CBI ''ਚ ਸੰਯੁਕਤ ਡਾਇਰੈਕਟਰ ਵਜੋਂ ਰਾਕੇਸ਼ ਅਗਰਵਾਲ ਅਤੇ ਸੰਪਤ ਮੀਣਾ ਦਾ ਕਾਰਜਕਾਲ ਵਧਾਇਆ
Tuesday, Sep 27, 2022 - 12:42 PM (IST)
ਨਵੀਂ ਦਿੱਲੀ (ਭਾਸ਼ਾ)- ਕੇਂਦਰ ਸਰਕਾਰ ਨੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) 'ਚ ਸੰਯੁਕਤ ਡਾਇਰੈਕਟਰ ਵਜੋਂ ਰਾਕੇਸ਼ ਅਗਰਵਾਲ ਅਤੇ ਸੰਪਤ ਮੀਣਾ ਦਾ ਕਾਰਜਕਾਲ ਵਧਾ ਦਿੱਤਾ ਹੈ। ਇਹ ਜਾਣਕਾਰੀ ਕਰਮਚਾਰੀ ਮੰਤਰਾਲਾ ਦੇ ਇਕ ਆਦੇਸ਼ 'ਚ ਦਿੱਤੀ ਗਈ ਹੈ। ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ ਅਗਰਵਾਲ ਦੇ ਕਾਰਜਕਾਲ ਨੂੰ 2 ਸਤੰਬਰ 2022 ਤੋਂ ਬਾਅਦ 6 ਮਹੀਨਿਆਂ ਲਈ ਵਧਾਉਣ ਨੂੰ ਮਨਜ਼ੂਰੀ ਦਿੱਤੀ ਹੈ।
ਇਹ ਵੀ ਪੜ੍ਹੋ : ਸੁਪਰੀਮ ਕੋਰਟ ਨੇ ਪਹਿਲੀ ਵਾਰ ਸੰਵਿਧਾਨ ਬੈਂਚ ਦੀ ਕਾਰਵਾਈ ਦਾ ਕੀਤਾ ਸਿੱਧਾ ਪ੍ਰਸਾਰਨ
ਅਗਰਵਾਲ 1994 ਬੈਚ ਦੇ ਹਿਮਾਚਲ ਪ੍ਰਦੇਸ਼ ਕੈਡਰ ਦੇ ਭਾਰਤੀ ਪੁਲਸ ਸੇਵਾ (ਆਈ.ਪੀ.ਐੱਸ.) ਦੇ ਅਧਿਕਾਰੀ ਹਨ। ਆਦੇਸ਼ 'ਚ ਕਿਹਾ ਗਿਆ ਹੈ ਕਿ ਕਮੇਟੀ ਨੇ ਝਾਰਖੰਡ ਕੈਡਰ ਦੇ 1994 ਬੈਚ ਦੇ ਆਈ.ਪੀ.ਸੀ. ਅਧਿਕਾਰੀ ਮੀਣਾ ਦੇ ਕਾਰਜਕਾਲ ਨੂੰ 21 ਸਤੰਬਰ 2024 ਤੱਕ ਵਧਾਉਣ ਨੂੰ ਮਨਜ਼ੂਰੀ ਦਿੱਤੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