ਖ਼ੁਫ਼ੀਆ ਏਜੰਸੀਆਂ ਦੀ ਰਿਪੋਰਟ 'ਤੇ ਬੋਲੇ ਰਿਕੇਸ਼ ਟਿਕੈਤ, ਕਿਹਾ- 'ਜੇਕਰ ਕੋਈ ਸ਼ੱਕੀ ਹੈ ਤਾਂ ਭੇਜੋ ਸਲਾਖਾਂ ਪਿੱਛੇ'

Saturday, Dec 12, 2020 - 01:27 PM (IST)

ਖ਼ੁਫ਼ੀਆ ਏਜੰਸੀਆਂ ਦੀ ਰਿਪੋਰਟ 'ਤੇ ਬੋਲੇ ਰਿਕੇਸ਼ ਟਿਕੈਤ, ਕਿਹਾ- 'ਜੇਕਰ ਕੋਈ ਸ਼ੱਕੀ ਹੈ ਤਾਂ ਭੇਜੋ ਸਲਾਖਾਂ ਪਿੱਛੇ'

ਨਵੀਂ ਦਿੱਲੀ— ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਜੇਕਰ ਬੈਨ ਕੀਤੀਆਂ ਗਈਆਂ ਸੰਸਥਾਵਾਂ ਦੇ ਲੋਕ ਸਾਡੇ ਆਲੇ-ਦੁਆਲੇ ਨਜ਼ਰ ਆ ਰਹੇ ਹਨ ਤਾਂ ਖ਼ੁਫੀਆ ਏਜੰਸੀਆਂ ਨੂੰ ਉਨ੍ਹਾਂ ਨੂੰ ਫੜ ਕੇ ਜੇਲ੍ਹ ਭੇਜਣਾ ਚਾਹੀਦਾ ਹੈ। ਸਾਨੂੰ ਆਪਣੇ ਅੰਦੋਲਨਕਰਤਾਵਾਂ ਵਿਚਾਲੇ ਅਜਿਹਾ ਕੋਈ ਸ਼ਖਸ ਨਜ਼ਰ ਨਹੀਂ ਆ ਰਿਹਾ ਹੈ। ਜੇਕਰ ਸਾਨੂੰ ਅਜਿਹਾ ਕੋਈ ਮਿਲਿਆ ਤਾਂ ਅਸੀਂ ਉਨ੍ਹਾਂ ਨੂੰ ਬਾਹਰ ਕੱਢ ਦੇਵਾਂਗੇ। ਦਰਅਸਲ ਰਾਕੇਸ਼ ਕੋਲੋਂ ਖ਼ੁਫੀਆ ਰਿਪੋਰਟ ਬਾਬਤ ਸਵਾਲ ਪੁੱਛਿਆ ਗਿਆ ਸੀ। ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਸ਼ਾਂਤਮਈ ਹੈ।  

ਇਹ ਵੀ ਪੜ੍ਹੋ: ਜੇਲ੍ਹਾਂ 'ਚ ਬੰਦ ਲੋਕਾਂ ਦੇ ਪੋਸਟਰ ਲਹਿਰਾਉਣ ਦਾ ਮੁੱਦਾ ਭਖਿਆ, ਖੇਤੀਬਾੜੀ ਮੰਤਰੀ ਨੇ ਜਤਾਇਆ ਇਤਰਾਜ਼

PunjabKesari

ਸੂਤਰਾਂ ਮੁਤਾਬਕ ਕਿਸਾਨ ਅੰਦੋਲਨ ਨਾਲ ਜੁੜੀ ਇਕ ਰਿਪੋਰਟ ਸਰਕਾਰ ਨੂੰ ਭੇਜ ਗਈ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਖੱਬੇ ਪੱਖੀ ਅਤੇ ਕਟੜਪੰਥੀਆਂ ਨੇ ਕਿਸਾਨਾਂ ਦੇ ਅੰਦੋਲਨ ਨੂੰ ਹਾਈਜੈੱਕ ਕਰ ਲਿਆ ਹੈ। ਇਸ ਗੱਲ ਦੀ ਭਰੋਸੇਯੋਗ ਖ਼ੁਫੀਆ ਇਨਪੁਟ ਹੈ ਕਿ ਇਹ ਤੱਤ ਕਿਸਾਨਾਂ ਨੂੰ ਹਿੰਸਾ, ਸਾੜ ਫੂਕ ਅਤੇ ਜਨਤਕ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਲਈ ਉਕਸਾਉਣ ਦੀ ਯੋਜਨਾ ਬਣਾ ਰਹੇ ਹਨ। ਇਸ ਗੱਲ ਦੇ ਸਬੂਤ ਵੀ ਹਨ ਕਿ ਟੁਕੜੇ-ਟੁਕੜੇ ਗੈਂਗ ਕਿਸਾਨ ਅੰਦੋਲਨ ਨੂੰ ਓਵਰਟੇਕ ਕਰਨ ਵਿਚ ਲੱਗਾ ਹੈ। 

