ਭਾਰਤ-ਬ੍ਰਿਟੇਨ ਰੱਖਿਆ ਉਦਯੋਗ ਸਬੰਧਾਂ ਨੂੰ ਗੂੜ੍ਹਾ ਕਰਨ ਲਈ ਲੰਡਨ ਜਾਣਗੇ ਰਾਜਨਾਥ ਸਿੰਘ
Sunday, Jan 07, 2024 - 05:12 PM (IST)
ਨਵੀਂ ਦਿੱਲੀ (ਭਾਸ਼ਾ)– ਰੱਖਿਆ ਮੰਤਰੀ ਰਾਜਨਾਥ ਸਿੰਘ ਰਣਨੀਤਕ ਤੇ ਸੁਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਤੇ ਬਿਹਤਰ ਬਣਾਉਣ ਦੇ ਉਦੇਸ਼ ਨਾਲ ਸੋਮਵਾਰ ਨੂੰ ਬ੍ਰਿਟੇਨ ਦੇ ਦੋ ਦਿਨਾ ਦੌਰੇ ’ਤੇ ਜਾਣਗੇ। ਲੜਾਕੂ ਜਹਾਜ਼ਾਂ ਤੇ ਹੋਰ ਫੌਜੀ ਪਲੇਟਫਾਰਮਜ਼ ਨੂੰ ਸਾਂਝੇ ਤੌਰ ’ਤੇ ਵਿਕਸਤ ਕਰਨ ਲਈ ਦੋਵਾਂ ਦੇਸ਼ਾਂ ਵਿਚਾਲੇ ਸੰਭਾਵਿਤ ਸਹਿਯੋਗ ’ਤੇ ਚਰਚਾ ਕੀਤੀ ਜਾਵੇਗੀ।
ਦੌਰੇ ਬਾਰੇ ਜਾਣਕਾਰੀ ਦਿੰਦਿਆਂ ਰੱਖਿਆ ਮੰਤਰਾਲੇ ਨੇ ਕਿਹਾ ਕਿ ਸਿੰਘ ਤੇ ਬ੍ਰਿਟਿਸ਼ ਰੱਖਿਆ ਮੰਤਰੀ ਗ੍ਰਾਂਟ ਸ਼ਾਪਸ ਵਿਚਕਾਰ ਰੱਖਿਆ, ਸੁਰੱਖਿਆ ਤੇ ਉਦਯੋਗਿਕ ਸਹਿਯੋਗ ਦੇ ਖ਼ੇਤਰ ’ਚ ਵਿਆਪਕ ਮੁੱਦਿਆਂ ’ਤੇ ਚਰਚਾ ਹੋਣ ਦੀ ਉਮੀਦ ਹੈ। ਮੰਤਰਾਲੇ ਨੇ ਐਤਵਾਰ ਨੂੰ ਕਿਹਾ ਕਿ ਸਿੰਘ ਦੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਤੇ ਵਿਦੇਸ਼ ਮੰਤਰੀ ਡੇਵਿਡ ਕੈਮਰਨ ਨਾਲ ਵੀ ਮੁਲਾਕਾਤ ਦੀ ਉਮੀਦ ਹੈ।
ਇਹ ਖ਼ਬਰ ਵੀ ਪੜ੍ਹੋ : PM ਮੋਦੀ ਦੇ ਗੜ੍ਹ 'ਚ ਗਰਜੇ CM ਕੇਜਰੀਵਾਲ, ਅੱਜ ਤੋਂ ਗੁਜਰਾਤ 'ਚ ਭਾਜਪਾ ਦੀ ਉਲਟੀ ਗਿਣਤੀ ਸ਼ੁਰੂ
ਰੱਖਿਆ ਮੰਤਰੀ ਦੇ ਨਾਲ ਇਕ ਉੱਚ ਪੱਧਰੀ ਵਫ਼ਦ ਵੀ ਹੋਵੇਗਾ, ਜਿਸ ’ਚ ਸੈਨਾ ਦੀਆਂ ਤਿੰਨਾਂ ਸੇਵਾਵਾਂ, ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਤੇ ਰੱਖਿਆ ਉਤਪਾਦਨ ਵਿਭਾਗ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ। ਮੰਤਰਾਲੇ ਨੇ ਇਕ ਬਿਆਨ ’ਚ ਕਿਹਾ, ‘‘ਉਹ ਯੂ. ਕੇ. ਦੇ ਰੱਖਿਆ ਉਦਯੋਗ ਦੇ ਸੀ. ਈ. ਓਜ਼. ਤੇ ਉਦਯੋਗ ਦੇ ਨੇਤਾਵਾਂ ਨਾਲ ਵੀ ਗੱਲਬਾਤ ਕਰਨਗੇ ਤੇ ਉਥੇ ਭਾਰਤੀ ਭਾਈਚਾਰੇ ਨੂੰ ਮਿਲਣਗੇ।’’
ਮਾਮਲੇ ਤੋਂ ਜਾਣੂ ਲੋਕਾਂ ਨੇ ਕਿਹਾ ਕਿ ਰੱਖਿਆ ਮੰਤਰੀ ਸ਼ਾਪਸ ਨਾਲ ਸਿੰਘ ਦੀ ਗੱਲਬਾਤ ਮੁੱਖ ਤੌਰ ’ਤੇ ਨਾਜ਼ੁਕ ਤਕਨਾਲੋਜੀ ਨੂੰ ਸਾਂਝਾ ਕਰਨ ਤੇ ਦੁਵੱਲੇ ਉਦਯੋਗਿਕ ਰੱਖਿਆ ਸਹਿਯੋਗ ਨੂੰ ਵਧਾਉਣ ’ਤੇ ਕੇਂਦਰਿਤ ਹੋਵੇਗੀ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਵਲੋਂ ਲੜਾਕੂ ਜਹਾਜ਼ਾਂ ਤੇ ਹੋਰ ਫੌਜੀ ਪਲੇਟਫਾਰਮਜ਼ ਦੇ ਸਾਂਝੇ ਵਿਕਾਸ ’ਚ ਸਹਿਯੋਗ ਬਾਰੇ ਚਰਚਾ ਕਰਨ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਸਿੰਘ ਤੇ ਸ਼ਾਪਸ ਵਲੋਂ ਹਿੰਦ-ਪ੍ਰਸ਼ਾਂਤ, ਪੱਛਮੀ ਏਸ਼ੀਆ ਤੇ ਯੂਕ੍ਰੇਨ ਦੀ ਸਥਿਤੀ ’ਤੇ ਵੀ ਚਰਚਾ ਕਰਨ ਦੀ ਉਮੀਦ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।