ਪਾਕਿਸਤਾਨ ਦੀਆਂ ਹਰਕਤਾਂ ਨੂੰ ਫ਼ੌਜ ਨੇ ਸਰਹੱਦ ਤੱਕ ਕੀਤਾ ਸੀਮਿਤ : ਰਾਜਨਾਥ ਸਿੰਘ

Monday, Feb 08, 2021 - 06:04 PM (IST)

ਨਵੀਂ ਦਿੱਲੀ- ਰਾਜ ਸਭਾ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਪਾਕਿਸਤਾਨ ਵਲੋਂ ਸਰਹੱਦ 'ਤੇ ਲਗਾਤਾਰ ਜੰਗਬੰਦੀ ਦੀ ਉਲੰਘਣਾ ਕੀਤੀ ਜਾ ਰਹੀ ਹੈ। ਜਿਸ ਦਾ ਭਾਰਤੀ ਫ਼ੌਜ ਮੂੰਹ ਤੋੜ ਜਵਾਬ ਦੇ ਰਹੀ ਹੈ। ਰਾਜਸਭਾ 'ਚ ਪ੍ਰਸ਼ਨਕਾਲ ਦੌਰਾਨ ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤੀ ਫ਼ੌਜ ਨੇ ਪਾਕਿਸਤਾਨ ਵੱਲੋਂ ਕੀਤੀਆਂ ਜਾਣ ਵਾਲੀਆਂ ਹਰਕਤਾਂ ਨੂੰ ਸਰਹੱਦ ਤੱਕ ਦੀ ਸੀਮਿਤ ਕਰ ਦਿੱਤਾ ਹੈ। ਉਨ੍ਹਾਂ ਇਹ ਵੀ ਦੱਸਿਆ ਹੈ ਕਿ ਹੁਣ ਤੱਕ 11 ਰਾਫ਼ੇਲ ਜਹਾਜ਼ ਭਾਰਤ ਨੂੰ ਮਿਲ ਚੁਕੇ ਹਨ।

ਰਾਜਨਾਥ ਸਿੰਘ ਨੇ ਇਕ ਪ੍ਰਸ਼ਨ ਦੇ ਜਵਾਬ 'ਚ ਕਿਹਾ,''ਭਾਰਤੀ ਫ਼ੌਜ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਸਾਡੇ ਫ਼ੌਜੀਆਂ ਨੇ ਪਾਕਿਸਤਾਨ ਵਲੋਂ ਕੀਤੀਆਂ ਜਾਣ ਵਾਲੀਆਂ ਹਰਕਤਾਂ ਨੂੰ ਸਰਹੱਦ ਤੱਕ ਸੀਮਿਤ ਕਰ ਦਿੱਤਾ ਹੈ। ਜਿੱਥੇ ਤੱਕ ਭਾਰਤ ਵਲੋਂ ਕੀਤੀ ਜਾਣ ਵਾਲੀ ਕਾਰਵਾਈ ਦਾ ਸਵਾਲ ਹੈ। ਇਹ ਤਾਂ ਪਾਕਿਸਤਾਨ ਸਰਕਾਰ ਦਾ ਦਿਲ ਹੀ ਦੱਸ ਸਕਦਾ ਹੈ ਕਿ ਭਾਰਤੀ ਫ਼ੌਜ ਵਲੋਂ ਕਿਸ ਤਰ੍ਹਾਂ ਦਾ ਜਵਾਬ ਮਿਲਿਆ ਹੈ। ਰਾਜਨਾਥ ਨੇ ਦੱਸਿਆ ਕਿ 2020 'ਚ ਜੰਗਬੰਦੀ ਦੀ ਉਲੰਘਣਾ ਦੀਆਂ 4629 ਘਟਨਾਵਾਂ ਹੋਈਆਂ। 

ਅਪ੍ਰੈਲ 2022 ਤੱਕ ਭਾਰਤੀ ਫ਼ੌਜ 'ਚ ਸ਼ਾਮਲ ਹੋਣਗੇ ਰਾਫ਼ੇਲ 
ਰਾਜਨਾਥ ਸਿੰਘ ਨੇ ਰਾਜ ਸਭਾ 'ਚ ਦੱਸਿਆ ਕਿ ਹੁਣ ਤੱਕ 11 ਰਾਫ਼ੇਲ ਜਹਾਜ਼ ਦੇਸ਼ ਆ ਚੁਕੇ ਹਨ ਅਤੇ ਮਾਰਚ ਤੱਕ 17 ਹੋਰ ਭਾਰਤ ਦੀ ਧਰਤੀ 'ਤੇ ਆ ਜਾਣਗੇ। ਸਾਰੇ ਰਾਫ਼ੇਲ ਜਹਾਜ਼ ਅਪ੍ਰੈਲ 2020 ਤੱਕ ਭਾਰਤੀ ਫ਼ੌਜ 'ਚ ਸ਼ਾਮਲ ਹੋ ਜਾਣਗੇ। 


DIsha

Content Editor

Related News