ਰਾਜ ਸਭਾ ਉੱਪ ਚੋਣਾਂ: ਇਕ ਵਾਧੂ ਸੀਟ ਦੇ ‘ਜੁਗਾੜ’ ’ਚ ਭਾਜਪਾ ਅਤੇ ਕਾਂਗਰਸ

Tuesday, Sep 14, 2021 - 10:33 AM (IST)

ਨਵੀਂ ਦਿੱਲੀ— ਰਾਜ ਸਭਾ ਦੀਆਂ 7 ਸੀਟਾਂ ਲਈ ਉਪ ਚੋਣਾਂ ਦੇ ਐਲਾਨ ਦੇ ਨਾਲ ਹੀ ਲਾਬਿੰਗ ਸ਼ੁਰੂ ਹੋ ਗਈ ਹੈ। ਮਹਾਰਾਸ਼ਟਰ ’ਚ ਕਾਂਗਰਸ ਪਾਰਟੀ ’ਚ ਇਹ ਲਾਬਿੰਗ ਕੁਝ ਜ਼ਿਆਦਾ ਹੀ ਹੈ। ਕਾਂਗਰਸ ਦੇ ਕੋਲ ਮਹਾਰਾਸ਼ਟਰ ’ਚ ਇਕ ਰਾਜ ਸਭਾ ਸੀਟ ਹੈ ਅਤੇ ਤਾਮਿਲਨਾਡੂ ’ਚ ਇਕ ਵਾਧੂ ਸੀਟ ’ਤੇ ਉਸ ਦੀ ਨਜ਼ਰ ਹੈ, ਜਿਸ ਦੇ ਲਈ ਉਹ ਦ੍ਰਵਿੜ ਮੁਨੇਤਰ ਕਸ਼ਗਮ (ਡੀ. ਐੱਮ. ਕੇ.) ਦੇ ਨੇਤਾ ਅਤੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੂੰ ਮਨਾ ਰਹੀ ਹੈ। ਇਸੇ ਤਰ੍ਹਾਂ ਭਾਜਪਾ ਚਾਹੁੰਦੀ ਹੈ ਕਿ ਐੱਨ. ਆਰ. ਕਾਂਗਰਸ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਐੱਨ. ਰੰਗਾਸਵਾਮੀ ਉਸ ਦੇ ਲਈ ਇਕ ਰਾਜ ਸਭਾ ਸੀਟ ਛੱਡਣ।

ਇਹ ਵੀ ਪੜ੍ਹੋ: 5 ਸੂਬਿਆਂ ਦੀਆਂ 6 ਰਾਜ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਦਾ ਐਲਾਨ, ਇਸ ਤਾਰੀਖ਼ ਨੂੰ ਪੈਣਗੀਆਂ ਵੋਟਾਂ

