ਯੋਗੀ ਸਰਕਾਰ ਵਲੋਂ ਗੰਨੇ ਦੇ ਖਰੀਦ ਮੁੱਲ ’ਚ ਵਾਧਾ, ਟਿਕੈਤ ਬੋਲੇ- ‘ਇਹ ਕਿਸਾਨਾਂ ਨਾਲ ਮਜ਼ਾਕ ਹੈ’

Monday, Sep 27, 2021 - 05:01 PM (IST)

ਯੋਗੀ ਸਰਕਾਰ ਵਲੋਂ ਗੰਨੇ ਦੇ ਖਰੀਦ ਮੁੱਲ ’ਚ ਵਾਧਾ, ਟਿਕੈਤ ਬੋਲੇ- ‘ਇਹ ਕਿਸਾਨਾਂ ਨਾਲ ਮਜ਼ਾਕ ਹੈ’

ਮੁਜ਼ੱਫਰਨਗਰ (ਭਾਸ਼ਾ)— ਭਾਰਤੀ ਕਿਸਾਨ ਯੂਨੀਅਨ (ਬੀ. ਕੇ. ਯੂ.) ਦੇ ਆਗੂ ਰਾਕੇਸ਼ ਟਿਕੈਤ ਨੇ ਗੰਨੇ ਦੇ ਖਰੀਦ ਮੁੱਲ ’ਚ ਵਾਧੇ ਦੇ ਉੱਤਰ ਪ੍ਰਦੇਸ਼ ਸਰਕਾਰ ਦੇ ਐਲਾਨ ਨੂੰ ਕਿਸਾਨਾਂ ਨਾਲ ਇਕ ਵੱਡਾ ਮਜ਼ਾਕ ਕਰਾਰ ਦਿੱਤਾ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸੂਬੇ ਵਿਚ ਗੰਨੇ ਦੇ ਖਰੀਦ ਮੁੱਲ ’ਚ 25 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਦਾ ਐਲਾਨ ਕੀਤਾ ਹੈ, ਜਿਸ ’ਤੇ ਟਿਕੈਤ ਨੇ ਇਹ ਟਿੱਪਣੀ ਕੀਤੀ ਹੈ। 

ਇਹ ਵੀ ਪੜ੍ਹੋ: CM ਯੋਗੀ ਦਾ ਕਿਸਾਨਾਂ ਨੂੰ ਤੋਹਫ਼ਾ, ਗੰਨੇ ਦੇ ਸਮਰਥਨ ਮੁੱਲ ’ਚ ਕੀਤਾ 25 ਰੁਪਏ ਵਾਧਾ

PunjabKesari

 

ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਗੰਨੇ ਦੀ ਕੀਮਤ ਵਧਾ ਕੇ 350 ਰੁਪਏ ਪ੍ਰਤੀ ਕੁਇੰਟਲ ਕੀਤਾ ਹੈ, ਜੋ ਕਿ ਪਹਿਲਾਂ 325 ਰੁਪਏ ਪ੍ਰਤੀ ਕੁਇੰਟਲ ਸੀ। ਟਿਕੈਤ ਨੇ ਕਿਹਾ ਕਿ ਕਿਸਾਨਾਂ ਨੂੰ 25 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਮਨਜ਼ੂਰ ਨਹੀਂ ਹੈ। ਇਹ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨਾਲ ਇਕ ਵੱਡਾ ਮਜ਼ਾਕ ਹੈ। ਤਿੰਨ ਸਰਕਾਰਾਂ ਦੇ ਕਾਰਜਕਾਲ ਦੇ ਇਹ ਸਭ ਤੋਂ ਘੱਟ ਵਾਧਾ ਹੈ। ਕਿਸਾਨ ਇਸ ਮਜ਼ਾਕ ਨੂੰ ਭੁੱਲੇਗਾ ਨਹੀਂ। ਟਿਕੈਤ ਨੇ ਦਾਅਵਾ ਕੀਤਾ ਕਿ ਉੱਤਰ ਪ੍ਰਦੇਸ਼ ਦੇ ਗੁਆਂਢੀ ਸੂਬਿਆਂ ਵਿਚ ਗੰਨੇ ਦਾ ਖਰੀਦ ਮੁੱਲ ਵੱਧ ਹੈ ਅਤੇ ਉੱਥੇ ਡੀਜ਼ਲ ਸਸਤਾ ਹੈ। ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ’ਚ ਡੀਜ਼ਲ ਮਹਿੰਗਾ ਹੋਣ ਕਾਰਨ ਸੂਬਾ ਸਰਕਾਰ ਵਲੋਂ ਇਹ ਵਾਧਾ ਨਾਕਾਫ਼ੀ ਹੈ।

ਇਹ ਵੀ ਪੜ੍ਹੋ: ਕਿਸਾਨਾਂ ਦਾ ਭਾਰਤ ਬੰਦ: ਦਿੱਲੀ ਪੁਲਸ ਨੇ ਸਰਹੱਦਾਂ ’ਤੇ ਸੁਰੱਖਿਆ ਕੀਤੀ ਸਖ਼ਤ (ਵੇਖੋ ਤਸਵੀਰਾਂ)


author

Tanu

Content Editor

Related News