ਰਿਸ਼ਵਤ ਕਾਂਡ 'ਚ ਸਾਬਕਾ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਨੂੰ ਕਲੀਨ ਚਿੱਟ

Saturday, Mar 07, 2020 - 10:22 PM (IST)

ਨਵੀਂ ਦਿੱਲੀ — ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਸ਼ਨੀਵਾਰ ਨੂੰ ਰਿਸ਼ਵਤ ਕਾਂਡ 'ਚ ਕੇਂਦਰੀ ਜਾਂਚ ਏਜੰਸੀ ਦੇ ਸਾਬਕਾ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਅਤੇ ਡੀ.ਐੱਸ.ਪੀ. ਦੇਵੇਂਦਰ ਕੁਮਾਰ ਨੂੰ ਕਲੀਨ ਚਿੱਟ ਦੇ ਦਿੱਤੀ। ਸੀ.ਬੀ.ਆਈ. ਵੱਲੋਂ ਦਾਇਰ ਚਾਰਜਸ਼ੀਟ 'ਤੇ ਸਹਿਮਤੀ ਦਿੰਦੇ ਹੋਏ ਵਿਸ਼ੇਸ਼ ਜੱਜ ਸੰਜੀਵ ਅਗਰਵਾਲ ਨੇ ਕਿਹਾ ਕਿ ਅਸਥਾਨਾ ਅਤੇ ਕੁਮਾਰ ਖਿਲਾਫ ਅੱਗੇ ਦੀ ਕਾਰਵਾਈ ਲਈ ਮੌਜੂਦਾ ਸਬੂਤ ਨਹੀਂ ਹਨ। ਜੇਕਰ ਭਵਿੱਖ 'ਚ ਜਾਂਚ 'ਚ ਨਵੇਂ ਤੱਥ ਸਾਹਮਣੇ ਆਉਂਦੇ ਹਨ ਤਾਂ ਅਸੀਂ ਦੇਖਾਂਗੇ। ਜਾਂਚ ਏਜੰਸੀ ਨੇ 11 ਫਰਵਰੀ ਨੂੰ ਦਾਇਰ ਚਰਜਸ਼ੀਟ 'ਚ ਅਸਥਾਨਾ ਅਤੇ ਹੋਰ ਦੋਸ਼ੀਆਂ ਖਿਲਾਫ ਭ੍ਰਿਸ਼ਟਾਚਾਰ ਦੇ ਸਬੂਤ ਨਹੀਂ ਹੋਣ ਦੀ ਗੱਲ ਕਹੀ ਸੀ।
ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਸੰਜੀਵ ਅਗਰਵਾਲ ਨੇ ਕਿਹਾ ਕਿ ਅਸਥਾਨਾ ਅਤੇ ਸੀ.ਬੀ.ਆਈ. ਦੇ ਡੀ.ਐੱਸ.ਪੀ. ਦੇਵੇਂਦਰ ਕੁਮਾਰ ਖਿਲਾਫ ਕਾਰਵਾਈ ਅੱਗੇ ਵਧਾਉਣ ਲਈ ਮੌਜੂਦਾ ਆਧਾਰ ਨਹੀਂ ਹਨ ਜਿਨ੍ਹਾਂ ਨੂੰ 2018 'ਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬਾਅਦ 'ਚ ਜ਼ਮਾਨਤ ਮਿਲ ਗਈ ਸੀ। ਅਦਾਲਤ ਨੇ ਵਿਚੌਲੀਏ ਮਨੋਜ ਪ੍ਰਸਾਦ ਨੂੰ ਸੰਮਨ ਕੀਤਾ ਜਿਸ ਨੂੰ ਚਾਰਜਸ਼ੀਟ 'ਚ ਦੋਸ਼ੀ ਦੱਸਿਆ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਖਿਲਾਫ ਕਾਰਵਾਈ ਲਈ ਮੌਜੂਦਾ ਸਾਮਗਰੀ ਹੈ। ਜਾਂਚ ਦੌਰਾਨ ਸ਼੍ਰੀਵਾਸਤਵ ਅਤੇ ਮਿੱਤਲ ਦੇ ਨਾਮ ਸਾਹਮਣੇ ਆਏ ਸਨ।


Inder Prajapati

Content Editor

Related News