ਅਾਸਾਮ ’ਚ ਵੀ ਭਾਜਪਾ ਨੂੰ ਫਾਇਦਾ ਹੋਣ ਵਾਲਾ ਹੈ ਕਿਉਂਕਿ ਉਸ ਨੇ ਖੇਤਰੀ ਪਾਰਟੀ ਬੀ. ਪੀ. ਐੱਫ. ਦੇ ਸੰਸਦ ਮੈਂਬਰ ਬਿਸਵਜੀਤ ਡੈਮਰੀ ਨੂੰ ਰਾਜ ਸਭਾ ਛੱਡ ਕੇ ਵਿਧਾਨ ਸਭਾ ਚੋਣ ਲੜਵਾਈ ਹੈ। ਮੱਧ ਪ੍ਰਦੇਸ਼ ’ਚ ਇਹ ਸੀਟ ਉਦੋਂ ਖਾਲੀ ਹੋਈ ਜਦੋਂ ਥਾਵਰਚੰਦ ਗਹਿਲੋਤ ਨੇ ਅਸਤੀਫਾ ਦੇ ਕੇ ਕਰਨਾਟਕ ਦੇ ਰਾਜਪਾਲ ਦਾ ਅਹੁਦਾ ਸੰਭਾਲ ਲਿਆ। ਡੀ. ਐੱਮ. ਕੇ.-ਕਾਂਗਰਸ ਗਠਜੋੜ ਦੋਵੇਂ ਸੀਟਾਂ ਜਿੱਤਣ ਵਾਲਾ ਹੈ ਜਦੋਂ ਕਿ ਪੱ. ਬੰਗਾਲ ’ਚ ਸੀਟ ਤ੍ਰਿਣਮੂਲ ਕਾਂਗਰਸ ਦੀ ਝੋਲੀ ’ਚ ਜਾਣ ਵਾਲੀ ਹੈ। ਮਹਾਰਾਸ਼ਟਰ ਦੀ ਰਾਜ ਸਭਾ ਸੀਟ ਲਈ ਘੱਟ ਤੋਂ ਘੱਟ 7 ਦਾਅਵੇਦਾਰ ਹਨ- ਮੁਕੁਲ ਵਾਸਨਿਕ, ਪ੍ਰਿਥਵੀਰਾਜ ਚੌਹਾਨ, ਗੁਲਾਮ ਨਬੀ ਆਜ਼ਾਦ, ਮਿਲਿੰਦ ਦੇਵੜਾ, ਉੱਤਮ ਸਿੰਘ ਪਵਾਰ ਅਤੇ ਅਨੰਤ ਗਾਡਗਿਲ।

ਇਹ ਵੀ ਪੜ੍ਹੋ: ਭਵਾਨੀਪੁਰ ਸੀਟ: ਮਮਤਾ ‘ਦੀਦੀ’ ਸਿਰ ਸਜੇਗਾ ਜਿੱਤ ਦਾ ਤਾਜ! ਸਿਆਸੀ ਵਿਰੋਧੀਆਂ ਲਈ ਇਹ ਕਾਰਨ ਖ਼ਤਰੇ ਦੀ ਘੰਟੀ

ਦੱਸਿਆ ਜਾਂਦਾ ਹੈ ਕਿ ਸੋਨੀਆ ਗਾਂਧੀ ਨੇ ਗੁਲਾਮ ਨਬੀ ਆਜ਼ਾਦ ਨੂੰ ਸੰਕੇਤ ਦੇ ਦਿੱਤਾ ਹੈ ਕਿ ਉਨ੍ਹਾਂ ਨੂੰ ਮਹਾਰਾਸ਼ਟਰ ਜਾਂ ਤਾਮਿਲਨਾਡੂ ਤੋਂ ਸੰਸਦ ਦੇ ਉੱਪਰੀ ਸਦਨ ’ਚ ਭੇਜਿਆ ਜਾਵੇਗਾ। ਮਿਲਿੰਦ ਦੇਵੜਾ ਰਾਹੁਲ ਗਾਂਧੀ ਦੇ ਕਰੀਬੀ ਰਹੇ ਹਨ ਜਦੋਂ ਕਿ ਅਨੰਤ ਗਾਡਗਿਲ ਗਾਡਗਿਲ ਪਰਵਾਰ ਦੀ ਤੀਜੀ ਪੀੜ੍ਹੀ ਦੇ ਕਾਂਗਰਸ ਨੇਤਾ ਹਨ। ਉੱਤਮ ਸਿੰਘ ਪਵਾਰ ਸਾਬਕਾ ਸੰਸਦ ਮੈਂਬਰ ਹਨ, ਜੋ ਹੋਰ ਪੱਛੜੇ ਵਰਗਾਂ ਲਈ ਆਵਾਜ਼ ਚੁੱਕਦੇ ਰਹੇ ਹਨ। ਹਾਲਾਂਕਿ ਮੁਕੁਲ ਵਾਸਨਿਕ ਜੀ-23 ਦਾ ਹਿੱਸਾ ਰਹੇ ਹਨ ਪਰ ਹਾਲ ਦੇ ਦਿਨਾਂ ’ਚ ਉਨ੍ਹਾਂ ਨੂੰ ਦਿਲਾਸਾ ਦਿੱਤਾ ਜਾਂਦਾ ਰਿਹਾ ਹੈ।


Tanu

Content Editor

Related News