ਰਨ ਫਾਰ ਯੂਨਿਟੀ : ਏਕਤਾ ਦਾ ਸੰਦੇਸ਼ ਲੈ ਕੇ ਦੌੜ ਰਿਹੈ ਪੂਰਾ ਹਿੰਦੋਸਤਾਨ

Wednesday, Oct 31, 2018 - 11:07 AM (IST)

ਰਨ ਫਾਰ ਯੂਨਿਟੀ : ਏਕਤਾ ਦਾ ਸੰਦੇਸ਼ ਲੈ ਕੇ ਦੌੜ ਰਿਹੈ ਪੂਰਾ ਹਿੰਦੋਸਤਾਨ

ਨਵੀਂ ਦਿੱਲੀ— ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਮੌਕੇ 'ਤੇ ਅੱਜ ਦਿੱਲੀ 'ਚ 'ਰਨ ਫਾਨ ਯੂਨਿਟੀ' ਯਾਨੀ ਕਿ ਏਕਤਾ ਦੀ ਦੌੜ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇੱਥੇ ਦੱਸ ਦੇਈਏ ਕਿ ਅੱਜ ਪੂਰਾ ਦੇਸ਼ 'ਲੌਹ ਪੁਰਸ਼' ਸਰਦਾਰ ਵੱਲਭ ਭਾਈ ਪਟੇਲ ਦੀ 143ਵੀਂ ਜਯੰਤੀ ਮਨਾ ਰਿਹਾ ਹੈ। ਇਸ ਮੌਕੇ ਪੂਰੇ ਹਿੰਦੋਸਤਾਨ ਵਿਚ ਰਨ ਫਾਰ ਯੂਨਿਟੀ ਦਾ ਆਯੋਜਨ ਕੀਤਾ ਗਿਆ ਹੈ। 

ਇਸ ਮੌਕੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ, ਹਰਦੀਪ ਸਿੰਘ ਪੁਰੀ, ਕਰਨਲ ਰਾਜਵਰਧਨ ਸਿੰਘ ਰਾਠੌਰ ਅਤੇ ਡਾ. ਹਰਸ਼ਵਰਧਨ ਅਤੇ ਕਈ ਹੋਰ ਮਹਿਮਾਨ ਵੀ ਮੌਜੂਦ ਸਨ। ਇਸ ਤੋਂ ਇਲਾਵਾ ਜਿਮਨਾਸਟਿਕ ਦੀਪਾ ਕਮਾਰਕਰ ਨਾਲ ਕਈ ਹੋਰ ਖਿਡਾਰੀ ਵੀ ਮੌਜੂਦ ਰਹੇ। ਰਾਜਨਾਥ ਸਿੰਘ ਨੇ ਰਾਜਧਾਨੀ ਦੇ ਮੇਜਰ ਧਿਆਨਚੰਦ ਸਟੇਡੀਅਮ 'ਚ ਰਨ ਫਾਰ ਯੂਨਿਟੀ ਯਾਨੀ ਕਿ ਏਕਤਾ ਦੌੜ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਇੱਥੇ ਦੱਸ ਦੇਈਏ ਕਿ ਸਰਦਾਰ ਵੱਲਭ ਭਾਈ ਪਟੇਲ ਦੀ ਮੂਰਤੀ ਦੁਨੀਆ ਵਿਚ ਸਭ ਤੋਂ ਉੱਚੀ ਮੂਰਤੀ ਹੈ। ਅੱਜ ਦੇਸ਼ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ। ਰਨ ਫਾਰ ਯੂਨਿਟੀ ਵਿਚ ਸ਼ਾਮਲ ਹੋਈ ਦੀਪਾ ਨੇ ਕਿਹਾ ਕਿ ਮੈਂ ਪਿਛਲੇ ਸਾਲ ਵੀ ਰਨ ਫਾਰ ਯੂਨਿਟੀ ਵਿਚ ਸ਼ਾਮਲ ਹੋਈ ਸੀ।


Related News