਤੀ ਦੀ ਸਹਿਮਤੀ ਨੂੰ ਵਾਪਸ ਲੈ ਕੇ ਇਸ ਨੂੰ ਜਾਰੀ ਰੱਖਣ ਦੀ ਘੋਸ਼ਣਾ ਕਰ ਦਿੱਤੀ ਅਤੇ ਰਾਤੋ-ਰਾਤ ਉਤਰ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਕੂਚ ਸ਼ੁਰੂ ਕਰ ਦਿੱਤਾ ਅਤੇ ਨੇੜੇ ਰਹਿੰਦੇ ਕਿਸਾਨ ਉਸੇ ਸਮੇਂ ਗਾਜੀਪੁਰ ਸਰਹੱਦ ’ਤੇ ਪਹੁੰਚ ਗਏ। ਸਵੇਰ ਹੁੰਦੇ ਹੁੰਦੇ ਹਜ਼ਾਰਾਂ ਦੀ ਗਿਣਤੀ ਵਿਚ ਟਰੈਕਟਰਾਂ ਦੀ ਗਾਜੀਪੁਰ ਸਰਹੱਦ ’ਤੇ ਲਾਈਨ ਲੱਗ ਗਈ। ਅੰਦੋਲਨ ਥਾਂ ’ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਨੇਤਾ ਦੇ ਹੰਝੂ ਜਾਇਆ ਨਹੀਂ ਜਾਣਗੇ। ਗਾਜੀਪੁਰ ਸਰਹੱਦ ’ਤੇ ਦੇਰ ਰਾਤ ਪੁੱਜੇ ਕਿਸਾਨਾਂ ਦੀ ਭੀੜ ਖੁੱਲੇ ਆਸਮਾਨ ਦੇ ਹੇਠਾਂ ਸੋਣ ਲਈ ਮਜ਼ਬੂਰ ਰਹੀ। ਇੱਥੇ ਤੱਕ ਕਿ ਕਈ ਕਿਸਾਨ ਨੇਤਾ ਰੰਗ ਮੰਚ ਦੇ ਸਾਹਮਣੇ ਹੀ ਬਿਸਤਰਾ ਲਗਾ ਕੇ ਲੰਮੇ ਪਏ ਨਜ਼ਰ ਆਏ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਖ਼ਤਮ ਕਰਨੀ ਚਾਹੁੰਦੀ ਹੈ ਸਰਕਾਰ, ਪੁਲਸ ਦੇ ਨੋਟਿਸਾਂ ਤੋਂ ਡਰਾਂਗੇ ਨਹੀਂ: ਸੰਯੁਕਤ ਕਿਸਾਨ ਮੋਰਚਾ

PunjabKesari

ਇਸ ਤੋਂ ਪਹਿਲਾਂ ਬੁੱਧਵਾਰ ਦੀ ਸ਼ਾਮ ਤੋਂ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਗਾਜੀਪੁਰ ਸਰਹੱਦ ’ਤੇ ਲਗਾਏ ਗਏ ਜਨਤਕ ਚਲਦੇ-ਫਿਰਦੇ ਟਾਇਲਟ, ਪਾਣੀ ਦੀ ਸਪਲਾਈ ਅਤੇ ਹੋਰ ਸਵਿਧਾਵਾਂ ਹਟਾ ਲਈਆਂ ਸਨ। ਇਸ ਘਟਨਾ ਦੇ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਅਜੇ ਕੁੱਝ ਵੀ ਦੱਸਣ ਨੂੰ ਤਿਆਰ ਨਹੀਂ ਹਨ, ਉਨ੍ਹਾਂ ਦਾ ਸਿਰਫ਼ ਇੰਨਾ ਹੀ ਕਹਿਣਾ ਹੈ ਕਿ ਉਹ ਸਥਿਤੀ ਦਾ ਜਾਇਜ਼ਾ ਲੈ ਕੇ ਸਰਕਾਰ ਨੂੰ ਸੂਚਤ ਕਰਣ ਦਾ ਕੰਮ ਕਰ ਰਹੇ ਹਨ। 

ਇਹ ਵੀ ਪੜ੍ਹੋ: ਸਿੰਘੂ ਸਰਹੱਦ ’ਤੇ ਹੰਗਾਮੇ ਦੌਰਾਨ ਐੱਸ.ਐੱਚ.ਓ. ਜ਼ਖ਼ਮੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।   


cherry

Content Editor

Related News