ਰਾਜ ਸਭਾ ''ਚ ਕਾਂਗਰਸ ਮੈਂਬਰ ਦੀ ਸੀਟ ਨੇੜੇ ਮਿਲਿਆ ਨੋਟਾਂ ਦਾ ਬੰਡਲ, ਸਪੀਕਰ ਬੋਲੇ- ਹੋ ਰਹੀ ਹੈ ਜਾਂਚ
Friday, Dec 06, 2024 - 01:05 PM (IST)
ਨਵੀਂ ਦਿੱਲੀ (ਭਾਸ਼ਾ)- ਰਾਜ ਸਭਾ ਦੇ ਸਪੀਕਰ ਜਗਦੀਪ ਧਨਖੜ ਨੇ ਸ਼ੁੱਕਰਵਾਰ ਨੂੰ ਉੱਚ ਸਦਨ 'ਚ ਦੱਸਿਆ ਕਿ ਵੀਰਵਾਰ ਨੂੰ ਸਦਨ ਦੀ ਕਾਰਵਾਈ ਮੁਲਤਵੀ ਹੋਣ ਤੋਂ ਬਾਅਦ ਐਂਟੀ ਸੇਬੋਟਾਜ ਟੀਮ ਨੂੰ ਨਿਯਮਿਤ ਜਾਂਚ ਦੌਰਾਨ ਕਾਂਗਰਸ ਮੈਂਬਰ ਅਭਿਸ਼ੇਕ ਮਨੂ ਸਿੰਘਵੀ ਦੀ ਸੀਟ ਕੋਲ 500 ਰੁਪਏ ਦੇ ਨੋਟਾਂ ਦਾ ਬੰਡਲ ਮਿਲਿਆ। ਉਨ੍ਹਾਂ ਨੇ ਸਦਨ ਨੂੰ ਜਾਣੂ ਕਰਵਾਇਆ ਕਿ ਸੀਟ ਸੰਖਿਆ 222 ਕੋਲ ਮਿਲੀ ਨੋਟਾਂ ਦੇ ਬੰਡਲ 'ਤੇ ਅੱਜ ਯਾਨੀ ਸ਼ੁੱਕਰਵਾਰ ਸਵੇਰ ਤੱਕ ਜਦੋਂ ਕਿਸੇ ਨੇ ਦਾਅਵਾ ਨਹੀਂ ਕੀਤਾ ਤਾਂ ਉਨ੍ਹਾਂ ਨੇ ਸਦਨ ਦੀ ਪ੍ਰਥਾ ਦੀ ਪਾਲਣਾ ਕਰਦੇ ਹੋਏ ਇਸ ਦੀ ਜਾਂਚ ਯਕੀਨੀ ਕੀਤੀ। ਉਨ੍ਹਾਂ ਕਿਹਾ,''ਜਾਂਚ ਚੱਲ ਰਹੀ ਹੈ।''
ਇਹ ਵੀ ਪੜ੍ਹੋ : ਗੰਗਾ ਜਲ ਲੈ ਕੇ ਘਰ ਆਇਆ ਵਿਅਕਤੀ, ਮਾਈਕ੍ਰੋਸਕੋਪ ਨਾਲ ਦੇਖਣ 'ਤੇ ਉੱਡੇ ਹੋਸ਼
ਇਸ ਤੋਂ ਬਾਅਦ ਇਸ ਮੁੱਦੇ 'ਤੇ ਸਦਨ 'ਚ ਕੁਝ ਦੇਰ ਹੰਗਾਮਾ ਹੋਇਆ ਅਤੇ ਇਸ ਦੀ ਸ਼ੁਰੂਆਤ ਸੱਤਾ ਪੱਖ ਦੇ ਮੈਂਬਰਾਂ ਵਲੋਂ ਕੀਤੀ ਗਈ। ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਮਾਮਲੇ ਦੀ ਜੇਕਰ ਜਾਂਚ ਹੋ ਰਹੀ ਹੈ ਅਤੇ ਜਦੋਂ ਤੱਕ ਜਾਂਚ ਪੂਰੀ ਨਹੀਂ ਹੋ ਜਾਂਦੀ, ਉਦੋਂ ਤੱਕ ਮੈਂਬਰ ਦੇ ਨਾਂ ਨੂੰ ਜਨਤਕ ਨਹੀਂ ਕੀਤਾ ਜਾਣਾ ਚਾਹੀਦਾ ਸੀ। ਸਪੀਕਰ ਧਨਖੜ ਨੇ ਕਿਹਾ ਕਿ ਜਦੋਂ ਇਹ ਮਾਮਲਾ ਉਨ੍ਹਾਂ ਦੇ ਨੋਟਿਸ 'ਚ ਆਇਆ ਤਾਂ ਉਨ੍ਹਾਂ ਨੇ ਪਤਾ ਕਰਵਾਇਆ ਕਿ ਉਕਤ ਮੈਂਬਰ ਵੀਰਵਾਰ ਨੂੰ ਸਦਨ 'ਚ ਆਏ ਸਨ ਕਿ ਨਹੀਂ। ਉਨ੍ਹਾਂ ਨੇ ਪਾਇਆ ਕਿ ਉਕਤ ਮੈਂਬਰ ਨੇ ਹਸਤਾਖ਼ਰ ਕਿਤਾਬ (ਡਿਜੀਟਲ) 'ਤੇ ਦਸਤਖ਼ਤ ਕੀਤੇ ਸਨ। ਸੰਸਦੀ ਕਾਰਜ ਮੰਤਰੀ ਕਿਰੇਨ ਰਿਜਿਜੂ ਨੇ ਕਿਹਾ ਕਿ ਮੈਂਬਰ ਦਾ ਨਾਂ ਲਏ ਜਾਣ 'ਤੇ ਕਿਸੇ ਨੂੰ ਇਤਰਾਜ਼ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਇਸ 'ਚ (ਨਾਂ ਲੈਣ 'ਤੇ) ਕੁਝ ਵੀ ਗਲਤ ਨਹੀਂ ਹੈ, ਕਿਉਂਕਿ ਸਦਨ 'ਚ ਨੋਟਾਂ ਦਾ ਬੰਡਲ ਮਿਲਣਾ ਉਪਯੁਕਤ ਨਹੀਂ ਹੈ। ਰਿਜਿਜੂ ਨੇ ਕਿਹਾ,''ਅੱਜ ਡਿਜੀਟਲ ਜਮਾਨਾ ਹੈ ਅਤੇ ਕੋਈ ਇੰਨੇ ਸਾਰੇ ਨੋਟ ਲੈ ਕੇ ਨਹੀਂ ਤੁਰਦਾ। ਇਸ ਦੀ ਜਾਂਚ ਹੋਣੀ ਚਾਹੀਦੀ ਹੈ।'' ਸਦਨ ਦੇ ਨੇਤਾ ਜੇ.ਪੀ. ਨੱਢਾ ਨੇ ਇਸ ਨੂੰ ਅਸਾਧਾਰਣ ਘਟਨਾ ਦੱਸਿਆ ਅਤੇ ਕਿਹਾ ਕਿ ਇਹ 'ਬਹੁਤ ਗੰਭੀਰ' ਹੈ। ਉਨ੍ਹਾਂ ਕਿਹਾ,''ਇਹ ਪੱਖ ਅਤੇ ਵਿਰੋਧੀ ਧਿਰ ਦੇ ਵੰਡਣ ਦਾ ਮੁੱਦਾ ਨਹੀਂ ਹੈ। ਇਹ ਸਦਨ ਦੇ ਮਾਣ 'ਤੇ ਸੱਟ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8