ਚੋਣਾਂ ਜਿੱਤਣ 'ਚ ਸਮਰੱਥ ਉਮੀਦਵਾਰਾਂ ਨੂੰ ਹੀ ਮਿਲਣਗੀਆਂ ਟਿਕਟਾਂ: ਰਾਕੇਸ਼ ਸਿੰਘ
Friday, Jun 22, 2018 - 05:26 PM (IST)

ਭੋਪਾਲ— ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮੱਧ ਪ੍ਰਦੇਸ਼ ਪ੍ਰਧਾਨ ਰਾਕੇਸ਼ ਸਿੰਧ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਜਿੱਤਣਾ ਭਾਜਪਾ ਦਾ ਟੀਚਾ ਹੈ। ਪਾਰਟੀਆਂ ਆਉਣ ਵਾਲੀਆਂ ਚੋਣਾਂ 'ਚ ਉਨ੍ਹਾਂ ਲੋਕਾਂ ਨੂੰ ਹੀ ਉਮੀਦਵਾਰ ਬਣਾਉਣਗੀਆਂ, ਜੋ ਚੋਣਾਂ ਜਿੱਤਣ ਵਾਲੇ ਹੋਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕਈ ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਹਨ। ਇਸ ਵਾਰ ਵੀ ਕੱਟਣਗੇ।
ਪਾਰਟੀ ਕਾਰਜਕਾਲ 'ਚ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਚਰਚਾ ਕਰਦੇ ਹੋਏ ਸਿੰਘ ਨੇ ਕਿਹਾ ਕਿ ਭਾਜਪਾ ਆਉਣ ਵਾਲੀਆਂ ਚੋਣਾਂ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਲਈ ਕਈ ਵਿਧਾਨ ਸਭਾ ਦੀਆਂ ਟਿਕਟਾਂ ਕੱਟ ਸਕਦੇ ਹਾਂ। ਇਹ ਪਹਿਲੀ ਵਾਰ ਨਹੀਂ ਹੋਵੇਗਾ, ਪਹਿਲਾਂ ਵੀ ਟਿਕਟਾਂ ਕੱਟੀਆਂ ਹਨ। ਇਸ ਵਾਰ ਵੀ ਵਿਧਾਇਕਾਂ ਦੀਆਂ ਟਿਕਟਾਂ ਕੱਟਣਗੇ ਪਰ ਕਿੰਨੇ ਵਿਧਾਇਕਾਂ ਦੀਆਂ ਟਿਕਟਾਂ ਕੱਟਣਗੇ, ਇੱਥੇ ਕਿਹਾ ਨਹੀਂ ਜਾ ਸਕਦਾ।
ਜਾਣਕਾਰੀ ਮੁਤਾਬਕ ਭਾਜਪਾ ਕਾਰਜਕਾਲ 'ਚ ਇਨੀਂ ਦਿਨੀਂ ਬੈਠਕਾਂ ਦਾ ਦੌਰਾ ਜਾਰੀ ਹੈ, ਲਗਾਤਾਰ ਵਿਧਾਨ ਸਭਾ ਵਾਰ ਸਮੀਖਿਆ ਹੋ ਰਹੀ ਹੈ। ਹੋਰ ਸਮਾਜ ਦੇ ਪ੍ਰਤੀਨਿਧੀਆਂ ਨਾਲ ਚਰਚਾ ਜਾਰੀ ਹੈ। ਭਾਜਪਾ ਹਰ ਵਰਗ ਨੂੰ ਸਾਧਣ ਦੀ ਕੋਸ਼ਿਸ਼ ਕਰ ਰਹੀ ਹੈ।