ਇਹ ਵੀ ਪੜ੍ਹੋਕਿਸਾਨ ਅੰਦੋਲਨ: ਸਥਿਤੀਆਂ ਅਨੁਸਾਰ ਲਏ ਜਾਣਗੇ ਅਗਲੇ ਫ਼ੈਸਲੇ: ਜੋਗਿੰਦਰ ਸਿੰਘ ਉਗਰਾਹਾਂ

ਦੱਸਣਯੋਗ ਹੈ ਕਿ ਟਿਕਰੀ ਸਰਹੱਦ 'ਤੇ ਵੀਰਵਾਰ ਨੂੰ ਜੇਲ੍ਹਾਂ ਵਿਚ ਬੰਦ ਅਤੇ ਹਕੂਮਤ ਦੇ ਸ਼ਿਕਾਰ ਬੁੱਧੀਜੀਵੀਆਂ ਦੇ ਪੋਸਟਰ ਕਿਸਾਨੀ ਅੰਦੋਲਨ 'ਚ ਉਭਾਰਨ ਦਾ ਮੁੱਦਾ ਭਖ ਗਿਆ ਹੈ। ਦਰਅਸਲ ਕਿਸਾਨਾਂ ਦੇ ਅੰਦੋਲਨ ਵਿਚ ਦਿੱਲੀ ਹਿੰਸਾ ਦੇ ਦੋਸ਼ੀ ਸ਼ਾਰਜੀਲ ਇਮਾਮ ਅਤੇ ਉਮਰ ਖਾਲਿਦ ਦੇ ਪੋਸਟਰ ਲਹਿਰਾਏ ਗਏ, ਜੋ ਕਿ ਕਿਸਾਨ ਅੰਦੋਲਨ ਦੇ ਮੁੱਦੇ ਨਹੀਂ ਹੋ ਸਕਦੇ। ਇਸ ਬਾਬਤ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਵੀ ਇਤਰਾਜ਼ ਜਤਾਇਆ ਅਤੇ ਕਿਹਾ ਕਿ ਐੱਮ. ਐੱਸ. ਪੀ. ਕਿਸਾਨ ਦਾ ਮੁੱਦਾ ਹੋ ਸਕਦਾ ਹੈ ਪਰ ਇਸ ਤਰ੍ਹਾਂ ਦੇ ਪੋਸਟਰ ਅਤੇ ਇਸ ਦੇ ਮੁੱਦੇ ਨੂੰ ਚੁੱਕਣ ਦਾ ਕੀ ਮਤਲਬ ਹੈ? ਉਨ੍ਹਾਂ ਕਿਹਾ ਕਿ ਮੱਦੇ ਨੂੰ ਭਟਕਾਉਣ ਲਈ ਅਜਿਹਾ ਕੀਤਾ ਜਾ ਰਿਹਾ ਹੈ। 

ਇਹ ਹੈ ਪੂਰਾ ਮਾਮਲਾ—
ਦਰਅਸਲ ਕਿਸਾਨ ਅੰਦੋਲਨ ਵਿਚਾਲੇ ਵੀਰਵਾਰ ਨੂੰ ਮਨੁੱਖੀ ਅਧਿਕਾਰ ਦਿਹਾੜੇ ਮੌਕੇ ਟਿਕਰੀ ਸਰਹੱਦ 'ਤੇ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਦੇ ਮੰਚ 'ਤੇ ਇਕ ਪੋਸਟਰ ਲਾਇਆ ਗਿਆ, ਜਿਸ ਵਿਚ ਉਮਰ ਖਾਲਿਦ, ਸ਼ਰਜੀਲ ਇਮਾਮ, ਗੌਤਮ ਨਵਲਖਾ ਸਮੇਤ ਹੋਰ ਲੋਕਾਂ ਦੀ ਰਿਹਾਈ ਦੀ ਮੰਗ ਕੀਤੀ ਗਈ ਸੀ। ਦੋਸ਼ ਲਾਇਆ ਗਿਆ ਹੈ ਕਿ ਇਨ੍ਹਾਂ ਸਾਰਿਆਂ ਨੂੰ ਝੂਠੇ ਕੇਸਾਂ 'ਚ ਜੇਲ੍ਹ ਭੇਜਿਆ ਗਿਆ ਹੈ, ਅਜਿਹੇ ਵਿਚ ਸਰਕਾਰ ਨੂੰ ਇਨ੍ਹਾਂ ਨੂੰ ਤੁਰੰਤ ਰਿਹਾਅ ਕਰਨਾ ਚਾਹੀਦਾ ਹੈ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

Tanu

Content Editor

Related News