ਰਾਜਨਾਥ ਸਿੰਘ ਨੇ ਮੋੜਿਆ ਸੋਨੇ ਦਾ ਮੁਕੁਟ, ਕਿਹਾ-ਕਿਸੇ ਗਰੀਬ ਧੀ ਦੇ ਵਿਆਹ ’ਚ ਦੇ ਦੇਣਾ

02/11/2019 11:26:17 PM

ਨਵੀਂ ਦਿੱਲੀ— ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਆਪਣੀ ਪਾਰਟੀ ਤੇ ਵਰਕਰਾਂ ਦਾ ਦਿਲ ਜਿੱਤ ਲਿਆ। ਹੋਇਆ ਇੰਝ ਕਿ ਰਾਜਨਾਥ ਸਿੰਘ ਦਾ ਸਵਾਗਤ ਜਦੋਂ ਮੁਰਾਦਾਬਾਦ ਦੇ ਸੰਸਦ ਮੈਂਬਰ ਸਰਵੇਸ਼ ਸਿੰਘ ਨੇ ਸੋਨੇ ਦਾ ਮੁਕੁਟ ਪਹਿਨਾ ਕੇ ਕਰਨਾ ਚਾਹਿਆ ਤਾਂ ਉਨ੍ਹਾਂ ਇਹ ਕਹਿ ਕੇ ਮੁਕੁਟ ਵਾਪਸ ਕਰ ਦਿੱਤਾ ਕਿ ਇਸ ਨੂੰ ਉਹ ਇਲਾਕੇ ਦੀ ਸਭ ਤੋਂ ਗਰੀਬ ਧੀ ਦੇ ਵਿਆਹ ’ਚ ਭੇਟ ਕਰ ਦੇਣ। ਗਰੀਬ ਧੀ ਸੋਨੇ ਦੀ ਝਾਂਝਰ ’ਚ ਵਿਦਾ ਹੋਣੀ ਚਾਹੀਦੀ ਹੈ। ਪਾਰਟੀ ਦੇ ਵਰਕਰ ਇਹ ਸੁਣ ਕੇ ਬਹੁਤ ਖੁਸ਼ ਹੋਏ।

ਦੱਸ ਦਈਏ ਕਿ ਉਹ ਅੱਜ ਮੁਰਾਦਾਬਾਦ ’ਚ 5 ਲੋਕ ਸਭਾ ਸੀਟਾਂ ਦੇ ਸ਼ਕਤੀ ਸੰਮੇਲਨ ਨੂੰ ਸੰਬੋਧਨ ਕਰਨ ਆਏ ਸਨ। ਇਸ ਦੌਰਾਨ ਰਾਜਨਾਥ ਸਿੰਘ ਨੇ ਕਿਹਾ ਕਿ ਕਿਸੇ ਵੀ ਪਾਰਟੀ ਕੋਲ ਭਾਜਪਾ ਵਰਗੀ ਵਿਚਾਰਧਾਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਰਟੀ ਕਾਰਕੁੰਨ ਗਠਜੋੜ ਤੋਂ ਡਰਨ ਨਾ ਸਗੋਂ ਸਰਕਾਰ ਦੇ ਪ੍ਰੋਗਰਾਮ ਲੈ ਕੇ ਜਨਤਾ ਵਿਚ ਜਾਣ। ਉਨ੍ਹਾਂ ਕਿਹਾ ਕਿ ਦੇਸ਼ ਦਾ ਚੌਕੀਦਾਰ ਚੋਰ ਨਹੀਂ ਸਗੋਂ ਪਿਓਰ ਹੈ ਤੇ ਅਗਲੀ ਵਾਰ ਉਸ ਦਾ ਪੀ. ਐੱਮ. ਬਣਨਾ ਸ਼ਿਓਰ ਹੈ ਤੇ ਇਹ ਦੇਸ਼ ਦੀ ਹਰ ਸਮੱਸਿਆ ਦਾ ਕਿਓਰ ਹੈ।


Inder Prajapati

Content Editor

Related News