ਕੋਵਿਡ-19 ਨੂੰ ਮਾਤ ਦੇਣ ਨੂੰ ਤਿਆਰ ਰਾਜੋਰੀ, 200 ਬੈਡ ਵਾਲੇ ਹਸਪਤਾਲ ਦਾ ਕੰਮ ਜ਼ੋਰਾਂ ''ਤੇ
Tuesday, Nov 10, 2020 - 11:24 PM (IST)
ਰਾਜੋਰੀ : ਕੋਰੋਨਾ ਮਹਾਮਾਰੀ ਨੂੰ ਲੈ ਕੇ ਪ੍ਰਸ਼ਾਸਨ ਆਪਣੀ ਸਾਵਧਾਨੀ 'ਚ ਥੋੜ੍ਹੀ ਵੀ ਕੋਤਾਹੀ ਬਰਤਣ ਨੂੰ ਤਿਆਰ ਨਹੀਂ ਹੈ। ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਰਾਜੋਰੀ 'ਚ ਇਸ ਸਿਲਸਿਲੇ 'ਚ 200 ਬੈਡ ਸਮਰੱਥਾ ਵਾਲਾ ਹਸਪਤਾਲ ਦਾ ਕੰਮ ਜ਼ੋਰਾਂ ਨਾਲ ਪੂਰਾ ਕਰਨ 'ਚ ਮਸ਼ਨੀਰੀ ਤੇਜ਼ ਕਰ ਦਿੱਤੀ ਹੈ। ਜ਼ਿਲ੍ਹਾ ਹਸਪਤਾਲ ਪਰਿਸਰ ਦੇ ਅੰਦਰ ਹੀ ਇਸ ਕੰਮ ਨੂੰ ਪੂਰਾ ਕੀਤਾ ਜਾ ਰਿਹਾ ਹੈ। ਹਸਪਤਾਲ ਦੇ ਸੁਪਰਡੈਂਟ ਡਾ. ਯਾਕੂਬ ਨਹੀਂ ਦੱਸਿਆ ਕਿ ਜ਼ਿਲ੍ਹਾ ਹਾਸਪਤਾਲ 'ਚ 300 ਬਿਸਤਰਿਆਂ ਦੀ ਸਮਰੱਥਾ ਹੈ ਅਤੇ ਹੁਣ ਇਸ ਨੂੰ ਵਧਾ ਕੇ ਇਸ 'ਚ 200 ਬੈਡ ਦੀ ਸਮਰੱਥਾ ਨੂੰ ਜ਼ਿਆਦਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ 'ਚ ਮਰੀਜ਼ਾਂ ਦੀ ਸਹੂਲਤ ਨੂੰ ਧਿਆਨ 'ਚ ਰੱਖਦੇ ਹੋਏ ਇਹ ਕੰਮ ਕੀਤਾ ਜਾ ਰਿਹਾ ਹੈ। ਡਾ. ਯਾਕੂਬ ਦੇ ਅਨੁਸਾਰ ਇਸ ਨਾਲ ਮਰੀਜ਼ਾਂ ਨੂੰ ਪ੍ਰੇਸ਼ਾਨੀ ਨਹੀਂ ਹੋਵੇਗੀ। ਉਨ੍ਹਾਂ ਨੂੰ ਬਾਹਰ ਵੀ ਨਹੀਂ ਜਾਣਾ ਹੋਵੇਗਾ। ਉਨ੍ਹਾਂ ਕਿਹਾ ਕਿ ਪੈਰਾਮੈਡਿਕ ਸਟਾਫ ਨੂੰ ਵੀ ਸਹੂਲਤ ਰਹੇਗੀ। ਡਾ. ਯਾਕੂਬ ਨੇ ਕਿਹਾ ਕਿ ਹਸਪਤਾਲ 'ਚ ਹੋਸਅਲ ਵੀ ਬਣਾਇਆ ਜਾ ਰਿਹਾ ਹੈ। ਐੱਮ.ਬੀ.ਬੀ.ਐੱਸ. ਕਰਨ ਵਾਲੇ ਵਿਦਿਆਰਥੀਆਂ ਨੂੰ ਇਸ ਨਾਲ ਸਹੂਲਤ ਮਿਲੇਗੀ। ਇਹ ਕੰਮ ਪੀ.ਡਬਲਿਊ.ਡੀ. ਵਿਭਾਗ ਕਰਵਾ ਰਿਹਾ ਹੈ।