ਰਾਜਵਰਧਨ ਸਿੰਘ ਰਾਠੌੜ ਨੇ ਨਾਮਜ਼ਦਗੀ ਪੱਤਰ ਕੀਤਾ ਦਾਖਲ

Tuesday, Apr 16, 2019 - 01:13 PM (IST)

ਜੈਪੁਰ- ਕੇਂਦਰੀ ਮੰਤਰੀ ਕਰਨਲ ਰਾਜਵਰਧਨ ਸਿੰਘ ਰਾਠੌੜ ਨੇ ਅੱਜ ਭਾਵ ਮੰਗਲਵਾਰ ਨੂੰ ਜੈਪੁਰ ਪੇਂਡੂ ਲੋਕ ਸਭਾ ਸੀਟ ਲਈ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ। ਰਾਠੌੜ ਜ਼ਿਲਾ ਚੋਣ ਕਮਿਸ਼ਨ ਅਧਿਕਾਰੀ ਜਗਰੂਪ ਸਿੰਘ ਨੂੰ ਸੌਂਪਿਆ। ਨਾਮਜ਼ਦਗੀ ਦਾਖਲ ਕਰਨ ਸਮੇਂ ਪਤਨੀ ਗਾਇਤਰੀ ਰਾਠੌੜ, ਬਾਬਾ ਰਾਮਦੇਵ, ਵਿਧਾਇਕ ਸਤੀਸ਼ ਪੂਨੀਆ, ਰਾਵ ਰਾਜੇਂਦਰ ਸਿੰਘ, ਕਿਰੋੜੀ ਲਾਲ ਮੀਣਾ ਵੀ ਉਨ੍ਹਾਂ ਨਾਲ ਪਹੁੰਚੇ। ਓਲੰਪਿਕਸ 'ਚ ਭਾਰਤ ਨੂੰ ਦੋ ਤਗਮੇ ਦਿਵਾ ਚੁੱਕਾ ਰਾਠੌੜ ਨੂੰ ਭਾਜਪਾ ਨੇ ਇੱਕ ਵਾਰ ਫਿਰ ਜੈਪੁਰ ਪੇਂਡੂ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਹੈ।

PunjabKesari

ਰਾਠੌੜ ਨੇ ਇਸ ਤੋਂ ਪਹਿਲਾਂ ਆਪਣੀ ਪਤਨੀ ਨਾਲ ਮੋਤੀਡੂੰਗਰੀ ਗਣੇਸ਼ ਜੀ ਦੇ ਦਰਸ਼ਨ ਕੀਤੇ ਅਤੇ ਰਾਠੌੜ ਲਗਭਗ 1 ਘੰਟਾ ਮੰਦਰ 'ਚ ਰਹੇ। ਉਨ੍ਹਾਂ ਨੇ ਗਣਪਤੀ ਦੇ ਦਰਸ਼ਨ ਕੀਤੇ ਅਤੇ ਆਪਣੀ ਜਿੱਤ ਲਈ ਪ੍ਰਮਾਤਮਾ ਦਾ ਅਸ਼ੀਰਵਾਦ ਮੰਗਿਆ। ਇਸ ਸੀਟ 'ਤੇ ਉਨ੍ਹਾਂ ਦਾ ਮੁਕਾਬਲਾ ਕਾਂਗਰਸ ਕ੍ਰਿਸ਼ਣ ਪੂਨੀਆ ਨਾਲ ਹੋਵੇਗਾ। ਦੋਵੇਂ ਹੀ ਖੇਡ ਜਗਤ ਦੀਆਂ ਹਸਤੀਆਂ ਹਨ। ਪੂਨੀਆ ਨੇ ਸੋਮਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੀ। 

ਜ਼ਿਕਰਯੋਗ ਹੈ ਕਿ ਜੈਪੁਰ ਪੇਂਡੂ ਸੰਸਦੀ ਸੀਟ 'ਤੇ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਭਰਨ ਦੀ ਪ੍ਰਕਿਰਿਆ 10 ਅਪ੍ਰੈਲ ਤੋਂ ਸ਼ੁਰੂ ਹੋ ਗਈ ਸੀ, ਜੋ 18 ਅਪ੍ਰੈਲ ਤੱਕ ਜਾਰੀ ਹੈ। ਲੋਕ ਸਭਾ ਚੋਣਾਂ ਲਈ ਅੱਜ ਭਾਵ ਮੰਗਲਵਾਰ ਨੂੰ ਭਾਜਪਾ ਦੇ ਤਿੰਨ ਉਮੀਦਵਾਰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਇਨ੍ਹਾਂ 'ਚ ਜੈਪੁਰ ਪੇਂਡੂ ਸੰਸਦੀ ਸੀਟ ਤੋਂ ਰਾਜਵਰਧਨ ਸਿੰਘ ਰਾਠੌੜ, ਚੁਰੂ ਤੋਂ ਰਾਹੁਲ ਕਾਰਵਨ ਅਤੇ ਸੀਕਰ ਤੋਂ ਸਵਾਮੀ ਸੁਮੇਧਨੰਦ ਨਾਮਜ਼ਦਗੀ ਭਰਨਗੇ।


Iqbalkaur

Content Editor

Related News